12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸੜਕ ਕਿਨਾਰੇ ਉੱਗੀਆਂ ਕੰਡੇਦਾਰ ਝਾੜੀਆਂ ਰਾਹਗੀਰਾਂ ਲਈ ਬਣੀਆਂ ਮੁਸੀਬਤ

ਤਰਨ ਤਾਰਨ, 11 ਸਤੰਬਰ (ਹਰਿੰਦਰ ਸਿੰਘ)— ਤਰਨ ਤਾਰਨ ਸ਼ਹਿਰ ਦੇ ਪੁਰਾਣੇ ਬਾਈਪਾਸ ਰੋਹੀ ਵਾਲੇ ਪੁਲ ਤੇ ਪਿੰਡ ਕੱਕਾ ਕੰਡਿਆਲਾ ਵਾਲੇ ਪਾਸੇ ਕੰਡੇਦਾਰ ਝਾੜੀਆਂ ਬਹੁਤ ਹੀ ਜਿਆਦਾ ਸੜਕ ਤੱਕ ਆ ਗਈਆਂ ਹਨ, ਜੋ ਕਿ ਆਉਂਦੇ-ਜਾਂਦੇ ਰਾਹਗੀਰਾਂ ਦੀਆਂ ਅੱਖਾਂ ਵਿਚ ਵੱਜਦੀਆਂ ਹਨ, ਜਿਸ ਕਾਰਨ ਸੜਕੀ ਹਾਦਸੇ ਹੋਣ ਦਾ ਡਰ ਬਣਿਆ ਹੋਇਆ ਹੈ ਪ੍ਰੰਤੂ ਸੰਬੰਧਿਤ ਪ੍ਰਸ਼ਾਸਨ ਇਸ ਤਰਫ ਕੋਈ ਧਿਆਨ ਨਹੀਂ ਦੇ ਰਿਹਾ। ਇਸ ਸੰਬੰਧੀ ਪਿੰਡ ਕੱਕਾ ਕੰਡਿਆਲਾ ਨਿਵਾਸੀਆਂ ਦੱਸਿਆ ਕਿ ਮੌਲਸਰੀ ਪੈਲੇਸ ਨਜਦੀਕ ਰੋਹੀ ਪੁਲ ਵਾਲੀ ਸੜਕ ਕਿਨਾਰੇ ਉਗੀਆਂ ਕੰਡੇਦਾਰ ਝਾੜੀਆਂ ਅਤੇ ਦਰੱਖਤਾਂ ਦੀਆਂ ਟਾਹਣੀਆਂ ਸੜਕ ਦੇ ਵਿਚਕਾਰ ਆ ਗਈਆਂ ਹਨ, ਜਿਸ ਕਾਰਨ ਸੜਕ ਤੋਂ ਲੰਘਣ ਵਾਲੇ ਰਾਹਗੀਰ ਪ੍ਰੇਸ਼ਾਨ ਹਨ ਅਤੇ ਇਹ ਟਾਹਣੀਆਂ ਲੋਕਾਂ ਦੇ ਵੱਜਦੀਆਂ ਹਨ, ਉਥੇ ਇਨ੍ਹਾਂ ਟਾਹਣੀਆਂ ਕਾਰਨ ਕਈ ਵਾਹਨ ਹਾਦਸਾ ਗ੍ਰਸਤ ਵੀ ਚੁੱਕੇ ਹਨ ਅਤੇ ਕਿਸੇ ਸਮੇਂ ਵੀ ਇਨ੍ਹਾਂ ਟਾਹਣੀਆਂ ਦੀ ਵਜ੍ਹਾ ਨਾਲ ਕੋਈ ਵੱਡਾ ਸੜਕੀ ਹਾਦਸਾ ਹੋ ਸਕਦਾ ਹੈ।

ਪਿੰਡ ਕੱਕਾ ਕੰਡਿਆਲਾ ਨਜ਼ਦੀਕ ਰੋਹੀ ਪੁਲ ਵਾਲੀ ਸੜਕ ਦੇ ਕਿਨਾਰੇ ਉਗੀਆਂ ਝਾੜੀਆਂ ਦੀ ਟਾਹਣੀਆਂ ਜੋ ਸੜਕ ਵਿਚਕਾਰ ਆ ਗਈਆਂ ਹਨ, ਦੀ ਤਸਵੀਰ। ਤਸਵੀਰ—ਲਵਲੀ 12-09-2026

ਤਰਨ ਤਾਰਨ, 11 ਸਤੰਬਰ (ਹਰਿੰਦਰ ਸਿੰਘ)— ਤਰਨ ਤਾਰਨ ਸ਼ਹਿਰ ਦੇ ਪੁਰਾਣੇ ਬਾਈਪਾਸ ਰੋਹੀ ਵਾਲੇ ਪੁਲ ਤੇ ਪਿੰਡ ਕੱਕਾ ਕੰਡਿਆਲਾ ਵਾਲੇ ਪਾਸੇ ਕੰਡੇਦਾਰ ਝਾੜੀਆਂ ਬਹੁਤ ਹੀ ਜਿਆਦਾ ਸੜਕ ਤੱਕ ਆ ਗਈਆਂ ਹਨ, ਜੋ ਕਿ ਆਉਂਦੇ-ਜਾਂਦੇ ਰਾਹਗੀਰਾਂ ਦੀਆਂ ਅੱਖਾਂ ਵਿਚ ਵੱਜਦੀਆਂ ਹਨ, ਜਿਸ ਕਾਰਨ ਸੜਕੀ ਹਾਦਸੇ ਹੋਣ ਦਾ ਡਰ ਬਣਿਆ ਹੋਇਆ ਹੈ ਪ੍ਰੰਤੂ ਸੰਬੰਧਿਤ ਪ੍ਰਸ਼ਾਸਨ ਇਸ ਤਰਫ ਕੋਈ ਧਿਆਨ ਨਹੀਂ ਦੇ ਰਿਹਾ। ਇਸ ਸੰਬੰਧੀ ਪਿੰਡ ਕੱਕਾ ਕੰਡਿਆਲਾ ਨਿਵਾਸੀਆਂ ਦੱਸਿਆ ਕਿ ਮੌਲਸਰੀ ਪੈਲੇਸ ਨਜਦੀਕ ਰੋਹੀ ਪੁਲ ਵਾਲੀ ਸੜਕ ਕਿਨਾਰੇ ਉਗੀਆਂ ਕੰਡੇਦਾਰ ਝਾੜੀਆਂ ਅਤੇ ਦਰੱਖਤਾਂ ਦੀਆਂ ਟਾਹਣੀਆਂ ਸੜਕ ਦੇ ਵਿਚਕਾਰ ਆ ਗਈਆਂ ਹਨ, ਜਿਸ ਕਾਰਨ ਸੜਕ ਤੋਂ ਲੰਘਣ ਵਾਲੇ ਰਾਹਗੀਰ ਪ੍ਰੇਸ਼ਾਨ ਹਨ ਅਤੇ ਇਹ ਟਾਹਣੀਆਂ ਲੋਕਾਂ ਦੇ ਵੱਜਦੀਆਂ ਹਨ, ਉਥੇ ਇਨ੍ਹਾਂ ਟਾਹਣੀਆਂ ਕਾਰਨ ਕਈ ਵਾਹਨ ਹਾਦਸਾ ਗ੍ਰਸਤ ਵੀ ਚੁੱਕੇ ਹਨ ਅਤੇ ਕਿਸੇ ਸਮੇਂ ਵੀ ਇਨ੍ਹਾਂ ਟਾਹਣੀਆਂ ਦੀ ਵਜ੍ਹਾ ਨਾਲ ਕੋਈ ਵੱਡਾ ਸੜਕੀ ਹਾਦਸਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਤ ਸਮੇਂ ਆ ਰਹੇ ਵਾਹਨਾਂ ਚਾਲਕਾਂ ਨੂੰ ਟਾਹਣੀਆਂ ਨਾ ਦਿੱਸਣ ਕਾਰਨ ਇਹ ਟਾਹਣੀਆਂ ਵਾਹਨ ਚਾਲਕਾਂ ਲਈ ਮੁਸੀਬਤ ਬਣੀਆਂ ਹੋਈਆਂ ਹਨ। ਉਨ੍ਹਾਂ ਸੰਬੰਧਿਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਸੜਕ ਕਿਨਾਰੇ ਲੱਗੇ ਦਰੱਖਤਾਂ ਅਤੇ ਉਗੀਆਂ ਝਾੜੀਆਂ ਦੀ ਟਾਹਣੀਆਂ ਜੋ ਸੜਕ ਵਿਚਕਾਰ ਆ ਰਹੀਆਂ ਹਨ, ਉਨ੍ਹਾਂ ਨੂੰ ਛਾਂਗਿਆਂ ਜਾਵੇ ਤਾਂ ਜੋ ਰਾਹਗੀਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ ਅਤੇ ਸੜਕੀ ਹਾਦਸਿਆਂ ਤੋਂ ਲੋਕਾਂ ਦਾ ਬਚਾਅ ਹੋ ਸਕੇ।

ਪਿਛਲੀ ਖ਼ਬਰ ਜਨਰਲ ਕੌਂਸਲ ਮੈਂਬਰ ਮਨਜਿੰਦਰ ਸਿੰਘ ਐਮਾ ਨੂੰ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ ਨੇ ਸਨਮਾਨਿਤ ਕੀਤਾ ਅਗਲੀ ਖ਼ਬਰ ਬਿਜਲੀ ਦੇ ਖੰਭੇ ’ਤੇ ਕੰਮ ਕਰਦੇ ਪ੍ਰਾਈਵੇਟ ਕਰਮਚਾਰੀ ਦੀ ਹੋਈ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।