11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

13 ਦੀ ਪੰਜਾਬ ਬਚਾਓ ਰੈਲੀ ਲਈ ਹਲਕਾ ਇੰਚਾਰਜ

ਖਡੂਰ ਸਾਹਿਬ, 10 ਸਤੰਬਰ (ਰਸ਼ਪਾਲ ਸਿੰਘ ਕੁਲਾਰ)–ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਣ ਵਾਲੀ ਸ੍ਰੌਮਣੀ ਅਕਾਲੀ ਦਲ ਬਾਦਲ ਦੀ 13 ਸਤੰਬਰ ਦੀ ਰੈਲੀ ਲਈ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸੇਰੋਂ ਤੇ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਵਲੋ ਆਪਣੇ ਵਰਕਰਾਂ ਨਾਲ਼ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਪਿੰਡ ਕੰਗ ਵਿਖੇ ਰੱਖੀ ਗਈ ਵਰਕਰ ਮਿਲਣੀ ਵਿਚ ਰਮਨਦੀਪ ਸੇਰੋਂ ਤੇ ਬਿੱਲਾ ਸੇਰੋ ਨੇ ਆਪਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ। ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਆਪਣੀ ਪਾਰਟੀ ਹੈ ਅਤੇ ਸਾਡਾ ਫਰਜ ਬਣਦਾ ਹੈ ਕਿ ਆਮ ਜਨਤਾ ਦੀ ਦੱਬੀ ਹੋਈ ਆਵਾਜ ਨੂੰ ਚੁੱਕਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਬਚਾਓ ਰੈਲੀ 13 ਸਤੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਹੈ ਨੂੰ ਸਫ਼ਲ ਬਣਾਉਣ ਲਈ ਆਪ ਮੁਹਾਰੇ ਸ਼ਿਰਕਤ ਕੀਤੀ ਜਾਵੇ।

ਅਜੀਤ ਡੈਸਕ 11-09-2026
ਖਡੂਰ ਸਾਹਿਬ, 10 ਸਤੰਬਰ (ਰਸ਼ਪਾਲ ਸਿੰਘ ਕੁਲਾਰ)–ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਣ ਵਾਲੀ ਸ੍ਰੌਮਣੀ ਅਕਾਲੀ ਦਲ ਬਾਦਲ ਦੀ 13 ਸਤੰਬਰ ਦੀ ਰੈਲੀ ਲਈ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸੇਰੋਂ ਤੇ ਸਰਪੰਚ ਅਵਤਾਰ ਸਿੰਘ ਬਿੱਲਾ ਸੇਰੋਂ ਵਲੋ ਆਪਣੇ ਵਰਕਰਾਂ ਨਾਲ਼ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਪਿੰਡ ਕੰਗ ਵਿਖੇ ਰੱਖੀ ਗਈ ਵਰਕਰ ਮਿਲਣੀ ਵਿਚ ਰਮਨਦੀਪ ਸੇਰੋਂ ਤੇ ਬਿੱਲਾ ਸੇਰੋ ਨੇ ਆਪਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ। ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਆਪਣੀ ਪਾਰਟੀ ਹੈ ਅਤੇ ਸਾਡਾ ਫਰਜ ਬਣਦਾ ਹੈ ਕਿ ਆਮ ਜਨਤਾ ਦੀ ਦੱਬੀ ਹੋਈ ਆਵਾਜ ਨੂੰ ਚੁੱਕਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਬਚਾਓ ਰੈਲੀ 13 ਸਤੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਹੈ ਨੂੰ ਸਫ਼ਲ ਬਣਾਉਣ ਲਈ ਆਪ ਮੁਹਾਰੇ ਸ਼ਿਰਕਤ ਕੀਤੀ ਜਾਵੇ। ਇਸ ਮੌਕੇ ਗਿਆਨੀ ਤੇਜਿੰਦਰ ਸਿੰਘ ਕੰਗ ਅਤੇ ਕੁਲਵਿੰਦਰ ਸਿੰਘ ਕੰਗ ਦੇ ਗ੍ਰਹਿ ਵਿਖੇ ਮੈਂਬਰ ਪੀ.ਏ.ਸੀ ਦਲਬੀਰ ਸਿੰਘ ਜਹਾਂਗੀਰ, ਸੀਨੀਅਰ ਅਕਾਲੀ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਬਰ ਬੀਬੀ ਰੁਪਿੰਦਰ ਕੌਰ ਬ੍ਰਹਮਪੁਰਾ, ਮੈਬਰ ਜਰਨਲ ਕੌਂਸਲ ਤੇਜਿੰਦਰ ਸਿੰਘ ਪ੍ਰਿੰਸ ਫਤਿਆਬਾਦ,ਮੈਂਬਰ ਜਰਨਲ ਕੌਂਸਲ ਜਗਦੀਪ ਸਿੰਘ ਮਿੰਟੂ,ਇਸਤਰੀ ਵਿੰਗ ਪ੍ਰਧਾਨ ਬੀਬੀ ਮਨਜੀਤ ਕੌਰ ਡਿਆਲ, ਸਰਕਲ ਪ੍ਰਧਾਨ ਮਾਸਟਰ ਬਲਦੇਵ ਸਿੰਘ ਕੱਲ੍ਹਾ, ਹਰਜਿੰਦਰ ਸਿੰਘ ਕੋਹਲੀ, ਅਮਰੀਕ ਸਿੰਘ ਪ੍ਰਧਾਨ ਮੁਲਾਜ਼ਮ ਯੂਨੀਅਨ, ਕੈਪਟਨ ਬਲਕਾਰ ਸਿੰਘ ਮੰਡ, ਮੁਖਤਾਰ ਸਿੰਘ ਸਾਬਕਾ ਮੈਂਬਰ, ਮੁਖਤਾਰ ਸਿੰਘ, ਅਰਜਨ ਸਿੰਘ ਸਾਬਕਾ ਡੀ.ਐਸ. ਪੀ, ਸ਼ਰਨਜੀਤ ਸਿੰਘ, ਦਰਸ਼ਨ ਸਿੰਘ, ਕਸ਼ਮੀਰ ਸਿੰਘ, ਸਰਵਨ ਸਿੰਘ, ਤਰਸੇਮ ਸਿੰਘ, ਬਲਦੇਵ ਸਿੰਘ, ਜਰਨੈਲ਼ ਸਿੰਘ ਫ਼ੌਜੀ, ਸਾਹਿਬ ਸਿੰਘ, ਕੇਵਲ ਸਿੰਘ , ਬ ਲਜਿੰਦਰ ਸਿੰਘ ਰਾਮਪੁਰ, ਲਖਵਿੰਦਰ ਸਿੰਘ, ਸੂਬੇਦਾਰ ਮੁੰਡਾ ਪਿੰਡ, ਸੁਖਦੇਵ ਸਿੰਘ ਵਰਿਆ, ਰਣਯੋਧ ਸਿੰਘ, ਲਖਵਿੰਦਰ ਸਿੰਘ ਕੱਦਗਿੱਲ, ਰਸ਼ਪਾਲ ਸਿੰਘ, ਹਰਪ੍ਰੀਤ ਸਿੰਘ, ਬਾਬਾ ਮੰਗਲ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ, ਕਰਨ ਸਾਬੀ ਆਦਿ ਅਕਾਲੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿਚ ਬਾਬਾ ਬੁੱਢਾ ਪਬਲਿਕ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਬਾਕਸਿੰਗ ’ਚ ਸ਼ਹੀਦ ਬਾਬਾ ਦੀਪ ਸਿੰਘ ਸਕੂਲ ਦੇ ਵਿਦਿਆਰਥੀਆਂ ਨੇ ਗੱਡੇ ਜਿੱਤ ਦੇ ਝੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।