ਨਾਬਾਲਗ ਲੜਕੀ ਦਾ ਕਰਵਾਇਆ ਵਿਆਹ, 7 ਖ਼ਿਲਾਫ਼ ਮਾਮਲਾ ਦਰਜ
ਤਰਨ ਤਾਰਨ, 10 ਅਕਤੂਬਰ (ਪਰਮਜੀਤ ਜੋਸ਼ੀ)— ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵਲਟੋਹਾ ਦੀ ਪੁਲਿਸ ਨੇ ਨਾਬਾਲਗ ਲੜਕੀ ਦਾ ਵਿਆਹ ਕਰਵਾਉਣ ਦੇ ਦੋਸ਼ ਹੇਠ 7 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਵਲਟੋਹਾ ਵਿਖੇ ਸਾਹਿਬ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪੱਤੀ ਮਲੱਵਈਆ ਕੀ ਵਲਟੋਹਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਛੋਟਾ ਭਰਾ ਮਲਕੀਤ ਸਿੰਘ ਦੇ ਘਰ ਦੇ ਨਾਲ ਹੀ ਦਿਲਬਾਗ ਸਿੰਘ ਪੁੱਤਰ ਕਰਮ ਸਿੰਘ ਦਾ ਘਰ ਹੈ ਅਤੇ ਦਿਲਬਾਗ ਸਿੰਘ ਦਾ ਲੜਕਾ ਅਰਸ਼ਦੀਪ ਸਿੰਘ ਅਕਸਰ ਹੀ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਰਹਿੰਦਾ ਸੀ।
ਅਜੀਤ ਡੈਸਕ
11-10-2026