30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸਿੱਖੀ ਸਰੂਪ, ਸਿਹਤ, ਵਾਤਾਵਰਨ ਦੀ ਸੰਭਾਲ ਤੇ ਨਵੀਂ ਪੀੜੀ ਨੂੰ ਨਸ਼ਾ ਮੁਕਤ ਕਰਨਾ ਮੁੱਖ ਉਦੇਸ਼- ਤਜਿੰਦਰਪਾਲ ਸਿੰਘ ਸੰਧੂ

ਅਟਾਰੀ ਸਰਹੱਦ, 29 ਨਵੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਸਿਹਤ ਵਾਤਾਵਰਨ ਸਿੱਖੀ ਸਰੂਪ ਅਤੇ ਨਵੀਂ ਪੀੜੀ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਵਜੋਂ ਸਰਹੱਦੀ ਖਿੱਤੇ ਵਿਚ ਆਪਣੇ ਕਾਰਵਾਂ ਨੂੰ ਜਾਰੀ ਰੱਖਦਿਆਂ ਟਰਬਾਨੇਟਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੋਹਲ ਦੀ ਅਗਵਾਈ ਹੇਠ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਅਟਾਰੀ ਸਰਹੱਦ ਤੱਕ ਸਾਈਕਲ ਯਾਤਰਾ ਕੱਢੀ ਗਈ । ਅਟਾਰੀ ਸਰਹੱਦ ’ਤੇ ਪਹੁੰਚਣ ’ਤੇ ਇਸ ਸਾਈਕਲ ਯਾਤਰਾ ਦੇ ਮੈਂਬਰਾਂ ਵਲੋਂ ਬੋਲੇ ਸੋ ਨਿਹਾਲ, ਬੰਦੇ ਭਾਰਤ ਹਿੰਦੁਸਤਾਨ ਜਿੰਦਾਬਾਦ ਦੇ ਨਾਅਰੇ ਲਗਾ ਕੇ ਆਪਣੀ ਇਸ ਯਾਤਰਾ ਨੂੰ ਅਟਾਰੀ ਸਰਹੱਦ ’ਤੇ ਖਤਮ ਕੀਤਾ।

ਅਜੀਤ ਡੈਸਕ 30-11-2026
ਅਟਾਰੀ ਸਰਹੱਦ, 29 ਨਵੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਸਿਹਤ ਵਾਤਾਵਰਨ ਸਿੱਖੀ ਸਰੂਪ ਅਤੇ ਨਵੀਂ ਪੀੜੀ ਨੂੰ ਨਸ਼ਾ ਮੁਕਤ ਕਰਨ ਦੇ ਉਦੇਸ਼ ਵਜੋਂ ਸਰਹੱਦੀ ਖਿੱਤੇ ਵਿਚ ਆਪਣੇ ਕਾਰਵਾਂ ਨੂੰ ਜਾਰੀ ਰੱਖਦਿਆਂ ਟਰਬਾਨੇਟਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੋਹਲ ਦੀ ਅਗਵਾਈ ਹੇਠ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਅਟਾਰੀ ਸਰਹੱਦ ਤੱਕ ਸਾਈਕਲ ਯਾਤਰਾ ਕੱਢੀ ਗਈ । ਅਟਾਰੀ ਸਰਹੱਦ ’ਤੇ ਪਹੁੰਚਣ ’ਤੇ ਇਸ ਸਾਈਕਲ ਯਾਤਰਾ ਦੇ ਮੈਂਬਰਾਂ ਵਲੋਂ ਬੋਲੇ ਸੋ ਨਿਹਾਲ, ਬੰਦੇ ਭਾਰਤ ਹਿੰਦੁਸਤਾਨ ਜਿੰਦਾਬਾਦ ਦੇ ਨਾਅਰੇ ਲਗਾ ਕੇ ਆਪਣੀ ਇਸ ਯਾਤਰਾ ਨੂੰ ਅਟਾਰੀ ਸਰਹੱਦ ’ਤੇ ਖਤਮ ਕੀਤਾ। ਇਸ ਮੌਕੇ ਗੱਲਬਾਤ ਕਰਦੇ ਆਂ ਸਾਈਕਲ ਯਾਤਰਾ ਦੀ ਅਗਵਾਈ ਕਰ ਰਹੇ ਸੇਵਾ ਮੁਕਤ ਏਡੀਸੀ ਤਜਿੰਦਰ ਪਾਲ ਸਿੰਘ ਨੇ ਕਿਹਾ ਟਰਬਾਨੇਟਰ ਗਰੁੱਪ ਮੈਂਬਰ ਅਲੱਗ-ਅਲੱਗ ਧਾਰਮਿਕ ਸਥਾਨਾਂ ਦੀ ਯਾਤਰਾ ਕਰਦਾ ਹੈ ਤੇ ਨਵੀਂ ਪੀੜੀ ਨੂੰ ਸਿੱਖੀ ਸਰੂਪ, ਸਿਹਤ ਦੀ ਸੰਭਾਲ , ਵਾਤਾਵਰਨ ਦੀ ਸੰਭਾਲ ਤੇ ਨਸ਼ਾ ਮੁਕਤ ਰਹਿਣ ਦਾ ਹੋਕਾ ਦਿੰਦਾ ਹੈ। ਸਰਹੱਦ ਵਿਖੇ ਸਾਈਕਲ ਯਾਤਰਾ ਦੇ ਮੈਂਬਰਾਂ ਦਾ ਸਾਬਕਾ ਪ੍ਰਿੰਸੀਪਲ ਮਾਸਟਰ ਵਰਿੰਦਰ ਸਿੰਘ ਵਲੋਂ ਆਈ. ਸੀ. ਪੀ. ਅਟਾਰੀ ਸਰਹੱਦ ਦੇ ਬਾਹਰ ਚਾਹ ਪਾਣੀ ਰਿਫੈਸ਼ਮੈਂਟ ਦਾ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਾਈਕਲ ਕਾਫਲਾ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਸਰਹੱਦੀ ਇਲਾਕੇ ਪਿੰਡਾਂ ਕਸਬਿਆਂ ਦੇ ਸਕੂਲਾਂ ਵਿਚ ਜਾ ਕੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਤ ਕੀਤਾ ਜਾਵੇਗਾ। ਇਸ ਮੌਕੇ ਗਰੁੱਪ ਨੂੰ ਲੀਡ ਕਰ ਰਹੇ ਤਜਿੰਦਰਪਾਲ ਸਿੰਘ ਸੰਧੂ ਤੋਂ ਇਲਾਵਾ ਕੁਲਵੰਤ ਸਿੰਘ, ਐੱਚ. ਐੱਸ. ਟੀਨਾ, ਸੁਖਵਿੰਦਰ ਸਿੰਘ ਸੋਹਲ,ਸੁਖਦੇਵ ਸਿੰਘ, ਹਰਦੀਪ ਸਿੰਘ ਭਕਨਾ, ਹਰਦੀਪ ਸਿੰਘ ਸਿੱਧੂ, ਸਤੀਸ਼ ਕੁਮਾਰ, ਜਗਬੀਰ ਸਿੰਘ ਚੀਮਾ, ਐੱਚ. ਐੱਸ. ਢਿੱਲੋਂ, ਮਨਦੀਪ ਸਿੰਘ ਅਤੇ ਪਵਨ ਗੁਪਤਾ ਹਾਜ਼ਰ ਸਨ।
ਪਿਛਲੀ ਖ਼ਬਰ ਅੰਮ੍ਰਿਤਸਰ ਸਹੋਦਿਆ ਸਕੂਲਜ਼ ਕੰਪਲੈਕਸ ਵਲੋਂ ਬਾਲ ਦਿਵਸ ’ਤੇ 107 ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਜੰਡਿਆਲਾ ’ਚ ਲਗਾਤਾਰ ਨਸ਼ੇ ਨਾਲ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ : ਡੈਨੀ ਬੰਡਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।