04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਡੀ.ਐਮ.ਸੀ. ਕਾਲਜ ਅਤੇ ਹਸਪਤਾਲ ਲੁਧਿਆਣਾ ਨੇ ਨੂਰਪੁਰ ਬੇਟ ਨੂੰ ਦਿੱਤਾ 1000 ਬੂਟਾ

ਲਾਡੋਵਾਲ, 3 ਸਤੰਬਰ (ਬਲਬੀਰ ਸਿੰਘ ਰਾਣਾ)-ਡੀ. ਐਮ.

ਅਜੀਤ ਡੈਸਕ 04-09-2026
ਲਾਡੋਵਾਲ, 3 ਸਤੰਬਰ (ਬਲਬੀਰ ਸਿੰਘ ਰਾਣਾ)-ਡੀ.ਐਮ.ਸੀ. ਲੁਧਿਆਣਾ ਵਲੋਂ ਜਿੱਥੇ ਹਸਪਤਾਲ ਵਿਚ ਪਹੁੰਚੇ ਮਰੀਜ਼ਾਂ ਦਾ ਗੰਭੀਰਤਾ ਨਾਲ ਇਲਾਜ ਕੀਤਾ ਜਾਂਦਾ ਹੈ, ਉਥੇ ਇਨਸਾਨੀਅਤ ਦੇ ਨਾਤੇ ਪਿੰਡਾਂ ਨੂੰ ਸਾਫ਼ ਸੁਥਰਾ ਵਾਤਾਵਰਨ ਮੁਹੱਈਆ ਕਰਾਉਣ ਲਈ ਵੱਡੇ ਪੱਧਰ ’ਤੇ ਪੌਦੇ ਲਗਾ ਕੇ ਪਿੰਡਾਂ ਨੂੰ ਹਰਿਆ ਭਰਿਆ ਰੱਖਣ ਵਿਚ ਵੀ ਅਹਿਮ ਰੋਲ ਅਦਾ ਕਰਦਾ ਹੈ। ਇਹ ਵਿਚਾਰ ਡੀ.ਐਮ.ਸੀ. ਦੇ ਡਾ. ਮੋਨਿਕਾ ਸਿੰਗਲਾ ਪ੍ਰੋਫੈਸਰ-ਡਿਪਾਰਟਮੈਂਟ ਆਫ਼ ਨਿਊਰੋਲੋਜੀ ਨੇ ਪਿੰਡ ਨੂਰਪੁਰ ਬੇਟ ਦੇ ਸਰਪੰਚ ਗੁਰਪ੍ਰੀਤ ਸਿੰਘ ਢੇਸੀ ਨੂੰ ਪਿੰਡ ਵਾਸਤੇ ਦਿੱਤੇ 1000 ਪੌਦਿਆਂ ਵਿਚੋਂ ਕੁੱਝ ਪੌਦੇ ਲਗਾਉਣ ਉਪਰੰਤ ਹਾਜ਼ਰੀਨ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਡਾ. ਸਿੰਗਲਾ ਨੇ ਕਿਹਾ ਕਿ ਸਾਡਾ ਜੀਵਨ ਇਨ੍ਹਾਂ ਰੁੱਖਾਂ ’ਤੇ ਹੀ ਆਧਾਰਤ ਹੈ, ਕਿਉਂਕਿ ‘ਰੁੱਖ ਹੈ, ਤਾਂ ਮਨੁੱਖ ਹੈ’। ਰੁੱਖ ਇਕੱਲੇ ਵਾਤਾਵਰਨ ਨੂੰ ਹੀ ਸ਼ੁੱਧ ਨਹੀਂ ਬਣਾਉਂਦੇ, ਸਗੋਂ ਸਾਨੂੰ ਜ਼ਿੰਦਗੀ ਜਿਊਣ ਲਈ ਆਕਸੀਜਨ ਵੀ ਵਰਦਾਨ ਵਜੋਂ ਦਿੰਦੇ ਹਨ, ਜਿਸ ਨਾਲ ਇਨਸਾਨ ਦੀ ਜ਼ਿੰਦਗੀ ਵਧੀਆ ਤੇ ਸੁਖਾਲੀ ਨਿਕਲਦੀ ਹੈ। ਉਨ੍ਹਾਂ ਕਿਹਾ ਕਿ ਪੌਦੇ ਕੱਟਣ ਦੀ ਪ੍ਰਕਿਰਿਆ ਨੂੰ ਬੰਦ ਕਰਕੇ ਪੌਦੇ ਲਗਾਉਣ ਦੀ ਪ੍ਰਕਿਰਿਆ ਜੰਗੀ ਪੱਧਰ ’ਤੇ ਕਰਨੀ ਚਾਹੀਦੀ ਹੈ, ਤਾਂ ਜੋ ਹਰ ਇਕ ਜੀਵ ਦਾ ਇਸ ਕੁਦਰਤੀ ਤੋਹਫ਼ੇ ਨਾਲ ਭਲਾ ਹੋ ਸਕੇ। ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਢੇਸੀ ਨੇ ਜਿੱ ਥੇ ਡਾ. ਮੋਨਿਕਾ ਸਿੰਗਲਾ ਅਤੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਉੱਥੇ ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਪੌਦੇ ਪਿੰਡ ਅਤੇ ਲੋੜੀਂਦੀਆਂ ਥਾਵਾਂ ’ਤੇ ਲਗਾਏ ਜਾਣਗੇ, ਲੇਕਿਨ ਪਿੰਡ ਵਾਲੇ ਆਪਣਾ ਮੁੱਢਲਾ ਫ਼ਰਜ਼ ਸਮਝਦੇ ਹੋਏ ਇਨ੍ਹਾਂ ਪੌਦਿਆਂ ਦੀ ਤੋੜ ਮਰੋੜ ਕਰਨ ਦੀ ਬਜਾਏ ਬੂਟਿਆਂ ਦੀ ਪਰਵਰਿਸ਼ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਸਾਡੇ ਪਿੰਡ ਨੂੰ ਇਨ੍ਹਾਂ ਪੌਦਿਆਂ ਵਡਮੁੱਲਾ ਲਾਭ ਮਿਲ ਸਕੇ। ਇਸ ਮੌਕੇ ਡਾ. ਮੋਨਿਕਾ ਸਿੰਗਲਾ, ਸਰਪੰਚ ਗੁਰਪ੍ਰੀਤ ਸਿੰਘ ਢੇਸੀ, ਪ੍ਰੀਤਮ ਸਿੰਘ, ਸਤਨਾਮ ਸਿੰਘ, ਗੁਰਮੀਤ ਸਿੰਘ, ਕਰਮ ਸਿੰਘ, ਜੋਗਿੰਦਰ ਸਿੰਘ ਤੋਂ ਇਲਾਵਾ ਬਲਜੀਤ ਕੌਰ, ਅੰਗਰੇਜ਼ ਕੌਰ, ਹਰਜਿੰਦਰ ਕੌਰ, ਸਰਬਜੀਤ ਕੌਰ, ਕੁਲਵੰਤ ਕੌਰ, ਰਾਜਵਿੰਦਰ ਕੌਰ, ਸ਼ੀਲਾ ਦੇਵੀ, ਕਿਰਨ ਦੇਵੀ , ਸੁਧਾ ਦੇਵੀ, ਗੁਰਮੀਤ ਕੌਰ, ਮਨਜੀਤ ਕੌਰ, ਪਰਮਜੀਤ ਕੌਰ, ਮਨੀਸ਼ ਕੌਰ, ਚਰਨਜੀਤ ਕੌਰ, ਸੁਰਿੰਦਰ ਕੌਰ, ਜਸਬੀਰ ਕੌਰ ਅਤੇ ਮਨਦੀਪ ਕੌਰ ਆਦਿ ਬੀਬੀਆਂ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਾਮਾਨ ਲੈਣ ਉਪਰੰਤ ਬਿੱਲਾਂ ਦੀ ਪੈਮੇਂਟ ਨਾ ਕਰਨ ਤੇ ਰਘੂਨਾਥ ਹਸਪਤਾਲ ਦੀ ਮੈਨੇਜਮੈਂਟ ਖ਼ਿ ਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕ... ਅਗਲੀ ਖ਼ਬਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਪੰਚਾਇਤਾਂ ਦੀ ਮਜ਼ਬੂਤੀ ਜ਼ਰੂਰੀ-ਕੈਬਨਿਟ ਮੰਤਰੀ ਮੁੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।