11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ ਬਾਬਾ ਬੁੱਢਾ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਝਬਾਲ, 10 ਸਤੰਬਰ (ਸਰਬਜੀਤ ਸਿੰਘ)-ਜ਼ਿਲ੍ਹਾ ਪੱਧਰੀ ਸਕੂਲਜ਼ ਖੇਡਾਂ ਵਿਚ ਬਾਬਾ ਬੁੱਢਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੋ-ਖੋ (ਅੰਡਰ-19) ਟੀਮ ਨੇ ਜ਼ਿਲ੍ਹੇ ਵਿਚੋਂ ਦੂਜਾ ਸਥਾਨ, ਜਦਕਿ ਫੁੱਟਬਾਲ (ਅੰਡਰ-19) ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰੀ ਬਾਕਸਿੰਗ ਮੁਕਾਬਲਿਆਂ ਵਿਚ ਸਕੂਲ ਦੇ ਖਿਡਾਰੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 11-09-2026
ਝਬਾਲ, 10 ਸਤੰਬਰ (ਸਰਬਜੀਤ ਸਿੰਘ)-ਜ਼ਿਲ੍ਹਾ ਪੱਧਰੀ ਸਕੂਲਜ਼ ਖੇਡਾਂ ਵਿਚ ਬਾਬਾ ਬੁੱਢਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੋ-ਖੋ (ਅੰਡਰ-19) ਟੀਮ ਨੇ ਜ਼ਿਲ੍ਹੇ ਵਿਚੋਂ ਦੂਜਾ ਸਥਾਨ, ਜਦਕਿ ਫੁੱਟਬਾਲ (ਅੰਡਰ-19) ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰੀ ਬਾਕਸਿੰਗ ਮੁਕਾਬਲਿਆਂ ਵਿਚ ਸਕੂਲ ਦੇ ਖਿਡਾਰੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿੰਨਾਂ ਵਿਚ ਸੁਖਜਿੰਦਰ ਸਿੰਘ, ਸਹਿਜਦੀਪ ਸਿੰਘ ਅਤੇ ਮਨਰਾਜਦੀਪ ਸਿੰਘ ਨੇ ਦੂਜਾ ਸਥਾਨ, ਜਦਕਿ ਜੁਗਰਾਜ ਸਿੰਘ ਅਤੇ ਸਰਬਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕਰਕੇ ਸਕੂਲ ਦੀਆਂ ਖੇਡ ਪ੍ਰਾਪਤੀਆਂ ਵਿਚ ਵਾਧਾ ਕੀਤਾ। ਸਵੇਰ ਦੀ ਸਭਾ ਮੌਕੇ ਸਕੂਲ ਪ੍ਰਿੰਸੀਪਲ ਸਰਬਜੀਤ ਕੌਰ ਜਫਰਵਾਲ ਨੇ ਜੇਤੂ ਟੀਮਾਂ ਅਤੇ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਕੂਲ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਸਟੇਟ ਪੱਧਰੀ ਸਕੂਲ ਖੇਡਾਂ ਲਈ ਸਕੂਲ ਦੇ ਕੁੱਲ ਅੱਠ ਖਿਡਾਰੀ ਚੁਣੇ ਗਏ ਹਨ। ਇਨ੍ਹਾਂ ਵਿਚ ਖੋ-ਖੋ (ਅੰਡਰ-19) ਲਈ ਪੰਜ ਖਿਡਾਰਨਾਂ ਅਤੇ ਫੁੱਟਬਾਲ (ਅੰਡਰ-19) ਲਈ ਤਿੰਨ ਖਿਡਾਰਨਾਂ ਦੀ ਚੋਣ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਪਲੱਬਧੀ ਖਿਡਾਰੀਆਂ ਦੀ ਲਗਨ, ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਡੀ.ਪੀ.ਈ. ਗੁਰਮੀਤ ਸਿੰਘ, ਡੀ.ਪੀ.ਈ. ਅਮਨਦੀਪ ਕੌਰ ਦੀ ਰਹਿਨੁਮਾਈ ਦਾ ਨਤੀਜਾ ਹੈ।
ਪਿਛਲੀ ਖ਼ਬਰ ਮਨਜੀਤ ਸਿੰਘ ਬਾਵਾ ਚੇਅਰਮੈਨ ਤੇ ਪਰਮਜੀਤ ਸਿੰਘ ਲਾਲਕਾ ਯੂਥ ਐਸ.ਸੀ ਸੈੱਲ ਦੇ ਪ੍ਰਧਾਨ ਨਿਯੁਕਤ ਅਗਲੀ ਖ਼ਬਰ 13 ਦੀ ਪੰਜਾਬ ਬਚਾਓ ਰੈਲੀ ਲਈ ਹਲਕਾ ਇੰਚਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।