ਪੱਤਰਕਾਰ ਸੁਖਜਿੰਦਰ ਸਿੰਘ ਢੱਡੇ ਦਾ ਇੰਗਲੈਂਡ ’ ਚ ‘ ਲੈਸਟਰ ਕਮਿਊਨਿਟੀ ਆਨਰਜ਼ ਐਵਾਰਡ ’ ਨਾਲ ਵਿਸ਼ੇਸ਼ ਸਨਮਾਨ
ਬਰਮਿੰਘਮ, 22 ਨਵੰਬਰ (ਪ੍ਰਵਿੰਦਰ ਸਿੰਘ)-ਰੋਜ਼ਾਨਾ ‘ਅਜੀਤ’ ਦੇ ਪੱਤਰਕਾਰ ਸੁਖਜਿੰਦਰ ਸਿੰਘ ਢੱਡੇ ਨੂੰ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਪੱਤਰਕਾਰੀ ਤੇ ਭਾਈਚਾਰਕ ਸੇਵਾਵਾਂ ਬਦਲੇ ਵੱਕਾਰੀ ‘ਲੈਸਟਰ ਕਮਿਊਨਿਟੀ ਆਨਰਜ਼ ਐਵਾਰਡ’ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਲੈਸਟਰ ਦੇ ਲਾਰਡ ਮੇਅਰ ਕੌਂਸਲਰ ਕੁਲਵਿੰਦਰ ਸਿੰਘ ਜੌਹਲ, ਲੈਸਟਰਸ਼ਾਇਰ ਦੇ ਹਾਈ ਸ਼ੈਰਿਫ਼ ਮੈਲਡਿਨ ਥਾਮਸ, ਲੈਸਟਰਸ਼ਾਇਰ ਕਾਊਂਟੀ ਕੌਂਸਲ ਦੀ ਚੇਅਰਪਰਸਨ ਕੌਂਸਲਰ ਲਿੰਡਾ ਡੈਂਕਸ ਤੇ ਲੈਸਟਰਸ਼ਾਇਰ ਪੁਲਿਸ ਦੇ ਚੀਫ਼ ਕਾਂਸਟੇਬਲ ਡੇਵਿਡ ਸੈਂਡਲ ਵਲੋਂ ਸਾਂਝੇ ਤੌਰ ’ਤੇ ਪ੍ਰਦਾਨ ਕੀਤਾ ਗਿਆ।
ਅਜੀਤ ਡੈਸਕ
23-11-2026