ਭਾਕਿਯੂ ਏਕਤਾ ਉਗਰਾਹਾਂ ਨੇ ਦਿੱਤਾ ਏ.ਡੀ.ਸੀ. ਨੂੰ ਮੰਗ ਪੱਤਰ
ਲੁਧਿਆਣਾ, 6 ਸਤੰਬਰ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅੱਜ ਪੱਕੇ ਮੋਰਚੇ ਦੇ ਪੰਜਵੇਂ ਦਿਨ ਚ ਦਾਖਲ ਹੁੰਦਿਆਂ ਜ਼ਿਲਾ ਪ੍ਰਧਾਨ ਚਰਨ ਸਿੰਘ ਨੂਰਪੁਰਾ ਨੇ ਕਿਹਾ ਕਿ ਹੜ ਪੀੜਤਾਂ ਨੂੰ ਮੁਆਵਜ਼ਾ ਨਾ ਮਿਲਣ ਬਾਰੇ ਵੀ ਅੱਜ ਡਿਪਟੀ ਕਮਿਸ਼ਨਰ ਦੇ ਛੁੱਟੀ ਤੇ ਗਏ ਹੋਣ ਕਰਕੇ ਏ ਡੀਸੀ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਦੱਸਿਆ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਕੁਝ ਕੁ ਪੀੜਤਾਂ ਨੂੰ ਮੁਆਵਜਾ ਮਿਲ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਦਾ ਸਰਵੇ ਤੱਕ ਵੀ ਨਹੀਂ ਕੀਤਾ ਗਿਆ। ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਮੌਕੇ ਤੇ ਹੀ ਐਸਡੀਐਮ ਨੂੰ ਫੋਨ ਕਰਨ ਉਪਰੰਤ ਏਡੀਸੀ ਮੈਡਮ ਨੇ ਕਿਹਾ ਕਿ ਪੰਜ ਸਤੰਬਰ ਨੂੰ ਉਹਨਾਂ ਪਿੰਡਾਂ ਦਾ ਸਰਵੇ ਕਰਵਾਇਆ ਜਾਵੇਗਾ।
ਅਜੀਤ ਡੈਸਕ
07-09-2026