ਈ-ਰਿਕਸ਼ਾ ਚਾਲਕਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਕਾਇਮ ਕੀਤੀ ਮਜ਼ਦੂਰ ਏਕਤਾ
ਆਟੋ ਯੂਨੀਅਨ ਅੰਗਰੇਜ਼ ਸਿੰਘ ਦਿਆਲਪੁਰਾ ਨੂੰ ਚੁਣਿਆ ਪ੍ਰਧਾਨ
ਸ਼ਾਹਬਾਜ਼ਪੁਰ, 23 ਸਤੰਬਰ (ਪ੍ਰਦੀਪ ਬੇਗੇਪੁਰ)-ਈ-ਰਿਕਸ਼ਾ ਚਾਲਕਾਂ ਦੀ ਇਕ ਅਹਿਮ ਇਕੱਤਰਤਾ ਹੋਈ, ਜਿਸ ਵਿਚ ਮਜ਼ਦੂਰਾਂ ਅਤੇ ਰਿਕਸ਼ਾ ਚਾਲਕਾਂ ਦੇ ਹੱਕਾਂ ਦੀ ਰਾਖੀ ਲਈ ਮਜ਼ਦੂਰ ਏਕਤਾ ਆਟੋ ਯੂਨੀਅਨ ਦੀ ਇਕ ਨਵੀਂ ਇਕਾਈ ਦਾ ਗਠਨ ਕੀਤਾ ਗਿਆ। ਇਸ ਬੈਠਕ ਵਿਚ ਵੱਡੀ ਗਿਣਤੀ ਵਿੱਚ ਸਥਾਨਕ ਈ-ਰਿਕਸ਼ਾ ਅਤੇ ਆਟੋ, ਮੈਨੂਅਲ ਰਿਕਸ਼ਾ ਚਾਲਕਾਂ ਨੇ ਹਿੱਸਾ ਲਿਆ।
ਸ਼ਾਹਬਾਜ਼ਪੁਰ, 23 ਸਤੰਬਰ (ਪ੍ਰਦੀਪ ਬੇਗੇਪੁਰ)-ਈ-ਰਿਕਸ਼ਾ ਚਾਲਕਾਂ ਦੀ ਇਕ ਅਹਿਮ ਇਕੱਤਰਤਾ ਹੋਈ, ਜਿਸ ਵਿਚ ਮਜ਼ਦੂਰਾਂ ਅਤੇ ਰਿਕਸ਼ਾ ਚਾਲਕਾਂ ਦੇ ਹੱਕਾਂ ਦੀ ਰਾਖੀ ਲਈ ਮਜ਼ਦੂਰ ਏਕਤਾ ਆਟੋ ਯੂਨੀਅਨ ਦੀ ਇਕ ਨਵੀਂ ਇਕਾਈ ਦਾ ਗਠਨ ਕੀਤਾ ਗਿਆ। ਇਸ ਬੈਠਕ ਵਿਚ ਵੱਡੀ ਗਿਣਤੀ ਵਿੱਚ ਸਥਾਨਕ ਈ-ਰਿਕਸ਼ਾ ਅਤੇ ਆਟੋ, ਮੈਨੂਅਲ ਰਿਕਸ਼ਾ ਚਾਲਕਾਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਨਵੀਂ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਅੰਗਰੇਜ਼ ਸਿੰਘ ਦਿਆਲਪੁਰਾ ਨੂੰ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਗੁਰਭੇਜ ਸਿੰਘ ਮੰਮਣਕੇ ਮੀਤ ਪ੍ਰਧਾਨ, ਇਸ ਤੋਂ ਇਲਾਵਾ ਸਕੱਤਰ ਅਤੇ ਖਜ਼ਾਨਚੀ ਦੀਆਂ ਜ਼ਿੰਮੇਵਾਰੀਆਂ ਵੀ ਮਿਹਨਤੀ ਸਾਥੀਆਂ ਨੂੰ ਸੌਂਪੀਆਂ ਗਈਆਂ। ਨਵ-ਨਿਯੁਕਤ ਪ੍ਰਧਾਨ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਨੀਅਨ ਦਾ ਮੁੱਖ ਮਕਸਦ ਰਿਕਸ਼ਾ ਚਾਲਕਾਂ ਨੂੰ ਆਉਂਦੀਆਂ ਰੋਜ਼ਾਨਾ ਸਮੱਸਿਆਵਾਂ ਜਿਵੇਂ ਕਿ ਟ੍ਰੈਫਿਕ ਪੁਲਿਸ ਦੀ ਧੱਕੇਸ਼ਾਹੀ, ਰਿਕਸ਼ਾ ਸਟੈਂਡਾਂ ਦੀ ਘਾਟ ਅਤੇ ਆਰਥਿਕ ਸ਼ੋਸ਼ਣ ਖਿਲਾਫ਼ ਆਵਾਜ਼ ਬੁਲੰਦ ਕਰਨਾ ਹੈ। ਅਸੀਂ ਰਲ-ਮਿਲ ਕੇ ਰੋਜ਼ਗਾਰ ਦੀ ਸੁਰੱਖਿਆ ਲਈ ਕੰਮ ਕਰਾਂਗੇ। ਇਸ ਮੌਕੇ ਯੂਨੀਅਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਿਕਸ਼ਾ ਚਾਲਕਾਂ ਲਈ ਢੁਕਵੇਂ ਸਟੈਂਡ, ਪੀਣ ਵਾਲੇ ਪਾਣੀ ਅਤੇ ਛਾਂ ਦਾ ਪ੍ਰਬੰਧ ਕੀਤਾ ਜਾਵੇ। ਮੀਟਿੰਗ ਦੇ ਅੰਤ ਵਿਚ ਸਾਰੇ ਮੈਂਬਰਾਂ ਨੇ ਯੂਨੀਅਨ ਦੀ ਮਜ਼ਬੂਤੀ ਅਤੇ ਏਕਤਾ ਦਾ ਨਾਅਰਾ ਬੁਲੰਦ ਕੀਤਾ। ਇਸ ਮੌਕੇ ਜਤਿੰਦਰ ਸਿੰਘ, ਦਲਜੀਤ ਸਿੰਘ, ਸੁਖਦੇਵ ਸਿੰਘ, ਜਗਮੀਤ ਸਿੰਘ, ਸੁਰਜੀਤ ਸਿੰਘ, ਹਰਦੇਵ ਸਿੰਘ, ਵਰਿੰਦਰ ਸਿੰਘ, ਨਿਰਵੈਰ ਸਿੰਘ, ਜਸਵੰਤ ਸਿੰਘ, ਗੁਰਸਾਹਬ ਸਿੰਘ ਗੋਪਾਲਾ, ਗੁਰਸਾਹਿਬ ਸਿੰਘ ਆਦਿ ਹਾਜ਼ਰ ਸਨ।