12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸੜਕ ਹਾਦਸੇ ’ਚ ਜ਼ਖ਼ਮੀ ਹੋਈ ਕਾਲਜ ਵਿਦਿਆਰਥਣ ਦੀ ਮੌਤ

ਝਬਾਲ, 11 ਸਤੰਬਰ (ਸੁਖਦੇਵ)-ਬੀਤੇ ਦਿਨੀਂ ਪਿੰਡ ਬਘਿਆੜੀ ਨੇੜੇ ਵਾਪਰੇ ਸੜਕ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋਈ ਇਕ ਕਾਲਜ ਵਿਦਿਆਰਥਣ ਮਨਪ੍ਰੀਤ ਕੌਰ ਵਾਸੀ ਸੋਹਲ ਦੀ ਇਲਾਜ ਦੌਰਾਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਵਿਖੇ ਬੀ.

ਵਿਦਿਆਰਥਣ ਮਨਪ੍ਰੀਤ ਕੌਰ। 12-09-2026
ਝਬਾਲ, 11 ਸਤੰਬਰ (ਸੁਖਦੇਵ)-ਬੀਤੇ ਦਿਨੀਂ ਪਿੰਡ ਬਘਿਆੜੀ ਨੇੜੇ ਵਾਪਰੇ ਸੜਕ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋਈ ਇਕ ਕਾਲਜ ਵਿਦਿਆਰਥਣ ਮਨਪ੍ਰੀਤ ਕੌਰ ਵਾਸੀ ਸੋਹਲ ਦੀ ਇਲਾਜ ਦੌਰਾਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਵਿਖੇ ਬੀ.ਸੀ.ਏ. ਦੀ ਪੜ੍ਹਾਈ ਕਰ ਰਹੀ ਮਨਪ੍ਰੀਤ ਕੌਰ ਆਪਣੇ ਫੁੱਫੜ ਬਲਵਿੰਦਰ ਸਿੰਘ ਨਾਲ਼ ਐਕਟਿਵਾ ’ਤੇ ਸਵਾਰ ਹੋ ਕੇ ਕਾਲਜ ਜਾ ਰਹੀ ਸੀ। ਜਦੋਂ ਉਹ ਪਿੰਡ ਬਘਿਆੜੀ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਐਕਟਿਵਾ ਵਿਚ ਆ ਵੱਜੀ। ਜਿਸ ਨਾਲ ਐਕਟਿਵਾ ਚਾਲਕ ਬਲਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂਕਿ ਮਨਪ੍ਰੀਤ ਕੌਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਸੀ। ਜਿਸ ਨੂੰ ਜੇਰੇ ਇਲਾਜ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਸੀ। ਜਿੱਥੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਿਆਂ ਉਸਨੇ ਦਮ ਤੋੜ ਦਿੱਤਾ। ਵਿਦਿਆਰਥਣ ਦੀ ਮੌਤ ਨਾਲ ਕਾਲਜ ਵਿਚ ਸੋਗ ਦੀ ਲਹਿਰ ਦੌੜ ਗਈ। ਕਾਲਜ ਦੇ ਪ੍ਰਿੰਸੀਪਲ ਡਾਕਟਰ ਕਰਨਜੀਤ ਸਿੰਘ ਬੇਦੀ ਸਮੇਤ ਸਮੂਹ ਸਟਾਫ ਨੇ ਮਨਪ੍ਰੀਤ ਕੌਰ ਦੀ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ।
ਪਿਛਲੀ ਖ਼ਬਰ ਖੇਤਾਂ ਨੂੰ ਪਾਣੀ ਲਗਾ ਰਹੇ ਵਿਅਕਤੀ ਨਾਲ ਕੁੱਟਮਾਰ, ਮਾਮਲਾ ਦਰਜ ਅਗਲੀ ਖ਼ਬਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ ‘ਰਾਹ-ਵੀਰਾਂ’ ਨੂੰ ਮਿਲੇਗੀ ਕਾਨੂੰਨੀ ਸੁਰੱਖਿਆ ਤੇ ਸਨਮਾਨ - ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।