ਓਪਨ ਸਕੂਲ ਅਨੁਪੂਰਕ ਪ੍ਰੀਖਿਆ ਦਾ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਨਿਰੀਖਣ
ਤਰਨ ਤਾਰਨ 11 ਸਤੰਬਰ (ਇਕਬਾਲ ਸਿੰਘ ਸੋਢੀ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਜਾਰੀ ਹਦਾਇਤਾਂ ਅਨੁਸਾਰ ਕਰਵਾਈ ਜਾ ਰਹੀ ਓਪਨ ਸਕੂਲ ਅਨੁਪੂਰਕ ਪ੍ਰੀਖਿਆ ਸਤੰਬਰ 2026 ਸਕੂਲ ਆਫ ਐਮੀਨੈਂਸ ਤਰਨ ਤਾਰਨ ਵਿਖੇ ਚੱਲ ਰਹੀ ਹੈ। ਇਸ ਚੱਲ ਰਹੀ ਪ੍ਰੀਖਿਆ ਵਿਚ ਅੱਜ ਦਸਵੀਂ ਜਮਾਤ ਗਣਿਤ ਵਿਸ਼ਾ, ਬਾਰ੍ਹਵੀਂ ਜਮਾਤ ਇਤਿਹਾਸ ਅਤੇ ਅਕਾਊਂਟਸ ਵਿਸ਼ੇ ਦੇ ਪੇਪਰ ਵਿਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰਜਿੰਦਰ ਕੌਰ ਵਲੋਂ ਵਿਸ਼ੇਸ਼ ਕਰਕੇ ਪ੍ਰੀਖਿਆ ਕੇਂਦਰ ਦਾ ਨਿਰੀਖਣ ਕੀਤਾ ਗਿਆ ਅਤੇ ਪਾਇਆ ਗਿਆ ਕਿ ਪ੍ਰੀਖਿਆ ਸੰਤੋਖਜਨਕ ਅਤੇ ਨਕਲ ਰਹਿਤ ਚੱਲ ਰਹੀ ਸੀ।
ਅਜੀਤ ਡੈਸਕ
12-09-2026