ਪ੍ਰਸ਼ਾਸਨ ਦੀ ਘੋਰ ਅਣਗਹਿਲੀ, ਨੌਜਵਾਨਾਂ ਨੇ ਚੁੱਕਿਆ ਬੀੜਾ
ਝਬਾਲ, 4 ਅਕਤੂਬਰ (ਸੁਖਦੇਵ ਸਿੰਘ)-ਪਿੰਡ ਮੀਆਂਪੁਰ ਨੇੜਿਓਂ ਲੰਘਦੀ ਅੱਪਰਬਾਰੀ ਦੁਆਬ ਨਹਿਰ ’ਤੇ ਠੇਕੇਦਾਰ ਰਾਹੀਂ ਬਣਾਏ ਗਏ ਪੁਲ ਦੀ ਰੇਲਿੰਗ ਨਾ ਲਗਾਉਣ ਕਰਕੇ ਇਹ ਪੁਲ ਹਾਦਸਿਆਂ ਦਾ ਕਾਰਨ ਬਣਿਆ ਹੋਇਆ ਹੈ। ਮਹਿਕਮੇ ਵਲੋਂ ਪੁਲ ਦੀ ਉਸਾਰੀ ਮੁਕੰਮਲ ਕਰ ਦਿੱਤੀ ਗਈ, ਪਰ ਸੁਰੱਖਿਆ ਲਈ ਦੋਵੇਂ ਪਾਸੇ ਰੇਲਿੰਗ ਲਗਾਉਣੀ ਜ਼ਰੂਰੀ ਨਹੀਂ ਸਮਝੀ।
ਝਬਾਲ, 4 ਅਕਤੂਬਰ (ਸੁਖਦੇਵ ਸਿੰਘ)-ਪਿੰਡ ਮੀਆਂਪੁਰ ਨੇੜਿਓਂ ਲੰਘਦੀ ਅੱਪਰਬਾਰੀ ਦੁਆਬ ਨਹਿਰ ’ਤੇ ਠੇਕੇਦਾਰ ਰਾਹੀਂ ਬਣਾਏ ਗਏ ਪੁਲ ਦੀ ਰੇਲਿੰਗ ਨਾ ਲਗਾਉਣ ਕਰਕੇ ਇਹ ਪੁਲ ਹਾਦਸਿਆਂ ਦਾ ਕਾਰਨ ਬਣਿਆ ਹੋਇਆ ਹੈ। ਮਹਿਕਮੇ ਵਲੋਂ ਪੁਲ ਦੀ ਉਸਾਰੀ ਮੁਕੰਮਲ ਕਰ ਦਿੱਤੀ ਗਈ, ਪਰ ਸੁਰੱਖਿਆ ਲਈ ਦੋਵੇਂ ਪਾਸੇ ਰੇਲਿੰਗ ਲਗਾਉਣੀ ਜ਼ਰੂਰੀ ਨਹੀਂ ਸਮਝੀ। ਰਾਹਗੀਰਾਂ ਨੂੰ ਰਾਤ ਵੇਲੇ ਪੁਲ ਦਾ ਪਤਾ ਹੀ ਨਹੀਂ ਲੱਗਦਾ, ਜਿਸ ਕਾਰਨ ਕਈ ਵਾਰ ਹਾਦਸੇ ਹੁੰਦੇ-ਹੁੰਦੇ ਬਚੇ ਹਨ। 6, 7 ਅਤੇ 8 ਅਕਤੂਬਰ ਨੂੰ ਮਾਝੇ ਦੇ ਪ੍ਰਸਿੱਧ ਇਤਿਹਾਸਕ ਅਸਥਾਨ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਮਨਾਏ ਜਾ ਰਹੇ ਤਿੰਨ ਰੋਜ਼ਾ ਸਲਾਨਾ ਜੋੜ ਮੇਲੇ ਤੇ ਲੱਖਾਂ ਦੀ ਤਦਾਦ ’ਚ ਸੰਗਤਾਂ ਟਰੈਕਟਰ-ਟਰਾਲੀਆਂ ਤੇ ਹੋਰ ਵਾਹਨਾਂ ਰਾਹੀਂ ਨਤਮਸਤਕ ਹੋਣ ਆਉਂਦੀਆਂ ਹਨ। ਰੇਲਿੰਗ ਵਿਹੂਣਾ ਇਹ ਪੁਲ ਸੰਗਤਾਂ ਲਈ ਵੱਡਾ ਖਤਰਾ ਬਣ ਸਕਦਾ ਹੈ। ਮਹਿਕਮੇ ਦੀ ਇਸ ਲਾਪਰਵਾਹੀ ਨੂੰ ਦੇਖਦਿਆਂ ਪਿੰਡ ਦੇ ਨੌਜਵਾਨਾਂ ਨੇ ਸੰਗਤਾਂ ਦੀ ਸੁਰੱਖਿਆ ਹਿੱਤ ਆਪਣੇ ਪੱਧਰ ’ਤੇ ਉਪਰਾਲਾ ਕਰਦਿਆਂ ਪੁਲ ਦੇ ਦੋਵੇਂ ਪਾਸੇ ਰੁੱਖਾਂ ਦੇ ਟਾਹਣੇ ਗੱਡ ਕੇ ਰਿਫਲੈਕਟਰ ਲਗਾਏ ਹਨ, ਤਾਂ ਜੋ ਰਾਤ ਵੇਲੇ ਆਉਣ-ਜਾਣ ਵਾਲੇ ਸ਼ਰਧਾਲੂਆਂ ਨੂੰ ਪੁਲ ਦਾ ਪਤਾ ਲੱਗ ਸਕੇ। ਲੋਕਾਂ ਨੇ ਪ੍ਰਸਾਸਨ ਕੋਲੋਂ ਪੁਲ ’ਤੇ ਪੱਕੀ ਰੇਲਿੰਗ ਦੀ ਮੰਗ ਕੀਤੀ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।