ਸੰਤ ਬਾਬਾ ਸੋਹਣ ਸਿੰਘ ਦੀ 41ਵੀਂ ਸਾਲਾਨਾ ਬਰਸੀ ’ਤੇ ਕਲੇਰ ਮਾਂਗਟ ਵਿਖੇ ਵਿਸ਼ਾਲ ਗੁਰਮਤਿ ਸਮਾਗਮ
ਮਜੀਠਾ, 17 ਨਵੰਬਰ (ਜਗਤਾਰ ਸਿੰਘ ਸਹਿਮੀ)-ਹਰ ਸਾਲ ਦੀ ਤਰਾਂ ਗੁਰਦੁਆਰਾ ਸੰਤ ਬਾਬਾ ਸੋਹਣ ਸਿੰਘ ਚੜ੍ਹਦੀ ਪੱਤੀ ਕਲੇਰ ਮਾਂਗਟ ਵਿਖੇ ਸੰਤ ਬਾਬਾ ਸੋਹਣ ਸਿੰਘ ਦੀ 41ਵੀਂ ਸਲਾਨਾ ਬਰਸੀ ਪਿੰਡ ਵਾਸੀਆਂ ਅਤੇ ਸਮੂਹ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਜਿਥੇ ਬਰਸੀ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਵਿਖੇ ਰਖਾਏ ਗਏ ਅੱਠ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਤੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ।
ਅਜੀਤ ਡੈਸਕ
18-11-2026