19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਰੋਟਰੀ ਕਲੱਬ ਆਫ਼ ਅੰਮ੍ਰਿਤਸਰ ਵਲੋਂ 93ਵੀਂ ਚਾਰਟਰ ਵਰ੍ਹੇਗੰਢ ਮੌਕੇ ਵੋਕੇਸ਼ਨਲ ਐਕਸੀਲੈਂਸ ਐਵਾਰਡ ਸਮਾਰੋਹ

ਅੰਮ੍ਰਿਤਸਰ, 18 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਰੋਟਰੀ ਕਲੱਬ ਅੰਮ੍ਰਿਤਸਰ ਵਲੋਂ ਆਪਣੀ 93ਵੀਂ ਕਲੱਬ ਚਾਰਟਰ ਵਰ੍ਹੇਗੰਢ ਉਤਸ਼ਾਹ ਨਾਲ ਮਨਾਈ। ਇਸ ਮੌਕੇ ਜ਼ਿਲ੍ਹਾ ਰੈਟਰੀ ਗਵਰਨਰ ਦੀ ਅਧਿਕਾਰਤ ਫੇਰੀ ਅਤੇ ਵੋਕੇਸ਼ਨਲ ਐਕਸੀਲੈਂਸ ਐਵਾਰਡ ਵੀ ਕਰਵਾਇਆ ਗਿਆ।

ਅਜੀਤ ਡੈਸਕ 19-11-2026
ਅੰਮ੍ਰਿਤਸਰ, 18 ਨਵੰਬਰ (ਰਾਜੇਸ਼ ਕੁਮਾਰ ਸ਼ਰਮਾ)-ਰੋਟਰੀ ਕਲੱਬ ਅੰਮ੍ਰਿਤਸਰ ਵਲੋਂ ਆਪਣੀ 93ਵੀਂ ਕਲੱਬ ਚਾਰਟਰ ਵਰ੍ਹੇਗੰਢ ਉਤਸ਼ਾਹ ਨਾਲ ਮਨਾਈ। ਇਸ ਮੌਕੇ ਜ਼ਿਲ੍ਹਾ ਰੈਟਰੀ ਗਵਰਨਰ ਦੀ ਅਧਿਕਾਰਤ ਫੇਰੀ ਅਤੇ ਵੋਕੇਸ਼ਨਲ ਐਕਸੀਲੈਂਸ ਐਵਾਰਡ ਵੀ ਕਰਵਾਇਆ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਸਮਾਗਮ ’ਚ ਮੁੱਖ ਮਹਿਮਾਨ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਅਨਿਲ ਸਿੰਗਲ ਅਤੇ ਇਹ ਐਵਾਰਡ ਚੁਨਣ ਅਤੇ ਪ੍ਰਦਾਨ ਕਰਨ ਲਈ ਬਣੀ ਐਵਾਰਡ ਕਮੇਟੀ ਦੇ ਚੇਅਰਮੈਨ ਰੋਟੇਰੀਅਨ. ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਵਲੋਂ ਡਾ. ਸਵਰਾਜ ਗਰੋਵਰ (ਸਮਾਜ ਸੇਵੀਕਾ), ਨਾਟਕਕਾਰ ਜਗਦੀਸ਼ ਸਚਦੇਵਾ (ਪਲੇਅ ਰਾਈਟਰ), ਯੂਥ ਸਪੋਟਸ ਆਈਕਨ ਕੁੰਵਰ ਅੰਮ੍ਰਿਤਬੀਰ ਸਿੰਘ (ਪੁਸ਼ ਅੱਪ ਰਿਕਾਰਡ ਹੋਲਡਰ) ਅਤੇ ਹਿਮਾਨੀ ਅਰੋੜਾ (ਸਮਾਜ ਸੇਵੀਕਾ) ਨੂੰ ਵੋਕੇਸ਼ਨਲ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਰਾਜੀਵ ਅਨੇਜਾ ਨੂੰ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਲਈ ਵਿਸ਼ੇਸ਼ ਪ੍ਰਸੰਸ਼ਾ ਪੱਤਰ ਵੀ ਦਿੱਤਾ ਗਿਆ। ਇਸ ਸਮਾਰੋਹ ਦੇ ਮਾਸਟਰ ਆਫ਼ ਸੈਰਾਮਨੀ ਰੋਟਰੀ ਕਲੱਬ ਆਫ ਅੰਮ੍ਰਿਤਸਰ ਤੋਂ ਪਾਸਟ ਡਿਸਟ੍ਰਿਕਟ ਗਵਰਨਰ ਸੀ. ਏ. ਦਵਿੰਦਰ ਸਿੰਘ ਨੇ ਆਪਣੀਆਂ ਸਟੇਜ ਸੇਵਾਵਾਂ ਬਾਖੂਬੀ ਨਿਭਾਈਆਂ। ਇਸ ਮੌਕੇ ਕਲੱਬ ਸਕੱਤਰ ਰੋਟੇਰੀਅਨ. ਇੰਜੀ. ਅਸ਼ੋਕ ਕੁਮਾਰ, ਇੰਜੀ ਮਨਜੀਤ ਸਿੰਘ, ਪਾਸਟ ਪ੍ਰੈਜ਼ੀਡੈਂਟ ਰੋਟੇਰੀਅਨ ਰਾਜੇਸ਼ ਮਹਿਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਲੱਬ ਮੈਂਬਰ, ਰੋਟਰੈਕਟਰਜ਼ ਅਤੇ ਹੋਰਨਾਂ ਕਲੱਬਾਂ ਦੇ ਮਹਿਮਾਨ ਮੈਂਬਰ ਹਾਜ਼ਰ ਸਨ ।
ਪਿਛਲੀ ਖ਼ਬਰ ਸਿੰਧ ਦੇ ਮੀਆਂ ਜਾਵੇਦ ਨੇ ਹਿੰਦੂਆਂ ਦੇ ਧਰਮ ਪਰਿਵਰਤਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ ਅਗਲੀ ਖ਼ਬਰ ਲੋਕਾਂ ਦੇ ਫ਼ਤਵੇ ਦਾ ਸਨਮਾਨ ਨਾ ਕਰਨਾ ਪਾਕਿ ਦੇ ਮੌਜੂਦਾ ਸਿਆਸੀ ਸੰਕਟ ਦੀ ਅਸਲ ਜੜ੍ਹ- ਅੱਬਾਸੀ * ਸਾਬਕਾ ਪ੍ਰਧਾਨ ਮੰਤਰੀ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।