29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਟਰੈਕਟਰ ਟਰਾਲੀ ਵਿਚ ਟੈਂਕਰ ਵੱਜਣ ਨਾਲ ਟਰੈਕਟਰ ਪਲਟਿਆ, ਇਕ ਵਿਅਕਤੀ ਦੀ ਮੌਤ, ਇਕ ਜ਼ਖਮੀ

ਝਬਾਲ, 28 ਅਕਤੂਬਰ (ਸਰਬਜੀਤ ਸਿੰਘ, ਸੁਖਦੇਵ ਸਿੰਘ)-ਅੰਮ੍ਰਿਤਸਰ-ਝਬਾਲ ਰੋਡ ਉੱਪਰ ਬਾਬਾ ਬੁੱਢਾ ਸਾਹਿਬ ਜੀ ਮੋੜ ਠੱਠਾ ਨੇ ਨੇੜ੍ਹੇ ਅੱਜ ਸਵੇਰੇ ਤੜਕੇ ਪਿੰਡ ਚੀਮਾ ਖੁਰਦ ਤੋਂ ਅੰਮਿ੍ਤਸਰ ਮੰਡੀ ਝੋਨੇ ਦੀ ਟਰਾਲੀ ਲੈਕੇ ਜਾ ਰਹੇ ਸਨ ਕਿ ਟਰੈਕਟਰ-ਟਰਾਲੀ ਨੂੰ ਪਿਛੋਂ ਟੈਂਕਰ ਵਲੋਂ ਜ਼ੋਰਦਾਰ ਟੱਕਰ ਮਾਰਨ ਨਾਲ ਟਰੈਕਟਰ ਅਤੇ ਟਰਾਲੀ ਸੜਕ ’ਤੇ ਪਲਟਣ ਨਾਲ ਟਰੈਕਟਰ ਚਾਲਕ ਦੀ ਮੌਕੇ ’ਤੇ ਮੌਤ ਅਤੇ ਨਾਲ ਬੈਠੇ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਚੀਮਾ ਖੁਰਦ ਵਾਸੀ ਮੋਹਕਮ ਸਿੰਘ ਪੁੱਤਰ ਨਿੰਦਰ ਸਿੰਘ ਅਤੇ ਸਰਮੱਖ ਸਿੰਘ ਆਪਣੇ ਟਰੈਕਟਰ ਟਰਾਲੀ ਤੇ ਝੋਨਾ ਲੈਕੇ ਅੰਮ੍ਰਿਤਸਰ ਦਾਣਾ ਮੰਡੀ ਨੂੰ ਝੋਨਾ ਵੇਚਣ ਜਾ ਰਹੇ ਸਨ ਕਿ ਬਾਬਾ ਬੁੱਢਾ ਸਾਹਿਬ ਮੋੜ ਠੱਠਾ ਨੇੜ੍ਹੇ ਪਿੱਛੋਂ ਆਏ ਇਕ ਟੈਂਕਰ ਨੇ ਜ਼ੋਰਦਾਰ ਟਰਾਲੀ ਨੂੰ ਟੱਕਰ ਮਾਰੀ, ਜਿਸ ਨਾਲ ਟਰੈਕਟਰ ਦੇ ਟਰਾਲੀ ਸੜਕ ’ਤੇ ਪਲਟ ਗਏ, ਜਿਸ ਕਰਕੇ ਟਰੈਕਟਰ ਨੂੰ ਚਲਾ ਰਹੇ ਮੋਹਕਮ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂਕਿ ਸਰਮੁੱਖ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।

ਅਜੀਤ ਡੈਸਕ 29-10-2026
ਝਬਾਲ, 28 ਅਕਤੂਬਰ (ਸਰਬਜੀਤ ਸਿੰਘ, ਸੁਖਦੇਵ ਸਿੰਘ)-ਅੰਮ੍ਰਿਤਸਰ-ਝਬਾਲ ਰੋਡ ਉੱਪਰ ਬਾਬਾ ਬੁੱਢਾ ਸਾਹਿਬ ਜੀ ਮੋੜ ਠੱਠਾ ਨੇ ਨੇੜ੍ਹੇ ਅੱਜ ਸਵੇਰੇ ਤੜਕੇ ਪਿੰਡ ਚੀਮਾ ਖੁਰਦ ਤੋਂ ਅੰਮਿ੍ਤਸਰ ਮੰਡੀ ਝੋਨੇ ਦੀ ਟਰਾਲੀ ਲੈਕੇ ਜਾ ਰਹੇ ਸਨ ਕਿ ਟਰੈਕਟਰ-ਟਰਾਲੀ ਨੂੰ ਪਿਛੋਂ ਟੈਂਕਰ ਵਲੋਂ ਜ਼ੋਰਦਾਰ ਟੱਕਰ ਮਾਰਨ ਨਾਲ ਟਰੈਕਟਰ ਅਤੇ ਟਰਾਲੀ ਸੜਕ ’ਤੇ ਪਲਟਣ ਨਾਲ ਟਰੈਕਟਰ ਚਾਲਕ ਦੀ ਮੌਕੇ ’ਤੇ ਮੌਤ ਅਤੇ ਨਾਲ ਬੈਠੇ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਚੀਮਾ ਖੁਰਦ ਵਾਸੀ ਮੋਹਕਮ ਸਿੰਘ ਪੁੱਤਰ ਨਿੰਦਰ ਸਿੰਘ ਅਤੇ ਸਰਮੱਖ ਸਿੰਘ ਆਪਣੇ ਟਰੈਕਟਰ ਟਰਾਲੀ ਤੇ ਝੋਨਾ ਲੈਕੇ ਅੰਮ੍ਰਿਤਸਰ ਦਾਣਾ ਮੰਡੀ ਨੂੰ ਝੋਨਾ ਵੇਚਣ ਜਾ ਰਹੇ ਸਨ ਕਿ ਬਾਬਾ ਬੁੱਢਾ ਸਾਹਿਬ ਮੋੜ ਠੱਠਾ ਨੇੜ੍ਹੇ ਪਿੱਛੋਂ ਆਏ ਇਕ ਟੈਂਕਰ ਨੇ ਜ਼ੋਰਦਾਰ ਟਰਾਲੀ ਨੂੰ ਟੱਕਰ ਮਾਰੀ, ਜਿਸ ਨਾਲ ਟਰੈਕਟਰ ਦੇ ਟਰਾਲੀ ਸੜਕ ’ਤੇ ਪਲਟ ਗਏ, ਜਿਸ ਕਰਕੇ ਟਰੈਕਟਰ ਨੂੰ ਚਲਾ ਰਹੇ ਮੋਹਕਮ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂਕਿ ਸਰਮੁੱਖ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਉਸਨੂੰ ਇਲਾਜ ਲਈ ਹਸਪਤਾਲ ਦਾ ਕਰਾਇਆ ਗਿਆ। ਥਾਣਾ ਝਬਾਲ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਮਾਊਂਟ ਲਿਟਰਾ ਜ਼ੀ ਸਕੂਲ ਤਰਨ ਤਾਰਨ ਵਿਖੇ ਅੰਡਰ-14 ਨੈਸ਼ਨਲ ਕਬੱਡੀ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ਅਗਲੀ ਖ਼ਬਰ ਝੋਟਾ ਦੀ ਆਤਮਿਕ ਸ਼ਾਂਤੀ ਲਈ ਕੀਤੀ ਅਰਦਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।