20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਦੇਵੀ - ਦੇਵਤਿਆਂ ਨਾਲ ਮਜ਼ਾਕ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਸ਼ੁੱਭਮ ਪ੍ਰਾਸ਼ਰ

ਤਰਨ ਤਾਰਨ, 19 ਸਤੰਬਰ (ਇਕਬਾਲ ਸਿੰਘ ਸੋਢੀ)—ਬ੍ਰਾਹਮਣ ਵੈਲਫੇਅਰ ਬੋਰਡ ਦੇ ਚੇਅਰਮੈਨ ਸ਼ੁੱਭਮ ਸ਼ਰਮਾ ਮੁਰਾਦਪੁਰੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਿੰਦੂ ਧਰਮ ਦੇ ਦੇਵੀ–ਦੇਵਤਿਆਂ ਨਾਲ ਕੁਝ ਲੋਕ ਮਜ਼ਾਕ ਕਰ ਰਹੇ ਹਨ, ਜੋ ਕਿ ਹਿੰਦੂ ਧਰਮ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਪਿਛਲੇ ਸਮੇਂ ਕੁਝ ਲੋਕ ਸ੍ਰੀ ਕ੍ਰਿਸ਼ਨ ਭਗਵਾਨ ਦਾ ਮਜ਼ਾਕ ਬਣਾ ਰਹੇ ਸਨ, ਜੋ ਕਿ ਅਤੀ ਨਿੰਦਣਯੋਗ ਘਟਨਾ ਹੈ।

ਰਾਮਲੀਲ੍ਹਾ ਕਮੇਟੀਆਂ ਦੇ ਅਹੁਦੇਦਾਰ ਮਰਿਆਦਾ ਵਿਚ ਰਹਿ ਕੇ ਹੀ ਰਾਮਲੀਲ੍ਹਾ ਕਰਵਾਉਣ 20-09-2026
ਤਰਨ ਤਾਰਨ, 19 ਸਤੰਬਰ (ਇਕਬਾਲ ਸਿੰਘ ਸੋਢੀ)—ਬ੍ਰਾਹਮਣ ਵੈਲਫੇਅਰ ਬੋਰਡ ਦੇ ਚੇਅਰਮੈਨ ਸ਼ੁੱਭਮ ਸ਼ਰਮਾ ਮੁਰਾਦਪੁਰੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਹਿੰਦੂ ਧਰਮ ਦੇ ਦੇਵੀ–ਦੇਵਤਿਆਂ ਨਾਲ ਕੁਝ ਲੋਕ ਮਜ਼ਾਕ ਕਰ ਰਹੇ ਹਨ, ਜੋ ਕਿ ਹਿੰਦੂ ਧਰਮ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਪਿਛਲੇ ਸਮੇਂ ਕੁਝ ਲੋਕ ਸ੍ਰੀ ਕ੍ਰਿਸ਼ਨ ਭਗਵਾਨ ਦਾ ਮਜ਼ਾਕ ਬਣਾ ਰਹੇ ਸਨ, ਜੋ ਕਿ ਅਤੀ ਨਿੰਦਣਯੋਗ ਘਟਨਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਇਹੋ ਜਿਹੇ ਲੋਕਾਂ ਉਪਰ ਸਖ਼ਤ ਕਾਰਵਾਈ ਕੀਤੀ ਜਾਵੇ। ਸ਼ੁੱਭਮ ਮੁਰਾਦਪੁਰੀਆ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਦੁਸਹਿਰੇ ਦੇ ਤਿਓਹਾਰ ਨੂੰ ਸਮਰਪਿਤ ਸ਼ਹਿਰਾਂ, ਪਿੰਡਾਂ ਤੇ ਹੋਰ ਕਈ ਥਾਵਾਂ ’ਤੇ ਸ੍ਰੀ ਰਾਮ ਲੀਲਾ ਕਰਵਾਈ ਜਾ ਰਹੀ ਹੈ। ਉਨ੍ਹਾਂ ਰਾਮ ਲੀਲਾ ਕਰਵਾਉਣ ਵਾਲੇ ਕਮੇਟੀਆਂ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਰਾਮ ਲੀਲਾ ਮਰਿਆਦਾ ਅਧੀਨ ਹੀ ਕਰਵਾਉਣ, ਤਾਂ ਜੋ ਹਿੰਦੂ ਧਰਮ ਦਾ ਮਜ਼ਾਕ ਨਾ ਬਣਾਇਆ ਜਾਵੇ। ਇਸ ਮੌਕੇ ਪਵਨ ਕੁਮਾਰ ਪ੍ਰਧਾਨ ਬ੍ਰਾਹਮਣ ਪ੍ਰਤੀਨਿਧੀ ਸਭਾ ਤਰਨ ਤਾਰਨ, ਤਰਸੇਮ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ, ਅਵਤਾਰ ਸ਼ਰਮਾ ਜਨਰਲ ਸਕੱਤਰ, ਤਿਲਕ ਰਾਜ ਸ਼ਰਮਾ ਕੈਸ਼ੀਅਰ, ਮਹਿੰਦਰਪਾਲ ਸ਼ਰਮਾ, ਮੰਗਤ ਰਾਮ ਸ਼ਰਮਾ, ਨਿਤਿਨ ਕਾਲੀਆ, ਅੰਕਿਤ ਕੁਮਾਰ, ਰੋਹਿਤ ਰੌਸ਼ਨ ਲਾਲ, ਨੌਬੀ ਸ਼ਰਮਾ, ਪ੍ਰਿੰਸ ਸ਼ਰਮਾ, ਰਾਹੁਲ ਸ਼ਰਮਾ ਪੱਟੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਬਿਧੀ ਚੰਦ ਦੇ ਸੱਚਖੰਡ ਪਿਆਨਾ ਕਰਨ ਦੇ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਢਾਡੀ ਦਰਬਾਰ ਸਜਾਇਆ ਅਗਲੀ ਖ਼ਬਰ ਆਕਲੈਂਡ ਪਬਲਿਕ ਸਕੂਲ ਵਿਖੇ ਹਿੰਦੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।