30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਪੱਟੀ ਸ਼ਹਿਰ ਦੇ ਵਾਰਡ ਨੰਬਰ 13 ਤੋਂ ‘ਆਪ’ ਵਲੋਂ ਨਗਰ ਕੌਂਸਲ ਦੀ ਚੋਣ ਲੜ ਚੁੱਕੇ ਬਲਰਾਜ ਸਿੰਘ ਦੁਬਲੀ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਿਲ

ਪੱਟੀ, 29 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ, ਜਦੋਂ ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ 13 ਵਿਚ ਨਗਰ ਕੌਸਲ ਪੱਟੀ ਦੀ ਚੋੋਣ ਲੜ ਚੁੱਕੇ ਟਕਸਾਲੀ ਆਗੂ ਸਾਬਕਾ ਚੇਅ. ਪਨਗ੍ਰੇਨ ਜਥੇ.

ਅਜੀਤ ਡੈਸਕ 30-11-2026
ਪੱਟੀ, 29 ਨਵੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੱਟੀ ਹਲਕੇ ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਭਾਰੀ ਬਲ ਮਿਲਿਆ, ਜਦੋਂ ਆਮ ਆਦਮੀ ਪਾਰਟੀ ਵੱਲੋਂ ਵਾਰਡ ਨੰਬਰ 13 ਵਿਚ ਨਗਰ ਕੌਸਲ ਪੱਟੀ ਦੀ ਚੋੋਣ ਲੜ ਚੁੱਕੇ ਟਕਸਾਲੀ ਆਗੂ ਸਾਬਕਾ ਚੇਅ. ਪਨਗ੍ਰੇਨ ਜਥੇ. ਛੱਤਰਪਾਲ ਸਿੰਘ ਦੁੱਬਲੀ ਦੇ ਬੇਟਾ ਬਲਰਾਜ ਸਿੰਘ ਦੁੱਬਲੀ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਸਾਥੀਆਂ ਸਮੇਤ ਪੱਟੀ ਤੋਂ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਿਆ। ਇਸ ਮੌਕੇ ਹਰਮਿੰਦਰ ਸਿੰਘ ਗਿੱਲ ਨੇ ਕਾਂਗਰਸ ਵਿਚ ਸ਼ਾਮਿਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਵ. ਟਕਸਾਲੀ ਜਥੇ. ਛੱਤਰਪਾਲ ਸਿੰਘ ਦੁੱਬਲੀ ਦਾ ਪਰਿਵਾਰ ਲੰਮਾ ਸਮਾਂ ਅਕਾਲੀ ਦਲ ਬਾਦਲ ਨਾਲ ਰਿਹਾ ਹੈ ਅਤੇ ਫਿਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਿਆ। ਜੋ ਕਿ ਵਾਰਡ ਨੰਬਰ 13 ਤੋਂ ‘ਆਪ’ ਵਲੋਂ ਨਗਰ ਕੌਂਸਲ ਪੱਟੀ ਦੀ ਚੋਣ ਲੜ ਚੁੱਕੇ ਹਨ, ਪਰ ਪਾਰਟੀ ਵਿਚ ਘੁੱਟਣ ਮਹਿਸੂਸ ਕਰਦੇ ਹੋਏ ਉਨ੍ਹਾਂ ਨੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਦਾ ਮਨ ਬਣਾਇਆ ਹੈ, ਜਿਸ ਨਾਲ ਕਾਂਗਰਸ ਪਾਰਟੀ ਨੂੰ ਭਾਰੀ ਬਲ ਮਿਲਿਆ ਹੈ ਅਤੇ ਇਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕਈ ਹੋਰ ਨਾਮੀ ਪਰਿਵਾਰ ਕਾਂਗਰਸ ਦੀ ਸਰਕਾਰ ਵੇਲੇ ਹੋਏ ਲਾਮਿਸਾਲ ਵਿਕਾਸ ਦੇ ਕੰਮਾਂ ਨੂੰ ਵੇਖਦੇ ਹੋਏ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣਗੇ । ਇਸ ਮੌਕੇ ਬਲਰਾਜ ਸਿੰਘ ਦੁੱਬਲੀ ਨਾਲ ਕਾਂਗਰਸ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਮੈਂਬਰ ਬਲਦੇਵ ਸਿੰਘ, ਪ੍ਰਧਾਨ ਸੱਜਣ ਸਿੰਘ, ਬੋਹੜ ਸਿੰਘ ਸਰਪੰਚ, ਡਾ. ਅਰਮਜੀਤ ਸਿੰਘ, ਗੁਰਚੇਤ ਸਿੰਘ ਲੀਖੀ, ਲੱਭਾ ਸਿੰਘ, ਹਰਜੀਤ ਸਿੰਘ, ਗੁਰਮੀਤ ਸਿੰਘ, ਚਾਨਣ ਸਿੰਘ. ਰਾਜਬੀਰ ਸਿੰਘ, ਗੁਰਨਾਮ ਸਿੰਘ, ਲਵਜੀਤ ਸਿੰਘ, ਹਰਮਿੰਦਰ ਸਿੰਘ ਬਿੱਟੂ, ਭਾਊ ਹਰਭਜਨ ਸਿੰਘ, ਦਲਬੀਰ ਸਿੰਘ, ਦ ਲਜੀਤ ਸਿੰਘ ਵਕੀਲ, ਪਰਮਿੰਦਰ ਸਿੰਘ, ਸਾਜਨ ਸਿੰਘ, ਗੁਰਪਿੰਦਰ ਸਿੰਘ, ਮਨਜਿੰਦਰ ਸਿੰਘ, ਗੁਰਸੇਵਕ ਸਿੰਘ, ਗੁਰਪ੍ਰਤਾਪ ਸਿੰਘ, ਸੁੱਖਾ ਸਿੰਘ, ਸਵਰਨ ਸਿੰਘ ਸ਼ਾਮਿਲ ਸਨ। ਇਸ ਮੌਕੇ ਕਾਂਗਰਸ ਦੇ ਆਗੂ ਸੁਖਵਿੰਦਰ ਸਿੰਘ ਸਿੱਧੂ ਸਾਬਕਾ ਚੇਅਰਮੈਨ, ਦਲਬੀਰ ਸਿੰਘ ਸੇਖੋਂ ਸਾਬਕਾ ਪ੍ਰਧਾਨ ਨਗਰ ਕੌਸਲ, ਗੁਰਵੇਲ ਸਿੰਘ ਲੁਹਾਰੀਆ, ਦਿਆਲ ਸਿੰਘ ਦੁੱਬਲੀ, ਰਘਬੀਰ ਸਿੰਘ ਤੁੰਗ, ਸਤਨਾਮ ਸਿੰਘ ਪੋਪਨ ਧਾਰੀਵਾਲ, ਗੁਰਿੰਦਰ ਸਿੰਘ ਸੀਤੋ, ਭਜਨ ਸਿੰਘ ਮੈਂਬਰ, ਕਾਰਜ ਸਿੰਘ ਮੈਂਬਰ, ਗੁਰਮੀਤ ਸਿੰਘ ਰਾਮਸਿੰਘ ਵਾਲਾ, ਜਗਜੀਤ ਸਿੰਘ ਤੂਤ, ਗੁਰਬਚਨ ਸਿੰਘ ਦੁੱਬਲੀ, ਜਸਬੀਰ ਸਿੰਘ ਜੋਤੀਸ਼ਾਹ, ਗੁਰਭੇਜ ਸਿੰਘ ਪੰਨੂ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਹਰਮੀਤ ਸਿੰਘ ਸੰਧੂ ਵਲੋਂ ਤਰਨ ਤਾਰਨ ਵਿਖੇ ਨਵੀਂ ਗਊਸ਼ਾਲਾ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਸਟੈਨੋ ਟਾਈਪਿਸਟ ’ਚ ਪੰਜਾਬ ਵਿਚੋਂ ਟੌਪਰ ਰਿਹਾ ਜਗਮੀਤ ਸਿੰਘ ਚੱਠੇਵਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।