ਰਾਜਨੀਤਿਕ ਰੈਲੀਆਂ ਅਤੇ ਇਕੱਠਾਂ ਲਈ ਸਰਕਾਰੀ ਬੱਸਾਂ ਦੀ ਵਰਤੋਂ ਸਿੱਧਾ ਭ੍ਰਿਸ਼ਟਾਚਾਰ - ਖਹਿਰਾ
ਗੋਇੰਦਵਾਲ ਸਾਹਿਬ, 26 ਨਵੰਬਰ (ਸਕੱਤਰ ਸਿੰਘ ਅਟਵਾਲ)-ਰਾਜਨੀਤਿਕ ਰੈਲੀਆਂ ਅਤੇ ਇਕੱਠਾਂ ਵਿਚ ਲੋਕਾਂ ਨੂੰ ਢੋਹਣ ਲਈ ਸਰਕਾਰੀ ਬੱਸਾਂ ਦੀ ਵਰਤੋਂ ਬਿਲਕੁਲ ਸਿੱਧਾ ਸਿੱਧਾ ਭ੍ਰਿਸ਼ਟਾਚਾਰ ਹੈ ਅਤੇ ਇਸ ਉਪਰ ਤੁਰੰਤ ਪੱਕੀ ਰੋਕ ਲੱਗਣੀ ਚਾਹੀਦੀ ਹੈ। ਬੱਸਾਂ ਨਾਲ ਸਰਕਾਰੀ ਡਰਾਈਵਰ ਅਤੇ ਕੰਡਕਟਰ ਵੀ ਰੈਲੀਆਂ ਉੱਪਰ ਮਜ਼ਬੂਰਨ ਜਾਂਦੇ ਹਨ, ਜੋ ਕਿ ਸਰਕਾਰੀ ਡਿਊਟੀ ਦੀ ਥਾਂ ਰਾਜਨੀਤਿਕ ਰੈਲੀ ਵਿਚ ਹਾਜ਼ਰੀ ਭਰਦੇ ਹਨ।
ਅਜੀਤ ਡੈਸਕ
27-11-2026