ਥਾਣਾ ਸਰਹਾਲੀ ਵਿਖੇ ਆਰ.ਪੀ.ਜੀ.ਹਮਲੇ ਦੇ ਮੁੱਖ ਮੁਲ਼ਜ਼ਮ ਦੀ ਹੱਤਿਆ ਦੇ ਮਾਮਲੇ ਵਿਚ 2 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ
ਤਰਨ ਤਾਰਨ, 12 ਸਤੰਬਰ (ਹਰਿੰਦਰ ਸਿੰਘ)—ਬੀਤੀ ਦੇਰ ਰਾਤ ਨੂੰ ਕਸਬਾ ਨੌਸ਼ਹਿਰਾ ਪੰਨੂੰਆਂ ਵਿਖੇ ਗੈਂਗਵਾਰ ਵਿਚ ਮਾਰੇ ਗਏ ਅਜਮੀਤ ਸਿੰਘ ਦੇ ਪੋਸਟਮਾਰਟਮ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਕਰਨ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਥਾਣਾ ਸਰਹਾਲੀ ਦੀ ਪੁਲਿਸ ਨੇ 2 ਅਣਪਛਾਤੇ ਮੋਟਰਸਾਈਕਲ ਹਮਲਾਵਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਅ
ਅਜਮੀਤ ਸਿੰਘ ਦੀ ਫਾਈਲ ਤਸਵੀਰ
13-09-2026
ਤਰਨ ਤਾਰਨ, 12 ਸਤੰਬਰ (ਹਰਿੰਦਰ ਸਿੰਘ)—ਬੀਤੀ ਦੇਰ ਰਾਤ ਨੂੰ ਕਸਬਾ ਨੌਸ਼ਹਿਰਾ ਪੰਨੂੰਆਂ ਵਿਖੇ ਗੈਂਗਵਾਰ ਵਿਚ ਮਾਰੇ ਗਏ ਅਜਮੀਤ ਸਿੰਘ ਦੇ ਪੋਸਟਮਾਰਟਮ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਕਰਨ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਥਾਣਾ ਸਰਹਾਲੀ ਦੀ ਪੁਲਿਸ ਨੇ 2 ਅਣਪਛਾਤੇ ਮੋਟਰਸਾਈਕਲ ਹਮਲਾਵਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਵਰਨਣਯੋਗ ਹੈ ਕਿ ਅਜਮੀਤ ਸਿੰਘ ਥਾਣਾ ਸਰਹਾਲੀ ਵਿਖੇ ਆਰ.ਪੀ.ਜੀ.ਹਮਲੇ ਦਾ ਮੁੱਖ ਮੁਲਜ਼ਮ ਜੋ ਕਿ ਗੋਇੰਦਵਾਲ ਜੇਲ੍ਹ ਵਿਚ ਬੰਦ ਸੀ ਅਤੇ ਬੀਤੇ 13 ਅਗਸਤ ਨੂੰ ਜੇਲ੍ਹ ਵਿਚੋਂ ਜਮਾਨਤ ’ਤੇ ਬਾਹਰ ਆਇਆ ਸੀ। ਇਸ ਕਤਲ ਸੰਬੰਧੀ ਟੋਨੀ ਬੱਲ, ਪ੍ਰਭ ਦਾਸੂਵਾਲ, ਅਫਰੀਦੀ ਤੂਤ, ਮੁਹੱਬਤ ਰੰਧਾਵਾ, ਅਮਰ ਖੱਬੇ ਅਤੇ ਸ਼ਗਨਪ੍ਰੀਤ ਨੇ ਲੈਂਦਿਆਂ ਦਾਅਵਾ ਕੀਤਾ ਸੀ ਕਿ ਇਹ ਲੰਡਾ ਹਰੀਕੇ ਅਤੇ ਸੱਤਾ ਨੌਸ਼ਹਿਰਾ ਪਨੂੰਆਂ ਦਾ ਖਾਸ ਬੰਦਾ ਸੀ। ਥਾਣਾ ਸਰਹਾਲੀ ਵਿਖੇ ਜਸਕਰਨਜੀਤ ਕੌਰ ਪਤਨੀ ਲਖਵਿੰਦਰ ਸਿੰਘ ਜੋ ਕਿ ਅਜਮੀਤ ਸਿੰਘ ਦੀ ਭੂਆ ਹੈ ਨੇ ਆਪਣੇ ਬਿਆਨ ਦਰਜ ਕਰਵਾਏ ਕਿ ਉਸਦੇ ਭਰਾ ਮੇਜਰ ਸਿੰਘ ਅਤੇ ਉਸਦੀ ਭਰਜਾਈ ਲਖਵਿੰਦਰ ਕੌਰ ਦੀ ਮੌਤ ਹੋ ਚੁੱਕੀ ਹੈ ਅਤੇ ਉਸਦਾ ਭਤੀਜਾ ਅਜਮੀਤ ਸਿੰਘ ਜਿਸਦੀ ਉਮਰ 20 ਸਾਲ ਦੇ ਕਰੀਬ ਹੈ, ਉਸਦੀ ਦੇਖਭਾਲ ਕਰਦੀ ਸੀ। ਅਜਮੀਤ ਸਿੰਘ ਵੱਖ-ਵੱਖ ਕੇਸਾਂ ਵਿਚ ਗੋਇੰਦਵਾਲ ਜੇਲ੍ਹ ਵਿਚ ਬੰਦ ਸੀ, ਜੋ ਕਿ 13 ਅਗਸਤ ਨੂੰ ਜਮਾਨਤ ’ਤੇ ਰਿਹਾਅ ਹੋ ਕੇ ਆਇਆ ਸੀ। 11 ਸਤੰਬਰ ਨੂੰ ਮੈਂ ਅਤੇ ਮੇਰਾ ਭਤੀਜਾ ਅਜਮੀਤ ਸਿੰਘ ਅੱਡਾ ਨੌਸ਼ਹਿਰਾ ਪੰਨੂੰਆਂ ਵਿਖੇ ਆਏ ਸੀ। ਮੈਨੂੰ ਅਜਮੀਤ ਸਿੰਘ ਮੈਡੀਕਲ ਸਟੋਰ ’ਤੇ ਛੱਡ ਕੇ ਆਪ ਕੁਝ ਖਾਣ ਲਈ ਕਹਿ ਕੇ ਅੱਡੇ ਨੂੰ ਚਲਾ ਗਿਆ। ਕੁਝ ਸਮੇਂ ਬਾਅਦ ਮੈਨੂੰ ਬਾਹਰ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਮੈਂ ਬਾਹਰ ਆ ਕੇ ਦੇਖਿਆ ਕਿ 2 ਅਣਪਛਾਤੇ ਵਿਅਕਤੀ ਮੇਰੇ ਭਤੀਜੇ ਅਜਮੀਤ ਸਿੰਘ ਦੇ ਗੋਲੀਆਂ ਮਾਰ ਕੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ ਅਤੇ ਅਜਮੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ। ਥਾਣਾ ਸਰਹਾਲੀ ਦੀ ਪੁਲਿਸ ਨੇ ਮਿ੍ਰਤਕ ਵਿਅਕਤੀ ਦੀ ਲਾਸ਼ ਨੂੰ ਆਪਣੇ ਕਬਜੇ ਵਿਚ ਲੈ ਕੇ ਸਿਵਲ ਹਸਪਤਾਲ ਤੋਂ ਪੋਸਟਮਾਰਟ ਕਰਵਾਉਣ ਤੋਂ ਬਾਅਦ 2 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਦੇ ਹੋਏ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।