21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵਲੋਂ ਸਚਿਨ ਪਾਇਲਟ ਤੇ ਪਰਗਟ ਸਿੰਘ ਨੂੰ ਸੌਂਪਿਆ ਮੰਗ ਪੱਤਰ

ਪੱਟੀ, 20 ਅਕਤੂਬਰ (ਖਹਿਰਾ, ਕਾਲੇਕੇ)–ਦਿਵਿਆਂਗ ਵਰਗ ਦੀਆਂ ਸਮੱਸਿਆਂਵਾਂ ਤੇ ਹੱਕੀ ਮੰਗਾਂ ਸਬੰਧੀ ਇਕ ਮੰਗ ਪੱਤਰ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਤੇ ਮਨਜਿੰਦਰ ਸਿੰਘ ਲਾਡੀ ਨੇ ਪੱਟੀ ਵਿਖੇ ਸਚਿਨ ਪਾਇਲਟ ਅਤੇ ਪ੍ਰਗਟ ਸਿੰਘ ਨੂੰ ਦਿੱਤਾ। ਜਿਸ ਵਿਚ ਆਗੂਆਂ ਨੇ ਦੱਸਿਆ ਕਿ ਬਦਲਾਅ ਦਾ ਚਾਅ ਦਿਵਿਆਂਗ ਵਰਗ ਨੂੰ ਸੜਕਾਂ ਤੇ ਧਰਨਿਆਂ ਵਿਚ ਬਦਲਦਾ ਨਜ਼ਰ ਆ ਰਿਹਾ ਹੈ।

ਪਰਗਟ ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਸੈਣੀ। ਤਸਵੀਰ–ਕਾਲੇਕੇ 21-10-2026
ਪੱਟੀ, 20 ਅਕਤੂਬਰ (ਖਹਿਰਾ, ਕਾਲੇਕੇ)–ਦਿਵਿਆਂਗ ਵਰਗ ਦੀਆਂ ਸਮੱਸਿਆਂਵਾਂ ਤੇ ਹੱਕੀ ਮੰਗਾਂ ਸਬੰਧੀ ਇਕ ਮੰਗ ਪੱਤਰ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਤੇ ਮਨਜਿੰਦਰ ਸਿੰਘ ਲਾਡੀ ਨੇ ਪੱਟੀ ਵਿਖੇ ਸਚਿਨ ਪਾਇਲਟ ਅਤੇ ਪ੍ਰਗਟ ਸਿੰਘ ਨੂੰ ਦਿੱਤਾ। ਜਿਸ ਵਿਚ ਆਗੂਆਂ ਨੇ ਦੱਸਿਆ ਕਿ ਬਦਲਾਅ ਦਾ ਚਾਅ ਦਿਵਿਆਂਗ ਵਰਗ ਨੂੰ ਸੜਕਾਂ ਤੇ ਧਰਨਿਆਂ ਵਿਚ ਬਦਲਦਾ ਨਜ਼ਰ ਆ ਰਿਹਾ ਹੈ। 70 ਦਿਨਾਂ ਤੋਂ ਮੁੱਖ ਮੰਤਰੀ ਪੰਜਾਬ ਦੇ ਧੂਰੀ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਪ੍ਰੰਤੂ ਮੁੱਖ ਮੰਤਰੀ ਉੱਥੇ ਜਾਂਦੇ ਹਨ ਪਰ ਦਿਵਿਆਂਗ ਵਰਗ ਨੂੰ ਮਿਲਣਾ ਮੁਨਾਸਿਬ ਨਹੀਂ ਸਮਝਦੇ। ਸੈਣੀ ਨੇ ਦੱਸਿਆ ਕਿ ਅੱਜ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਤੇ ਇੰਚਾਰਜ ਪੰਜਾਬ ਸਚਿਨ ਪਾਇਲਟ ਤੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਪ੍ਰਗਟ ਸਿੰਘ ਨਾਲ ਮੀਟਿੰਗ ਕੀਤੀ ਗਈ। ਜਿਸ ਿਵਿਚ ਪੰਜਾਬ ਦੇ ਦਿਵਿਆਂਗ ਵਰਗ ਦੀਆਂ ਸਮੱਸਿਆਂਵਾਂ ਤੇ ਹੱਕਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਅਵਾਸ ਯੋਜਨਾ, ਮਹਿੰਗਾਈ ਦੇ ਅਨੁਸਾਰ ਵਿੱਤੀ ਸਹਾਇਤਾ ਪੈਨਸ਼ਨ ਵਧਾਉਣ, ਅੰਗਹੀਣ ਭਲਾਈ ਐਕਟ 2016 ਨੂੰ ਇੰਨ ਬਿੰਨ ਲਾਗੂ ਕਰਨ, 4 ਫੀਸਦੀ ਨੌਕਰੀਆਂ ਦਾ ਖ਼ਾਲੀ ਬੈਕਲਾਗ ਭਰਨ, ਵਿਸ਼ਵ ਅੰਗਹੀਣ ਦਿਵਸ ਮਨਾਉਣ ਤੋਂ ਇਲਾਵਾ ਵਿਧਾਨ ਸਭਾ ਵਿਚ ਦਿਵਿਆਂਗ ਵਿਆਕਤੀ ਨੂੰ ਭੇਜਣ ਵਰਗੇ ਅਹਿਮ ਮੁੱਦਿਆਂ ਨੂੰ ਚੋਣ ਮੈਨੀਫੈਸਟੋ ਕਮੇਟੀ ਅੱਗੇ ਰੱਖਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਸੱਤ ਲੱਖ ਦੇ ਕਰੀਬ ਦਿਵਿਆਂਗ ਪੰਜਾਬ ਦੀ ਸਿਆਸਤ ਵਿਚ ਆਪਣੇ ਯੋਗਦਾਨ ਨਾਲ਼ ਸਰਕਾਰ ਬਣਾਉਣ ਲਈ ਮੁੱਖ ਰੋਲ ਅਦਾ ਕਰ ਸਕਦੇ ਹਨ।
ਪਿਛਲੀ ਖ਼ਬਰ ਚੋਹਲਾ ਸਾਹਿਬ ਵਿਖੇ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਦੁਸਹਿਰੇ ਦਾ ਤਿਉਹਾਰ ਕਬੱਡੀ ਦੇ ਸ਼ੋਅ ਮੈਚਾਂ ਨੇ ਖਿੱਚਿਆ ਖੇਡ ਪ੍ਰੇ... ਅਗਲੀ ਖ਼ਬਰ ਸ੍ਰੀ ਰਾਮਲੀਲ੍ਹਾ ਦੌਰਾਨ ਅਮਨਦੀਪ ਸਿੰਘ ਰੌਕੀ ਬੁਰਜ ਨੇ ਭਰੀ ਹਾਜ਼ਰੀ ਸਾਨੂੰ ਭਗਵਾਨ ਸ੍ਰੀ ਰਾਮ ਜੀ ਵਲੋਂ ਦਰਸਾਏ ਮਾਰਗ ’ਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।