29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਇਨਕਮ ਟੈਕਸ ਆਡਿਟ ਦੀ ਤਾਰੀਖ ਇਕ ਮਹੀਨਾ ਵਧਾਈ ਜਾਵੇ - ਆਦੇਸ਼ ਅਗਨੀਹੋਤਰੀ

ਤਰਨ ਤਾਰਨ, 28 ਸਤੰਬਰ (ਹਰਿੰਦਰ ਸਿੰਘ)– ਸਾਲ 2026-27 ਅਤੇ ਵਿੱਤੀ ਸਾਲ 2025-26 ਦੇ ਆਡਿਟ ਦੀ ਆਖਰੀ ਮਿਤੀ ਸਰਕਾਰ ਵਲੋਂ 30 ਸਤੰਬਰ ਤੈਅ ਕੀਤੀ ਗਈ ਹੈ। ਜਿਨ੍ਹਾਂ ਵਪਾਰੀਆਂ ਦੀ ਵਿਕਰੀ 40 ਲੱਖ ਰੁਪਏ ਤੋਂ ਵੱਧ ਹੈ, ਉਨ੍ਹਾਂ ਨੂੰ ਆਡਿਟ ਕਰਵਾਉਣਾ ਜ਼ਰੂਰੀ ਹੈ ਜਾਂ ਤਾਂ ਉਹ 8 ਪ੍ਰਤੀਸ਼ਤ ਮਾਰਜਨ ਦਿਖਾ ਕੇ ਇਨਕਮ ਟੈਕਸ ਦੀ ਰਿਟਰਨ ਭਰ ਦੇਣ ਜਾਂ ਆਡਿਟ ਕਰਵਾ ਲੈਣ।

ਅਜੀਤ ਡੈਸਕ 29-09-2026
ਤਰਨ ਤਾਰਨ, 28 ਸਤੰਬਰ (ਹਰਿੰਦਰ ਸਿੰਘ)– ਸਾਲ 2026-27 ਅਤੇ ਵਿੱਤੀ ਸਾਲ 2025-26 ਦੇ ਆਡਿਟ ਦੀ ਆਖਰੀ ਮਿਤੀ ਸਰਕਾਰ ਵਲੋਂ 30 ਸਤੰਬਰ ਤੈਅ ਕੀਤੀ ਗਈ ਹੈ। ਜਿਨ੍ਹਾਂ ਵਪਾਰੀਆਂ ਦੀ ਵਿਕਰੀ 40 ਲੱਖ ਰੁਪਏ ਤੋਂ ਵੱਧ ਹੈ, ਉਨ੍ਹਾਂ ਨੂੰ ਆਡਿਟ ਕਰਵਾਉਣਾ ਜ਼ਰੂਰੀ ਹੈ ਜਾਂ ਤਾਂ ਉਹ 8 ਪ੍ਰਤੀਸ਼ਤ ਮਾਰਜਨ ਦਿਖਾ ਕੇ ਇਨਕਮ ਟੈਕਸ ਦੀ ਰਿਟਰਨ ਭਰ ਦੇਣ ਜਾਂ ਆਡਿਟ ਕਰਵਾ ਲੈਣ। ਜੇਕਰ ਉਹ 8 ਪ੍ਰਤੀਸ਼ਤ ਤੋਂ ਵੱਧ ਮਾਰਜਨ ਦਿਖਾਉਂਦੇ ਹਨ ਤਾਂ ਉਨ੍ਹਾਂ ਨੂੰ ਵਾਧੂ ਟੈਕਸ ਦੇਣਾ ਪੈਂਦਾ ਹੈ। ਅਜਿਹੇ ਵਿਚ ਆਡਿਟ ਹੀ ਉਨ੍ਹਾਂ ਲਈ ਠੀਕ ਰਹਿੰਦਾ ਹੈ। ਜੇਕਰ ਇਸ ਤਾਰੀਖ ਤੋਂ ਪਹਿਲਾਂ ਆਡਿਟ ਨਾ ਕਰਵਾਇਆ ਜਾਵੇ ਤਾਂ 1.5 ਲੱਖ ਰੁਪਏ ਤੱਕ ਦੀ ਪੈਨਲਟੀ ਪੈ ਸਕਦੀ ਹੈ। ਸ਼ਹਿਰ ਦੇ ਸੀਨੀਅਰ ਵਕੀਲ ਆਦੇਸ਼ ਅਗਨੀਹੋਤਰੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਤਾਰੀਖ ਨੂੰ ਇਕ ਮਹੀਨੇ ਲਈ ਵਧਾਇਆ ਜਾਵੇ ਤਾਂ ਜੋ ਕਿਸੇ ਵੀ ਵਪਾਰੀ ਦਾ ਨੁਕਸਾਨ ਨਾ ਹੋਵੇ। ਅਗਨੀਹੋਤਰੀ ਨੇ ਕਿਹਾ ਕਿ ਜਿਹੜੇ ਛੋਟੇ ਵਪਾਰੀ ਸਨ ਉਨ੍ਹਾਂ ਦੀ ਆਖਰੀ ਮਿਤੀ 31 ਅਗਸਤ ਸੀ। ਜੇਕਰ ਉਨ੍ਹਾਂ ਦੀ ਆਮਦਨ 5 ਲੱਖ ਰੁਪਏ ਤੋਂ ਘੱਟ ਹੈ ਤਾਂ ਉਨ੍ਹਾਂ ਨੂੰ 1000 ਰੁਪਏ ਜੁਰਮਾਨਾ ਦੇਣਾ ਪੈਂਦਾ ਹੈ। ਜੇਕਰ ਉਨ੍ਹਾਂ ਦੀ ਆਮਦਨ 5 ਲੱਖ ਰੁਪਏ ਤੋਂ ਉੱਪਰ ਹੈ ਤਾਂ ਉਨ੍ਹਾਂ ਨੂੰ 5000 ਰੁਪਏ ਜੁਰਮਾਨਾ ਦੇਣਾ ਪੈਂਦਾ ਹੈ ਪਰ ਜੇਕਰ ਕੋਈ ਵੱਡਾ ਵਪਾਰੀ ਰਿਟਰਨ ਨਾ ਭਰ ਸਕੇ ਤਾਂ ਉਸ ਨੂੰ ਭਾਰੀ ਜੁਰਮਾਨਾ ਪੈ ਸਕਦਾ ਹੈ, ਇਸ ਲਈ ਰਿਟਰਨ ਭਰਨੀ ਜ਼ਰੂਰੀ ਹੈ। ਆਡਿਟ ਲਈ ਵਪਾਰੀਆਂ ਨੂੰ ਸਮਾਂ ਨਹੀਂ ਮਿਲਦਾ। ਸਾਰੇ ਅਕਾਊਂਟੈਂਟ, ਚਾਰਟਰਡ ਅਕਾਊਂਟੈਂਟ ਅਤੇ ਐਡਵੋਕੇਟ 31 ਅਗਸਤ ਤੱਕ ਰਿਟਰਨ ਭਰਨ ਵਿਚ ਰੁੱਝੇ ਰਹੇ। ਇਸ ਤੋਂ ਬਾਅਦ ਜੀ.ਐੱਸ.ਟੀ. ਦੀ ਰਿਟਰਨ ਦਾ ਕੰਮ ਚੱਲਦਾ ਰਿਹਾ, ਜਿਸਦੀ ਮਾਸਿਕ ਰਿਟਰਨ ਭਰਨ ਦੀ ਆਖਰੀ ਮਿਤੀ 20 ਤਾਰੀਖ ਹੁੰਦੀ ਹੈ, ਇਸ ਲਈ ਆਡਿਟ ਲਈ ਤਾਂ ਵਪਾਰੀਆਂ ਨੂੰ ਸਮਾਂ ਮਿਲਿਆ ਹੀ ਨਹੀਂ। ਅਗਨੀਹੋਤਰੀ ਨੇ ਪ੍ਰਧਾਨ ਮੰਤਰੀ, ਵਿੱਤ ਮੰਤਰੀ ਅਤੇ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸੇਸ਼ਨ ਦੇ ਚੇਅਰਮੈਨ ਨੂੰ ਈ-ਮੇਲ ਰਾਹੀਂ ਬੇਨਤੀ ਕੀਤੀ ਹੈ ਕਿ ਤਾਰੀਖ ਇਕ ਮਹੀਨਾ ਵਧਾ ਦਿੱਤੀ ਜਾਵੇ ਤਾਂ ਜੋ ਕਿਸੇ ਵੀ ਵਪਾਰੀ ਨੂੰ ਮੁਸ਼ਕਿਲ ਪੇਸ਼ ਨਾ ਆਵੇ ਅਤੇ ਉਹ ਆਪਣੀ ਮਰਜ਼ੀ ਨਾਲ ਟੈਕਸ ਦੇ ਸਕਣ।
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਦੇ ਸੁਪਨੇ ਅਜੇ ਪੂਰੇ ਨਹੀਂ ਹੋਏ - ਕਾ. ਦਦੇਹਰ ਸਾਹਿਬ ਅਗਲੀ ਖ਼ਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਡਾਰੀਆਂ ਨੂੰ ਵਾਲੀਬਾਲ ਟੂਰਨਾਮੈਂਟ ਵਿਚ ਪਹਿਲਾ ਸਥਾਨ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।