ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਸਾਕਾ ਸਾਰਾਗੜ੍ਹੀ ਨੂੰ ਸਮਰਪਿਤ ਕੀਰਤਨ ਸਮਾਗਮ ਲੰਘੀ ਮਿਆਦ ਦੀ ਕੋਲਡ ਡਰਿੰਕ ਥਮਜ਼ ਅੱਪ ਵੇਚਣ ਦੇ ਮਾਮਲੇ ਵਿਚ ਕਾਰੋਬਾਰੀ ਨੂੰ 10 ਹਜ਼ਾਰ ਜੁਰਮਾਨਾ
ਲੁਧਿਆਣਾ, 13 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਨੇ ਵਿਸ਼ਾਲ ਮੈਗਾ ਮਾਰਟ ਨੂੰ ਲੰਘੀ ਮਿਆਦ ਦੀ ਥਮਸ ਅੱਪ ਕੋਲਡ ਡਰਿੰਕ ਵੇਚਣ ਦੇ ਮਾਮਲੇ ਵਿਚ 10 ਹਜ਼ਾਰ ਰੁਪਏ ਮੁਆਵਜ਼ਾ ਖਪਤਕਾਰ ਨੂੰ ਅਦਾ ਕਰਨ ਦੇ ਹੁਕਮ ਦਿੱਤੇ ਹਨ ਅਤੇ ਕੋਲਡ ਡਰਿੰਕ ਦੀ ਰਕਮ ਵੀ ਵਾਪਸ ਕਰਨ ਲਈ ਕਿਹਾ ਹੈ। ਚੇਅਰਮੈਨ ਸੰਜੀਵ ਬੱਤਰਾ ਅਤੇ ਮੈਂਬਰ ਮੋਨਿਕਾ ਭਗਤ ਦੀ ਬੈਂਚ ਨੇ ਜੱਸੋਵਾਲ ਦੀ ਵਸਨੀਕ ਰਾਜਦੀਪ ਕੌਰ ਦੀ ਸ਼ਿਕਾਇਤ ਤੋਂ ਬਾਅਦ ਇਹ ਹੁਕਮ ਜਾਰੀ ਕੀਤਾ।
ਅਜੀਤ ਡੈਸਕ
14-09-2026