ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ਮਕੈਨੀਕਲ ਅਤੇ ਮੈਟੀਰੀਅਲ ਇੰਜੀਨੀਅਰਿੰਗ ’ ਚ ਉੱਨਤੀ ਅਤੇ ਭਵਿੱਖੀ ਰੁਝਾਨਾਂ ਸੰਬੰਧੀ 12 ਵੀਂ ਅੰਤਰਰਾਸ਼ਟਰੀ ਕਾਨਫ਼ਰੰਸ ਦੀ ਸ਼ੁਰੂਆਤ
ਆਲਮਗੀਰ, 24 ਨਵੰਬਰ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਲੁਧਿਆਣਾ ਵਿਖੇ ਮਕੈਨੀਕਲ ਅਤੇ ਪ੍ਰੋਡਕਸ਼ਨ ਇੰਜੀਨੀਅਰਿੰਗ ਵਿਭਾਗ ਵਲੋਂ ਸੁਸਾਇਟੀ ਆਫ ਮੈਟੀਰੀਅਲਜ਼ ਐਂਡ ਮਕੈਨੀਕਲ ਇੰਜੀਨੀਅਰਜ਼ ਦੇ ਸਹਿਯੋਗ ਨਾਲ ਮਕੈਨੀਕਲ ਅਤੇ ਮੈਟੀਰੀਅਲ ਇੰਜੀਨੀਅਰਿੰਗ ਵਿਚ ਉੱਨਤੀ ਅਤੇ ਭਵਿੱਖੀ ਰੁਝਾਨਾਂ ਬਾਰੇ 12ਵੀਂ ਅੰਤਰਰਾਸ਼ਟਰੀ ਕਾਨਫ਼ਰੰਸ ਏ. ਐਫ.
ਆਲਮਗੀਰ, 24 ਨਵੰਬਰ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਲੁਧਿਆਣਾ ਵਿਖੇ ਮਕੈਨੀਕਲ ਅਤੇ ਪ੍ਰੋਡਕਸ਼ਨ ਇੰਜੀਨੀਅਰਿੰਗ ਵਿਭਾਗ ਵਲੋਂ ਸੁਸਾਇਟੀ ਆਫ ਮੈਟੀਰੀਅਲਜ਼ ਐਂਡ ਮਕੈਨੀਕਲ ਇੰਜੀਨੀਅਰਜ਼ ਦੇ ਸਹਿਯੋਗ ਨਾਲ ਮਕੈਨੀਕਲ ਅਤੇ ਮੈਟੀਰੀਅਲ ਇੰਜੀਨੀਅਰਿੰਗ ਵਿਚ ਉੱਨਤੀ ਅਤੇ ਭਵਿੱਖੀ ਰੁਝਾਨਾਂ ਬਾਰੇ 12ਵੀਂ ਅੰਤਰਰਾਸ਼ਟਰੀ ਕਾਨਫ਼ਰੰਸ ਏ.ਐਫ.ਟੀ.ਐਮ.ਐਮ.ਈ.-2026 ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਦੋ ਰੋਜ਼ਾ ਕਾਨਫ਼ਰੰਸ ਵਿਚ ਉੱਘੇ ਸਿੱਖਿਆ ਸ਼ਾਸਤਰੀਆਂ, ਖੋਜਕਰਤਾਵਾਂ, ਉਦਯੋਗਿਕ ਮਾਹਿਰਾਂ ਅਤੇ ਨੌਜਵਾਨ ਖੋਜਾਰਥੀਆਂ ਨੇ ਸ਼ਿਰਕਤ ਕਰਦਿਆਂ ਉੱਭਰ ਰਹੀਆਂ ਤਕਨਾਲੋਜੀਆਂ, ਨਵੀਨਤਾਕਾਰੀ ਵਿਚਾਰਾਂ ਅਤੇ ਭਵਿੱਖੀ ਖੋਜ ਬਾਰੇ ਵਿਚਾਰ-ਵਟਾਂਦਰਾ ਕੀਤਾ। ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਵਿਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਪ੍ਰੋ. ਡਾ. ਐਚ.ਐਸ. ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਡਾ. ਵੀ.ਐਸ. ਹੰਸ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਪੀ.ਏ.ਯੂ. ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਦੋਵਾਂ ਸ਼ਖ਼ਸੀਅਤਾਂ ਨੇ ਜੀ.ਐਨ.ਡੀ.ਈ.ਸੀ. ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉੱਚ ਪੱਧਰੀ ਖੋਜ, ਨਵੀਨਤਾ, ਅੰਤਰ-ਅਨੁਸ਼ਾਸਨੀ ਸਹਿਯੋਗ ਅਤੇ ਖੋਜ ਦੇ ਨਤੀਜਿਆਂ ਨੂੰ ਉਦਯੋਗਿਕ ਅਤੇ ਸਮਾਜਿਕ ਖੇਤਰਾਂ ਵਿਚ ਵਿਹਾਰਕ ਰੂਪ ਦੇਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸ ਮੌਕੇ ਜੀ.ਐਨ.ਡੀ.ਈ.ਸੀ. ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਸੰਸਥਾ ਦੀ ਖੋਜ ਅਤੇ ਅਕਾਦਮਿਕ ਉੱਤਮਤਾ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ। ਮਕੈਨੀਕਲ ਅਤੇ ਪ੍ਰੋਡਕਸ਼ਨ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ. ਹਰਮੀਤ ਸਿੰਘ ਨੇ ਵਿਭਾਗ ਵਲੋਂ ਖੋਜ ਨੂੰ ਉਤਸ਼ਾਹਿਤ ਕਰਨ, ਤਕਨੀਕੀ ਉੱਤਮਤਾ ਅਤੇ ਉਦਯੋਗ ਮੁਖੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸੁਸਾਇਟੀ ਆਫ ਮੈਟੀਰੀਅਲ ਐਂਡ ਮਕੈਨੀਕਲ ਇੰਜੀਨੀਅਰਜ਼ ਦੇ ਸੰਸਥਾਪਕ ਪ੍ਰੋ. ਡਾ. ਬੂਟਾ ਸਿੰਘ ਸਿੱਧੂ ਵਾਈਸ ਚਾਂਸਲਰ ਸ਼ੋਭਿਤ ਯੂਨੀਵਰਸਿਟੀ ਗੰਗੋਹ ਅਤੇ ਡਾ. ਵਿਕਾਸ ਚਾਵਲਾ ਡਾਇਰੈਕਟਰ ਰੀਜਨਲ ਕੈਂਪਸ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਆਪਣੀ ਟੀਮ ਸਮੇਤ ਸਮਾਗਮ ਵਿਚ ਸ਼ਾਮਲ ਹੋਏ। ਉਨ੍ਹਾਂ ਨੇ ਕਾਨਫ਼ਰੰਸ ਦੇ ਸੁਚੱਜੇ ਪ੍ਰਬੰਧਾਂ ਅਤੇ ਸਫਲ ਆਯੋਜਨ ਲਈ ਪ੍ਰਬੰਧਕੀ ਟੀਮ ਦੀ ਸ਼ਲਾਘਾ ਕੀਤੀ। ਕਾਨਫ਼ਰੰਸ ਦੌਰਾਨ ਆਈ.ਆਈ.ਟੀ. ਬੰਬਈ, ਆਈ.ਆਈ.ਟੀ. ਰੋਪੜ, ਪੀ.ਏ.ਯੂ. ਅਤੇ ਮੋਨਾਸ਼ ਯੂਨੀਵਰਸਿਟੀ ਆਸਟ੍ਰੇਲੀਆ ਸਮੇਤ ਪ੍ਰਮੁੱਖ ਸੰਸਥਾਵਾਂ ਦੇ ਉੱਘੇ ਮਾਹਿਰਾਂ ਵਲੋਂ ਮੁੱਖ ਭਾਸ਼ਣ, ਵਿਸ਼ੇਸ਼ ਲੈਕਚਰ, ਪਲੈਨਰੀ ਟਾਕਸ ਅਤੇ ਸਮਾਂਤਰ ਤਕਨੀਕੀ ਸੈਸ਼ਨ ਕਰਵਾਏ ਗਏ। ਇਸ ਤੋਂ ਇਲਾਵਾ ਉਦਯੋਗਿਕ ਖੇਤਰ ਦੇ ਨੁਮਾਇੰਦਿਆਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ। ਇਨ੍ਹਾਂ ਸੈਸ਼ਨਾਂ ਨੇ ਅਕਾਦਮਿਕ ਅਤੇ ਉਦਯੋਗਿਕ ਖੇਤਰਾਂ ਦਰਮਿਆਨ ਗਿਆਨ ਦੇ ਆਦਾਨ ਪ੍ਰਦਾਨ ਅਤੇ ਆਪਸੀ ਸਹਿਯੋਗ ਲਈ ਮਹੱਤਵਪੂਰਨ ਮੌਕੇ ਪ੍ਰਦਾਨ ਕੀਤੇ। ਇਸ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਤਾਲਮੇਲ ਕਾਨਫ਼ਰੰਸ ਕੋਆਰਡੀਨੇਟਰ ਡਾ. ਰਮਨ ਸਹਿਗਲ, ਡਾ. ਚਮਕੌਰ ਜਿੰਦਲ ਅਤੇ ਡਾ. ਲਖਵੀਰ ਸਿੰਘ ਵਲੋਂ ਕੀਤਾ ਗਿਆ। ਕਾਨਫ਼ਰੰਸ ਨੂੰ ਅਰੋੜਾ ਆਇਰਨ ਐਂਡ ਸਟੀਲਜ਼, ਵਰਧਮਾਨ ਸਪੈਸ਼ਲ ਸਟੀਲਜ਼, ਬਿਊਰੋ ਆਫ ਇੰਡੀਅਨ ਸਟੈਂਡਰਡਜ਼, ਈਸਟਮੈਨ ਕਾਸਟ ਐਂਡ ਫੋਰਜ, ਟੈਕਸਲਾ ਪਲਾਸਟਿਕ ਐਂਡ ਮੈਟਲ, ਸੀ.ਐਸ.ਆਈ.ਆਰ, ਓਂਕਾਰ ਇੰਡਸਟਰੀਜ਼, ਟੈਸਟਿੰਗ ਐਂਡ ਕੰਸਲਟੈਂਸੀ ਸੈੱਲ, ਜੀ.ਐਨ.ਡੀ.ਈ.ਸੀ. ਅਤੇ ਦਿ ਇੰਸਟੀਚਿਊਸ਼ਨ ਆਫ ਇੰਜੀਨੀਅਰਜ਼, ਆਈ.ਈ.ਆਈ. ਵਲੋਂ ਸਹਿਯੋਗ ਪ੍ਰਦਾਨ ਕੀਤਾ ਗਿਆ। ਏ.ਐਫ.ਟੀ.ਐਮ.ਐਮ.ਈ.-2026 ਦਾ ਸਫਲ ਆਯੋਜਨ ਜੀ.ਐਨ.ਡੀ.ਈ.ਸੀ. ਦੀ ਖੋਜ ਵਿਚ ਉੱਤਮਤਾ, ਤਕਨੀਕੀ ਨਵੀਨਤਾ ਅਤੇ ਉਦਯੋਗ ਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਮਜ਼ਬੂਤ ਸਾਂਝ ਨੂੰ ਉਤਸ਼ਾਹਿਤ ਕਰਨ ਪ੍ਰਤੀ ਵਚਨਬੱਧਤਾ ਦੀ ਪ੍ਰਤੀਕ ਹੈ। ਇਹ ਕਾਨਫ਼ਰੰਸ ਖੋਜਕਰਤਾਵਾਂ ਅਤੇ ਉਦਯੋਗਿਕ ਮਾਹਿਰਾਂ ਨੂੰ ਆਪਣੇ ਵਿਚਾਰਾਂ ਅਤੇ ਤਜਰਬਿਆਂ ਦੇ ਆਦਾਨ ਪ੍ਰਦਾਨ ਲਈ ਇਕ ਪ੍ਰਭਾਵਸ਼ਾਲੀ ਅੰਤਰਰਾਸ਼ਟਰੀ ਮੰਚ ਪ੍ਰਦਾਨ ਕਰ ਰਹੀ ਹੈ।