04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਜ਼ਿਲ੍ਹਾ ਪੱਧਰੀ ਇੰਟਰ ਸਕੂਲ ਮੁਕਾਬਲੇ (ਲੜਕੇ ਤੇ ਲੜਕੀਆਂ) ਪਿੰਡ ਪਹੂਵਿੰਡ ’ਚ ਕਰਵਾਏ

ਭਿੱਖੀਵਿੰਡ/ਖੇਮਕਰਨ, 2 ਸਤੰਬਰ (ਬੌਬੀ, ਬਿੱਲਾ)-ਪੰਜਾਬ ਕੁੱਸ਼ਤੀ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਪੱਧਰੀ ਇੰਟਰ ਸਕੂਲ ਕੁਸ਼ਤੀ ਮੁਕਾਬਲੇ (ਲੜਕੇ ਤੇ ਲੜਕੀਆਂ) ਅੰਡਰ-17 ਸਕੂਲੀ ਖੇਡਾਂ ਪਿੰਡ ਭੂਰਾ ਕੋਹਨਾ ਦੇ ਸਾਬਕਾ ਸਰਪੰਚ ਪ੍ਰਮਿੰਦਰ ਸਿੰਘ ਗੋਲਡੀ (ਕੈਨੇਡਾ) ਦੇ ਯਤਨਾਂ ਸਦਕਾ ਇਤਿਹਾਸਕ ਨਗਰ ਪਹੂਵਿੰਡ (ਜਨਮ ਅਸਥਾਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ) ’ਚ ਬਣੇ ਕੁਸ਼ਤੀ ਅਖਾੜੇ ਵਿਚ ਕਰਵਾਏ ਗਏ, ਜਿੰਨਾਂ ਦੀ ਸ਼ੁਰੂਆਤ ਪੰਜਾਬ ਕੁਸ਼ਤੀ ਸੰਘ ਦੇ ਪ੍ਰਧਾਨ ਰਮਨ ਬੱਖਸ਼ੀ ਸਾਬਕਾ ਡਿਪਟੀ ਮੇਅਰ ਅੰਮ੍ਰਿਤਸਰ ਨੇ ਕਰਦੇ ਹੋਏ ਖੁਸ਼ੀ ਜ਼ਾਹਰ ਕੀਤੀ ਕਿ ਅੱਜ ਵੀ ਇਸ ਇਲਾਕੇ ਦੇ ਬੱਚਿਆਂ ’ਚ ਕੁਸ਼ਤੀ ਪ੍ਰਤੀ ਉਤਸ਼ਾਹ ਮੌਜੂਦ ਹੈ, ਜਿੰਨਾਂ ਨੂੰ ਕੁਸ਼ਤੀ ਸੰਘ ਅੱਗੇ ਜਾਣ ਦਾ ਮੌਕਾ ਪੂਰਾ ਸਹਿਯੋਗ ਦੇ ਕੇ ਕਰੇਗਾ। ਇਸ ਸਮੇਂ ਸਾਬਕਾ ਸਰਪੰਚ ਪ੍ਰਮਿੰਦਰ ਸਿੰਘ ਗੋਲਡੀ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਕੁਸ਼ਤੀ ਮੁਕਾਬਲਿਆਂ ’ਚ ਜ਼ਿਲ੍ਹੇ ਵਿਚ ਕਾਫ਼ੀ ਸਕੂਲਾਂ ’ਚੋਂ ਅੰਡਰ-17 ਦੇ ਖਿਡਾਰੀ ਹਿੱਸਾ ਲੈ ਰਹੇ ਹਨ।

ਅਜੀਤ ਡੈਸਕ 03-09-2026
ਭਿੱਖੀਵਿੰਡ/ਖੇਮਕਰਨ, 2 ਸਤੰਬਰ (ਬੌਬੀ, ਬਿੱਲਾ)-ਪੰਜਾਬ ਕੁੱਸ਼ਤੀ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਪੱਧਰੀ ਇੰਟਰ ਸਕੂਲ ਕੁਸ਼ਤੀ ਮੁਕਾਬਲੇ (ਲੜਕੇ ਤੇ ਲੜਕੀਆਂ) ਅੰਡਰ-17 ਸਕੂਲੀ ਖੇਡਾਂ ਪਿੰਡ ਭੂਰਾ ਕੋਹਨਾ ਦੇ ਸਾਬਕਾ ਸਰਪੰਚ ਪ੍ਰਮਿੰਦਰ ਸਿੰਘ ਗੋਲਡੀ (ਕੈਨੇਡਾ) ਦੇ ਯਤਨਾਂ ਸਦਕਾ ਇਤਿਹਾਸਕ ਨਗਰ ਪਹੂਵਿੰਡ (ਜਨਮ ਅਸਥਾਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ) ’ਚ ਬਣੇ ਕੁਸ਼ਤੀ ਅਖਾੜੇ ਵਿਚ ਕਰਵਾਏ ਗਏ, ਜਿੰਨਾਂ ਦੀ ਸ਼ੁਰੂਆਤ ਪੰਜਾਬ ਕੁਸ਼ਤੀ ਸੰਘ ਦੇ ਪ੍ਰਧਾਨ ਰਮਨ ਬੱਖਸ਼ੀ ਸਾਬਕਾ ਡਿਪਟੀ ਮੇਅਰ ਅੰਮ੍ਰਿਤਸਰ ਨੇ ਕਰਦੇ ਹੋਏ ਖੁਸ਼ੀ ਜ਼ਾਹਰ ਕੀਤੀ ਕਿ ਅੱਜ ਵੀ ਇਸ ਇਲਾਕੇ ਦੇ ਬੱਚਿਆਂ ’ਚ ਕੁਸ਼ਤੀ ਪ੍ਰਤੀ ਉਤਸ਼ਾਹ ਮੌਜੂਦ ਹੈ, ਜਿੰਨਾਂ ਨੂੰ ਕੁਸ਼ਤੀ ਸੰਘ ਅੱਗੇ ਜਾਣ ਦਾ ਮੌਕਾ ਪੂਰਾ ਸਹਿਯੋਗ ਦੇ ਕੇ ਕਰੇਗਾ। ਇਸ ਸਮੇਂ ਸਾਬਕਾ ਸਰਪੰਚ ਪ੍ਰਮਿੰਦਰ ਸਿੰਘ ਗੋਲਡੀ ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਕੁਸ਼ਤੀ ਮੁਕਾਬਲਿਆਂ ’ਚ ਜ਼ਿਲ੍ਹੇ ਵਿਚ ਕਾਫ਼ੀ ਸਕੂਲਾਂ ’ਚੋਂ ਅੰਡਰ-17 ਦੇ ਖਿਡਾਰੀ ਹਿੱਸਾ ਲੈ ਰਹੇ ਹਨ। ਅੱਜ ਲੜਕਿਆਂ ਦੇ ਮੁਕਾਬਲੇ ਕਰਵਾਏ ਗਏ ਹਨ ਤੇ ਕੱਲ੍ਹ ਨੂੰ ਲੜਕੀਆਂ ਦੇ ਮੁਕਾਬਲੇ ਹੋਣਗੇ। ਇਨ੍ਹਾਂ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਅੱਗੇ ਸਟੇਟ ਪੱਧਰੀ ਖੇਡਣ ਦਾ ਮੌਕਾ ਮਿਲੇਗਾ। ਸਟੇਟ ’ਚ ਇਸ ਇਲਾਕੇ ਨਾਲ ਸੰਬੰਧਿਤ ਜਿਹੜਾ ਵੀ ਖਿਡਾਰੀ ਪੁਜੀਸ਼ਨ ਹਾਸਲ ਕਰੇਗਾ। ਉਨ੍ਹਾਂ ਨੂੰ ਨਿੱਜੀ ਤੌਰ ’ਤੇ 31 ਹਜ਼ਾਰ ਤੋਂ ਲੈ ਕੇ 11 ਹਜ਼ਾਰ ਤੱਕ ਨਗਦ ਇਨਾਮ ਦਿੱਤੇ ਜਾਣਗੇ। ਇਸ ਮੌਕੇ ਰਣਜੀਤ ਸਿੰਘ ਚੀਮਾ ਸੈਕਟਰੀ, ਸਾਬਕਾ ਸਰਪੰਚ ਰਾਮਪੁਰ ਮਹਾਂਬੀਰ ਸਿੰਘ, ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਹਰਮਨ ਸਿੰਘ ਸੇਖੋਂ ਪੱਟੀ, ਕੋਚ ਮੋਹਨ ਸਿੰਘ, ਡਾ. ਰਾਜ ਸਿੰਘ ਭੁੱਲਰ ਭੂਰਾ ਕੋਹਨਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਿੰਘ ਆਸਲ ਨੂੰ ਦਿੱਤਾ ਅਸ਼ੀਰਵਾਦ ਅਗਲੀ ਖ਼ਬਰ ਸ਼ੇਰੋਂ ਖੰਡ ਮਿੱਲ ਮੋਰਚਾ 105 ਵੇਂ ਦਿਨ ’ ਚ ਦਾਖਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।