ਕੇਂਦਰੀ ਜੇਲ੍ਹ ਗੋਇੰਦਵਾਲ ਦੇ ਜੈਮਰਾਂ ਨੇ ਆਸ-ਪਾਸ ਦੇ ਇਲਾਕੇ ਨੂੰ ਸੰਚਾਰ ਦੇ ਸੰਕਟ ਵਿਚ ਧੱਕਿਆ
ਤਰਨ ਤਾਰਨ, 20 ਨਵੰਬਰ (ਹਰਿੰਦਰ ਸਿੰਘ)—ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾਂ ਹੀ ਸਰਕਾਰਾਂ ਨੇ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਇੰਟਰਨੈਟ ਨੂੰ ਮਨੁੱਖ ਦੀ ਦੁਨਿਆਵੀ ਜਿੰਦਗੀ ਦਾ ਅੰਗ ਬਣਾ ਦਿੱਤਾ ਹੈ, ਇਸ ਕਰਕੇ ਸਮੁੱਚਾ ਸੰਸਾਰ ਸਮੱਸਿਆਵਾਂ ਵਿਚ ਘਿਰ ਗਿਆ ਹੈ। ਅਜਿਹੀ ਹੀ ਇਕ ਸਮੱਸਿਆ ਗੋਇੰਦਵਾਲ ਸਾਹਿਬ ਅਤੇ ਆਸ ਪਾਸ ਦੇ 7 ਕਿਲੋਮੀਟਰ ਦੇ ਦਾਇਰੇ ਵਿਚ ਇੰਟਰਨੈਟ ਦੀ ਪਹੁੰਚ ਨਾ ਹੋਣ ਕਰਕੇ 2025 ਤੋਂ ਲਗਾਤਾਰ ਸਮੱਸਿਆ ਆ ਰਹੀ ਹੈ।
ਭ
ਭਗਤ ਨਾਮਦੇਵ ਸਭਾ ਹਰੀਕੇ ਪੱਤਣ ਵਲੋਂ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਆਗਮਨ ਪੁਰਬ ਮੌਕੇ ਸਮਾਗਮ ਦੌਰਾਨ ਜਸਕੰਵਰ ਸਿੰਘ ਜੱਸਾ ਪੱਟੀ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਤਸਵੀਰ: ਕੁੰਦਰਾ
21-11-2026
ਤਰਨ ਤਾਰਨ, 20 ਨਵੰਬਰ (ਹਰਿੰਦਰ ਸਿੰਘ)—ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾਂ ਹੀ ਸਰਕਾਰਾਂ ਨੇ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਇੰਟਰਨੈਟ ਨੂੰ ਮਨੁੱਖ ਦੀ ਦੁਨਿਆਵੀ ਜਿੰਦਗੀ ਦਾ ਅੰਗ ਬਣਾ ਦਿੱਤਾ ਹੈ, ਇਸ ਕਰਕੇ ਸਮੁੱਚਾ ਸੰਸਾਰ ਸਮੱਸਿਆਵਾਂ ਵਿਚ ਘਿਰ ਗਿਆ ਹੈ। ਅਜਿਹੀ ਹੀ ਇਕ ਸਮੱਸਿਆ ਗੋਇੰਦਵਾਲ ਸਾਹਿਬ ਅਤੇ ਆਸ ਪਾਸ ਦੇ 7 ਕਿਲੋਮੀਟਰ ਦੇ ਦਾਇਰੇ ਵਿਚ ਇੰਟਰਨੈਟ ਦੀ ਪਹੁੰਚ ਨਾ ਹੋਣ ਕਰਕੇ 2025 ਤੋਂ ਲਗਾਤਾਰ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਸਕੱਤਰ, ਕੈਬਨਿਟ ਸੱਕਤਰੇਤ ਅਤੇ ਭਾਰਤ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਨਿਯਮਾਂਲੀਆ ਦੇ ਨਿਯਮ ਅਨੁਸਾਰ ਜੇਲ੍ਹਾਂ ਵਿਚ ਜੈਮਰ ਲਗਾਉਣ ਲਈ ਲੋੜੀਦੀ ਗਿਣਤੀ ਦਾ ਮੁਲਾਂਕਣ ਜੇਲ੍ਹ ਅਧਿਕਾਰੀਆਂ ਵਲੋਂ ਦੂਰ ਸੰਚਾਰ ਵਿਭਾਗ ਦੇ ਸਥਾਨਿਕ ਵਾਇਰਲੈਸ ਐਡਵਾਈਜਰ ਨਾਲ ਸਲਾਹ ਕਰਕੇ ਹੀ ਕੀਤਾ ਜਾ ਸਕਦਾ ਹੈ, ਇਸ ਤੋਂ ਬਾਅਦ ਮਨਜੂਰੀ ਲਈ ਪ੍ਰਸਾਤਵ ਭੇਜਿਆ ਜਾਣਾ ਚਾਹੀਦਾ ਹੈ ਅਤੇ ਭਾਰਤ ਸਰਕਾਰ ਦੇ ਕੈਬਨਿਟ ਸੈਕਟਰੀ ਵਲੋਂ ਜਾਰੀ ਗਾਈਡਲਾਈਜ ਓਨ ਪ੍ਰੋਕਿਓਰਮੈਂਟ ਆਫ ਜੈਮਰਸ ਵਿਚ ਸਪੱਸ਼ਟ ਨਿਰਦੇਸ਼ ਹੈ ਕਿ ਜੇਲ੍ਹਾਂ ਵਿਚ ਜੈਮਰਾਂ ਦੀ ਗਿਣਤੀ ਨਿਰਧਾਰਤ ਕਰਦੇ ਸਮੇਂ ਇਹ ਯਕੀਨੀ ਬਣਾਇਆ ਜਾਵੇ ਕਿ ਜੇਲ੍ਹ ਦੀ ਹੱਦ ਤੋਂ ਬਾਹਰ ਮੋਬਾਈਲ ਸੰਚਾਰ ਨੈਟਵਰਕ ਪ੍ਰਭਾਵਿਤ ਨਾ ਹੋਵੇ। ਐਡਵੋਕੇਟ ਜਗਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਲਗਾਏ ਮੋਬਾਈਲ ਸਿਗਨਲ ਜੈਮਰਾਂ ਕਾਰਨ ਜੇਲ੍ਹ ਦੇ ਆਸ-ਪਾਸ ਲਗਪਗ 7 ਕਿਲੋਮੀਟਰ ਦੇ ਦਾਇਰੇ ਵਿਚ ਮੋਬਾਈਲ ਅਤੇ ਇੰਟਰਨੈਟ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ ਅਤੇ ਸਥਾਨਿਕ ਲੋਕਾਂ, ਦੁਕਾਨਦਾਰਾਂ, ਉਦਯੋਗਪਤੀਆਂ, ਬੈਕਿੰਗ ਸੇਵਾਵਾਂ ਅਤੇ ਸਰਕਾਰੀ ਕੰਮਕਾਜ ਨਾਲ ਜੁੜੇ ਲੋਕਾਂ ਨੂੰ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਭਾਰਤੀ ਏਅਰਟੈਲ ਲਿਮਟਿਡ ਖਿਲਾਫ਼ ਜ਼ਿਲ੍ਹਾ ਖਪਤਕਾਰ ਅਦਾਲਤ ਤਰਨ ਤਾਰਨ ਵਿਚ ਕੇਸ ਦਾਇਰ ਕਰ ਦਿੱਤਾ ਗਿਆ ਹੈ ਅਤੇ ਅਦਾਲਤ ਵਲੋਂ ਕੰਪਨੀ ਦੇ ਮੁੱਖ ਮੈਨੇਜਰ ਨਵੀਂ ਦਿੱਲੀ, ਮੈਨੇਜਰ ਚੰਡੀਗੜ ਅਤੇ ਖੇਤਰੀ ਮੈਨੇਜਰ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਅਦਾਲਤ ਵਲੋਂ ਅਗਲੀ ਸੁਣਵਾਈ 2 6 ਨਵੰਬਰ ਨਿਰਧਾਰਤ ਕੀਤੀ ਗਈ ਹੈ।