ਝਬਾਲ, 11 ਸਤੰਬਰ (ਸੁਖਦੇਵ ਸਿੰਘ)–ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੀਨੀਅਰ ਅਕਾਲੀ ਆਗੂ ਮਨਜਿੰਦਰ ਸਿੰਘ ਐਮਾ ਨੂੰ ਪਾਰਟੀ ਦਾ ਜਨਰਲ ਕੌਂਸਲ ਮੈਂਬਰ ਨਿਯੁਕਤ ਕਰਨ ’ਤੇ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਅਤੇ ਅਕਾਲੀ ਆਗੂਆਂ ਵਲੋਂ ਉਨ੍ਹਾਂ ਨੂੰ ਵਧਾਈ ਦਿੰਦਿਆਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਨਰਲ ਕੌਂਸਲ ਮੈਂਬਰ ਮਨਜਿੰਦਰ ਸਿੰਘ ਐਮਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਹਾਈਕਮਾਂਡ ਅਤੇ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ। ਉਨਾਂ ਕਿਹਾ ਹਲਕੇ ਵਿਚ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਲਈ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਨੂੰ ਘਰ ਘਰ ਪੁਹੁੰਚਾਇਆ ਜਾਵੇਗਾ। ਇਸ ਮੌਕੇ ਸਾਬਕਾ ਗੁਰਵਿੰਦਰ ਸਿੰਘ ਬਾਬਾ ਲੰਗਾਹ, ਪਰਮਜੀਤ ਸਿੰਘ ਗੱਗੋਬੂਹਾ, ਚੇਅਰਮੈਨ ਹਰਵੰਤ ਸਿੰਘ ਝਬਾਲ, ਹਰਦਿਆਲ ਸਿੰਘ ਝਬਾਲ, ਸੁਖਜਿੰਦਰ ਸਿੰਘ ਕਸੇਲ, ਪੂਰਨ ਸਿੰਘ ਝਬਾਲ, ਚੇਅਰਮੈਨ ਗੁਰਬੀਰ ਸਿੰਘ ਝਬਾਲ, ਸਰਪੰਚ ਸੋਨੂੰ ਬਾਰੜ , ਜਗਤਾਰ ਸਿੰਘ ਜੱਗਾ ਸਵਰਗਾਪੁਰੀ, ਅਜ਼ਮੇਰ ਸਿੰਘ ਕਾਕਾ ਛਾਪਾ, ਮੈਨੇਜਰ ਸਤਨਾਮ ਸਿੰਘ ਝਬਾਲ, ਅਮਰਿੰਦਰ ਸਿੰਘ ਮਾਣਕ, ਗੁਰਸੇਵਕ ਸਿੰਘ ਐਮਾ, ਚੈਅਰਮੈਨ ਤੇਗਾ ਸਿੰਘ ਸੋਹਲ, ਗਿਆਨੀ ਸੁਖਰਾਜ ਸਿੰਘ ਸੋਹਲ, ਮਨਜਿੰਦਰ ਸਿੰਘ ਬਘਿਆੜੀ, ਪਰਮਜੀਤ ਸਿੰਘ ਬਘਿਆੜੀ, ਰੂਬੀ ਝਬਾਲ ਨੇ ਨਵ ਨਿਯੁਕਤ ਜਨਰਲ ਕੌਂਸਲ ਮੈਂਬਰ ਮਨਜਿੰਦਰ ਸਿੰਘ ਐਮਾ ਨੂੰ ਵਧਾਈਆਂ ਦਿੰਦਿਆਂ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦਾ ਵਿਸ਼ਵਾਸ ਦਿਵਾਇਆ
ਜਨਰਲ ਕੌਂਸਲ ਮੈਂਬਰ ਮਨਜਿੰਦਰ ਸਿੰਘ ਐਮਾ ਨੂੰ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਨੇ ਸਨਮਾਨਿਤ ਕੀਤਾ
ਝਬਾਲ, 11 ਸਤੰਬਰ (ਸੁਖਦੇਵ ਸਿੰਘ)–ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੀਨੀਅਰ ਅਕਾਲੀ ਆਗੂ ਮਨਜਿੰਦਰ ਸਿੰਘ ਐਮਾ ਨੂੰ ਪਾਰਟੀ ਦਾ ਜਨਰਲ ਕੌਂਸਲ ਮੈਂਬਰ ਨਿਯੁਕਤ ਕਰਨ ’ਤੇ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਅਤੇ ਅਕਾਲੀ ਆਗੂਆਂ ਵਲੋਂ ਉਨ੍ਹਾਂ ਨੂੰ ਵਧਾਈ ਦਿੰਦਿਆਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਨਰਲ ਕੌਂਸਲ ਮੈਂਬਰ ਮਨਜਿੰਦਰ ਸਿੰਘ ਐਮਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਹਾਈਕਮਾਂਡ ਅਤੇ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਸੌਂਪੀ ਗਈ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ।
ਅਜੀਤ ਡੈਸਕ
12-09-2026