ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕਾਰਡਾਂ ਦੀ ਵੰਡ
ਅਮਰਕੋਟ, 23 ਸਤੰਬਰ (ਭੱਟੀ)-ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਰਾਜੋ ਕੇ ਵਿਖੇ ਪਿੰਡ ਵਾਸੀਆਂ ਨੂੰ 10 ਲੱਖ ਤੱਕ ਮੁਫ਼ਤ ਇਲਾਜ਼ ਦੇ ਕਾਰਡ ਵੰਡੇ ਗਏ, ਪੰਜਾਬ ਦੇ ਲੱਖਾਂ ਘਰਾਂ ਤੱਕ 10 ਲੱਖ ਰੁਪਏ ਦੀ ਯੋਜਨਾ ਪਹੁੰਚ ਚੁੱਕੀ ਹੈ। ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਵੰਡ ਸਮਾਰੋਹ ਦੌਰਾਨ ਪਿੰਡ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਸਰਪੰਚ ਰਾਜਬੀਰ ਸਿੰਘ ਭੁੱਲਰ ਰਾਜੋਕੇ ਅਤੇ ਨਿੱਜੀ ਸਿਆਸੀ ਸਲਾਹਕਾਰ ਹੀਰਾ ਸਿੰਘ ਭੁੱਲਰ ਵਲੋਂ ਕਿਹਾ ਗਿਆ ਕਿ ਇਹ ਸਾਰੀਆਂ ਲਾਭ ਪਾਤਰੀਆਂ ਤੋਂ ਇਕ ਵੀ ਪੈਸਾ ਲਏ ਬਿਨਾਂ 10 ਲੱਖ ਰੁਪਏ ਤੱਕ ਦਾ ਇਸ ਕੈਸ਼ਲੈਸ਼ ਇਲਾਜ਼ ਮੁਹੱਈਆ ਕਰਵਾਉਂਦੀ ਹੈ।
ਅਮਰਕੋਟ, 23 ਸਤੰਬਰ (ਭੱਟੀ)-ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਲਕਾ ਖੇਮਕਰਨ ਦੇ ਸਰਹੱਦੀ ਪਿੰਡ ਰਾਜੋ ਕੇ ਵਿਖੇ ਪਿੰਡ ਵਾਸੀਆਂ ਨੂੰ 10 ਲੱਖ ਤੱਕ ਮੁਫ਼ਤ ਇਲਾਜ਼ ਦੇ ਕਾਰਡ ਵੰਡੇ ਗਏ, ਪੰਜਾਬ ਦੇ ਲੱਖਾਂ ਘਰਾਂ ਤੱਕ 10 ਲੱਖ ਰੁਪਏ ਦੀ ਯੋਜਨਾ ਪਹੁੰਚ ਚੁੱਕੀ ਹੈ। ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਵੰਡ ਸਮਾਰੋਹ ਦੌਰਾਨ ਪਿੰਡ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਸਰਪੰਚ ਰਾਜਬੀਰ ਸਿੰਘ ਭੁੱਲਰ ਰਾਜੋਕੇ ਅਤੇ ਨਿੱਜੀ ਸਿਆਸੀ ਸਲਾਹਕਾਰ ਹੀਰਾ ਸਿੰਘ ਭੁੱਲਰ ਵਲੋਂ ਕਿਹਾ ਗਿਆ ਕਿ ਇਹ ਸਾਰੀਆਂ ਲਾਭ ਪਾਤਰੀਆਂ ਤੋਂ ਇਕ ਵੀ ਪੈਸਾ ਲਏ ਬਿਨਾਂ 10 ਲੱਖ ਰੁਪਏ ਤੱਕ ਦਾ ਇਸ ਕੈਸ਼ਲੈਸ਼ ਇਲਾਜ਼ ਮੁਹੱਈਆ ਕਰਵਾਉਂਦੀ ਹੈ। ਇਸ ਮੌਕੇ ਸਰਪੰਚ ਰਾਜਵੀਰ ਸਿੰਘ ਭੁੱਲਰ, ਸਿਆਸੀ ਸਲਾਹਕਾਰ ਹੀਰਾ ਸਿੰਘ ਭੁੱਲਰ, ਬੀ.ਡੀ.ਪੀ.ਓ. ਬਲਜਿੰਦਰ ਸਿੰਘ ਵਲਟੋਹਾ ਅਤੇ ਬਲਾਕ ਵਲਟੋਹਾ ਦੇ ਸਮੂਹ ਸਟਾਫ ਅਤੇ ਪਲੋਪੱਤੀ ਦੇ ਸਰਪੰਚ ਬਲਦੇਵ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਰਾਜੋਕੇ ਸਮੂਹ ਇਲਾਕੇ ਦੇ ਨਿਵਾਸੀਆਂ ਦੀ ਹਾਜਰੀ ਵਿਚ ਕਾਰਡ ਵੰਡੇ ਗਏ ।