18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸਰਹੱਦੀ ਪਿੰਡ ਕਲਸੀਆਂ ਤੋਂ 4 ਲੱਖ ਰੁਪਏ ਦੀ ਭਾਰਤੀ ਜਾਅਲੀ ਕਰੰਸੀ ਬਰਾਮਦ

ਖਾਲੜਾ, 17 ਅਕਤੂਬਰ (ਜੱਜਪਾਲ ਸਿੰਘ ਜੱਜ)– ਭਾਰਤ-ਪਾਕਿਸਤਾਨ ਸਰਹੱਦ ਨੇੜਲੇ ਪਿੰਡ ਕਲਸੀਆਂ ਖੁਰਦ ਵਿਚ ਸੀਮਾ ਸੁਰੱਖਿਆ ਬਲਾਂ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ 4 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਹੋਈ ਹੈ। ਬਰਾਮਦ ਕੀਤੇ ਗਏ ਨੋਟ 500 ਰੁਪਏ ਦੇ ਹਨ।

ਸਰਹੱਦੀ ਪਿੰਡ ਕਲਸੀਆਂ ਤੋਂ ਜਾਅਲੀ ਕਰੰਸੀ ਬਰਾਮਦ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਮੁਲਾਜ਼ਮ। ਤਸਵੀਰ–ਜੱਜਪਾਲ 18-10-2026
ਖਾਲੜਾ, 17 ਅਕਤੂਬਰ (ਜੱਜਪਾਲ ਸਿੰਘ ਜੱਜ)– ਭਾਰਤ-ਪਾਕਿਸਤਾਨ ਸਰਹੱਦ ਨੇੜਲੇ ਪਿੰਡ ਕਲਸੀਆਂ ਖੁਰਦ ਵਿਚ ਸੀਮਾ ਸੁਰੱਖਿਆ ਬਲਾਂ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ 4 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਹੋਈ ਹੈ। ਬਰਾਮਦ ਕੀਤੇ ਗਏ ਨੋਟ 500 ਰੁਪਏ ਦੇ ਹਨ। ਥਾਣਾ ਖਾਲੜਾ ਦੇ ਏ.ਐੱਸ.ਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ਤੋਂ ਬਾਅਦ ਬੀ.ਐੱਸ.ਐੱਫ, ਐਂਟੀ ਨਾਰਕੋਟਿਕਸ ਟਾਸਕ ਫੋਰਸ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋ ਕਲਸੀਆਂ ਖੁਰਦ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਕਿਸਾਨ ਬਲਹਾਰ ਸਿੰਘ ਪੁੱਤਰ ਕਾਬਲ ਸਿੰਘ ਦੇ ਖੇਤਾਂ ਵਿਚੋਂ ਪੀਲੇ ਰੰਗ ਦਾ ਇੱਕ ਪੈਕੇਟ ਮਿਲਿਆ। ਪੈਕੇਟ ਖੋਲ੍ਹਣ ’ ਤੇ 500 ਰੁਪਏ ਦੇ ਜਾਅਲੀ ਨੋਟਾਂ ਦੀਆਂ ਅੱਠ ਗੱਠਾਂ ਬਰਾਮਦ ਹੋਈਆਂ। ਹਰੇਕ ਗੱਠ ਵਿਚ 100 ਨੋਟ ਸਨ। ਇਸ ਤਰ੍ਹਾਂ ਕੁੱਲ 800 ਨੋਟਾਂ ਦੀ ਕੀਮਤ 4 ਲੱਖ ਰੁਪਏ ਦੱਸੀ ਗਈ ਹੈ। ਇਸ ਮਾਮਲੇ ਵਿਚ ਥਾਣਾ ਖਾਲੜਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਜਾਅਲੀ ਕਰੰਸੀ ਕਿਸ ਮਕਸਦ ਨਾਲ ਖੇਤਾਂ ਵਿਚ ਰੱਖੀ ਗਈ ਸੀ ਅਤੇ ਇਸ ਮਾਮਲੇ ਨਾਲ ਜੁੜੇ ਲੋਕਾਂ ਦਾ ਪਤਾ ਲਗਾਇਆ ਜਾ ਸਕੇ।
ਪਿਛਲੀ ਖ਼ਬਰ ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਹੋਈ ਡਾਵਾਂਡੋਲ - ਬੀਬਾ ਰੁਪਿੰਦਰ ਕੌਰ ਬ੍ਰਹਮਪੁਰਾ ਅਗਲੀ ਖ਼ਬਰ ਪਠਾਨਕੋਟ ਵਿਖੇ ਪ੍ਰਸ਼ਾਸਨਿਕ ਨਾਕਾਮੀ-ਧੜੱਲੇ ਨਾਲ ਨਾਜਾਇਜ਼ ਉਸਾਰੀਆਂ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।