03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪੈਸਟੀਸਾਈਡ ਐਂਡ ਸ਼ੀਡ ਐਸੋਸੀਏਸ਼ਨ ਵੱਲ੍ਹਾ ਅਤੇ ਅੰਮ੍ਰਿਤਸਰ ਫਰੂਟ ਐਂਡ ਵੇਜੀਟੇਬਲ ਮਰਚੈਂਟ ਯੂਨੀਅਨ ਸਬਜ਼ੀ ਮੰਡੀ ਵੱਲ੍ਹਾ ਵਲੋਂ ਮੰਤਰੀ ਈ. ਟੀ. ਓ. ਦਾ ਸਨਮਾਨ

ਨਵਾਂ ਪਿੰਡ, 3 ਨਵੰਬਰ (ਜਸਪਾਲ ਸਿੰਘ)-ਵੱਲ੍ਹਾ ਤੋਂ ਸਬਜ਼ੀ ਮੰਡੀ ਤੱਕ ਅੰਮ੍ਰਿਤਸਰ-ਮਹਿਤਾ ਸੜਕ ਦੇ ਟੁੱਟਣ ਤੇ ਇਸ ’ਚ ਥਾਂ -ਥਾਂ ਪਏ ਡੂੰਘੇ ਟੋਏ ਜੋ ਕਿ ਰਾਹਗੀਰਾਂ ਤੇ ਵਿਸ਼ੇਸ਼ ਕਰ ਮੰਡੀ ਵਿਖੇ ਸਬਜ਼ੀ ਵੇਚਣ ਆਉਂਦੇ ਕਿਸਾਨਾਂ ਨੂੰ ਆਉਂਦੀਆਂ ਮੁਸ਼ਕਲਾਂ ਤੋਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ.

ਅਜੀਤ ਡੈਸਕ 04-11-2026
ਨਵਾਂ ਪਿੰਡ, 3 ਨਵੰਬਰ (ਜਸਪਾਲ ਸਿੰਘ)-ਵੱਲ੍ਹਾ ਤੋਂ ਸਬਜ਼ੀ ਮੰਡੀ ਤੱਕ ਅੰਮ੍ਰਿਤਸਰ-ਮਹਿਤਾ ਸੜਕ ਦੇ ਟੁੱਟਣ ਤੇ ਇਸ ’ਚ ਥਾਂ -ਥਾਂ ਪਏ ਡੂੰਘੇ ਟੋਏ ਜੋ ਕਿ ਰਾਹਗੀਰਾਂ ਤੇ ਵਿਸ਼ੇਸ਼ ਕਰ ਮੰਡੀ ਵਿਖੇ ਸਬਜ਼ੀ ਵੇਚਣ ਆਉਂਦੇ ਕਿਸਾਨਾਂ ਨੂੰ ਆਉਂਦੀਆਂ ਮੁਸ਼ਕਲਾਂ ਤੋਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਵਲੋਂ ਨਿਜ਼ਾਤ ਦੀਵਾਉਂਦਿਆਂ ਇਸ ਸੜਕ ਨੂੰ ਉੱਚ ਮਿਆਰੀ ਬਣਾਏ ਜਾਣ ’ਤੇ ਪੈਸਟੀਸਾਈਡ ਐਂਡ ਸ਼ੀਡ ਐਸੋਸੀਏਸ਼ਨ, ਵੱਲ੍ਹਾ ਅਤੇ ਅੰਮ੍ਰਿਤਸਰ ਫਰੂਟ ਐਂਡ ਵੇਜ਼ੀਟੇਬਲ ਮਰਚੇਂਟ ਯੂਨੀਅਨ ਸਬਜ਼ੀ ਮੰਡੀ ਵੱਲ੍ਹਾ ਵਲੋਂ ਮੰਤਰੀ ਈ. ਟੀ. ਓ. ਦਾ ਫਰੈਂਡਜ਼ ਐਗਰੋ ਵੱਲ੍ਹਾ ਵਿਖੇ ਪੁੱਜਣ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਹਰਿੰਦਰ ਸਿੰਘ ਲਾਲੀ ਪ੍ਰਧਾਨ ਪੈਸਟੀਸਾਈਡ ਐਸੋਸੀਏਸ਼ਨ ਤੇ ਹਰਪ੍ਰੀਤ ਸਿੰਘ ਵਾਈਸ ਪ੍ਰਧਾਨ ਮਰਚੇਂਟ ਯੂਨੀਅਨ ਨੇ ਮੰਤਰੀ ਈ. ਟੀ. ਓ. ਦਾ ਸੜਕ ਬਣਾਉਣ ਤੇ ਸਮੂਹਿਕ ਤੌਰ ’ਤੇ ਉਪਰੋਕਤ ਯੂਨੀਅਨਾਂ ਵਲੋਂ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਪੈਸਟੀਸਾਈਡ ਤੇ ਮੰਡੀ ਨਾਲ ਸੰਬੰਧਿਤ ਹੋਰਾਂ ਮੁਸ਼ਕਲਾਂ ਜਿੰਨ੍ਹਾਂ ’ਚ ਮੁੱਖ ਤੌਰ ਤੇ ਉਸਾਰੀ ਅਧੀਨ ਫਲਾਈਓਵਰ ਵੱਲ੍ਹਾ ਦੇ ਰੁਕੇ ਨਿਰਮਾਣ ਕਾਰਨ ਰਾਹਗੀਰਾਂ ਤੇ ਵਿਸ਼ੇਸ਼ ਕਰ ਮੰਡੀ ’ਚ ਸਬਜ਼ੀ ਲੈ ਕੇ ਆਉਂਦੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਕਰਵਾਉਂਦਿਆਂ ਇੰਨ੍ਹਾਂ ਨੂੰ ਹੱਲ ਕੀਤੇ ਜਾਣ ਦੀ ਮੰਗ ਕੀਤੀ। ਮੰਤਰੀ ਈ. ਟੀ.ਓ.ਵਲੋਂ ਫਲਾਈਓਵਰ ਵੱਲ੍ਹਾ ਦਾ ਰਾਹ ਆਮ ਵਾਂਗ ਖੋਲੇ ਜਾਣ ਤੇ ਹੋਰਾਂ ਮੁਸ਼ਕਲਾਂ ਦਾ ਹੱਲ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸਤਵਿੰਦਰ ਸਿੰਘ ਜੌਹਲ, ਜਸਪਾਲ ਸਿੰਘ ਕਾਲਾ, ਬਿੱਲਾ ਨਿਜ਼ਾਮਪੁਰ, ਗੁਰਨਾਮ ਸਿੰਘ, ਸਾਹਿਬ ਸਿੰਘ, ਸਾਬੀ 36, ਮਨੋਹਰ ਲਾਲ 26, ਘੱਕ ਭਾਜੀ, ਹਰਵਿੰਦਰ ਸਿੰਘ ਖ਼ਾਲਸਾ, ਬਾਊ ਰਾਮ, ਮਨਦੀਪ ਸਿੰਘ, ਰਕੇਸ਼, ਸੋਨੂੰ, ਸ਼ਰਮਾ ਸ਼ੀਡ, ਮਾਣਕ ਸਿੰਘ ਤੇ ਸੁਖਜਿੰਦਰ ਸਿੰਘ ਛਾਪਾ, ਜਸਵੰਤ ਸਿੰਘ ਪੱਖੋਕੇ, ਰੌਸ਼ਨ ਸੰਧੂ ਤੇ ਸੰਦੀਪ ਸਿੰਘ ਨਿੱਕਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰੀਟਰੀਟ ਸੈਰਾਮਨੀ ਦਾ ਅਨੰਦ ਮਾਣ ਕੇ ਜਾ ਰਹੇ ਯਾਤਰੀਆਂ ਦਾ ਆਟੋ ਰਿਕਸ਼ਾ ਵਾਹਨ ’ਚ ਵੱਜਾ ਅਗਲੀ ਖ਼ਬਰ ਹੁਣ ਐਸ.ਐਚ.ਓ. ਤੇ ਮੁਨਸ਼ੀ ਲਈ ਆਮ ਲੋਕਾਂ ਦਾ ਫੋਨ ਚੁੱਕਣਾ ਹੋਵੇਗਾ ਲਾਜ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।