03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਹੁਣ ਐਸ.ਐਚ.ਓ. ਤੇ ਮੁਨਸ਼ੀ ਲਈ ਆਮ ਲੋਕਾਂ ਦਾ ਫੋਨ ਚੁੱਕਣਾ ਹੋਵੇਗਾ ਲਾਜ਼ਮੀ

ਅੰਮ੍ਰਿਤਸਰ, 3 ਨਵੰਬਰ (ਰੇਸ਼ਮ ਸਿੰਘ)-ਅਕਸਰ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਥਾਣਿਆਂ ’ਚ ਲੋੜ ਪੈਣ ’ਤੇ ਪੁਲਿਸ ਮੁਲਾਜ਼ਮ ਫ਼ੋਨ ਨਹੀਂ ਚੁੱਕਦੇ ਜਿਸ ਕਾਰਨ ਲੋਕਾਂ ਦਾ ਪੁਲਿਸ ਨਾਲ ਰਾਬਤਾ ਨਹੀਂ ਹੁੰਦਾ ਤੇ ਕਿਸੇ ਐਮਰਜੈਂਸੀ ’ਚ ਪੁਲਿਸ ਮੌਕੇ ’ਤੇ ਨਹੀਂ ਪੁੱਜਦੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਲੋਕਾਂ ਦੀ ਸਹੂਲਤ ਲਈ ਹੈਲਪ ਲਾਈਨ ਨੰਬਰ ਜ਼ਾਰੀ ਕੀਤੇ ਹਨ ਤੇ ਲੋਕ ਲੋੜ ਪੈਣ ’ਤੇ ਸੰਪਰਕ ਹੈਲਪ ਲਾਈਨ ਨੰਬਰਾਂ ਰਾਹੀਂ ਲੋੜ ਪੈਣ ’ਤੇ ਸਬੰਧਤ ਥਣਿਆਂ ਦੇ ਐਸ.

ਅਜੀਤ ਡੈਸਕ 04-11-2026
ਅੰਮ੍ਰਿਤਸਰ, 3 ਨਵੰਬਰ (ਰੇਸ਼ਮ ਸਿੰਘ)-ਅਕਸਰ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਥਾਣਿਆਂ ’ਚ ਲੋੜ ਪੈਣ ’ਤੇ ਪੁਲਿਸ ਮੁਲਾਜ਼ਮ ਫ਼ੋਨ ਨਹੀਂ ਚੁੱਕਦੇ ਜਿਸ ਕਾਰਨ ਲੋਕਾਂ ਦਾ ਪੁਲਿਸ ਨਾਲ ਰਾਬਤਾ ਨਹੀਂ ਹੁੰਦਾ ਤੇ ਕਿਸੇ ਐਮਰਜੈਂਸੀ ’ਚ ਪੁਲਿਸ ਮੌਕੇ ’ਤੇ ਨਹੀਂ ਪੁੱਜਦੀ ਪਰ ਹੁਣ ਅਜਿਹਾ ਨਹੀਂ ਹੋਵੇਗਾ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਲੋਕਾਂ ਦੀ ਸਹੂਲਤ ਲਈ ਹੈਲਪ ਲਾਈਨ ਨੰਬਰ ਜ਼ਾਰੀ ਕੀਤੇ ਹਨ ਤੇ ਲੋਕ ਲੋੜ ਪੈਣ ’ਤੇ ਸੰਪਰਕ ਹੈਲਪ ਲਾਈਨ ਨੰਬਰਾਂ ਰਾਹੀਂ ਲੋੜ ਪੈਣ ’ਤੇ ਸਬੰਧਤ ਥਣਿਆਂ ਦੇ ਐਸ.ਐਚ.ਓ. ਤੇ ਮੁਨਸ਼ੀ ਨਾਲ ਸਿੱਧੇ ਸਪਰੰਕ ਕਰ ਸਕਦੇ ਹਨ। ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਿਆਂ ਦੇ ਐਸ.ਐਚ.ਓ. ਤੋਂ ਇਲਾਵਾ ਇਲਾਵਾ ਨਸ਼ਾ-ਵਿਰੋਧੀ ਅਤੇ ਗੈਂਗਸਟਰ-ਵਿਰੋਧੀ ਵਿਸ਼ੇਸ਼ ਹੈਲਪਲਾਈਨ ਨੰਬਰ ਵੀ ਉਪਲਬਧ ਕਰਵਾਏ ਗਏ ਹਨ ਜਿਨ੍ਹਾਂ ਰਾਹੀਂ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ; ਇਸ ਦੌਰਾਨ ਜਾਣਕਾਰੀ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ। ਸਾਈਬਰ ਧੋਖਾਧੜੀ ਦੇ ਮਾਮਲੇ ਵਿਚ 1930 ’ਤੇ ਅਤੇ ਐਮਰਜੈਂਸੀ ਪੁਲਿਸ ਸਹਾਇਤਾ ਲਈ 112 ਨੰਬਰ ’ਤੇ ਕਾਲ ਕੀਤੀ ਜਾ ਸਕਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਮਿਸ਼ਨਰ ਦੇ ਹੁਕਮਾਂ ਤੋਂ ਬਾਅਦ ਇਨ੍ਹਾਂ ਹੁਕਮਾਂ ਦੀ ਹੇਠਲੀ ਪੁਲਿਸ ਵਲੋਂ ਕਿੰਨੀ ਕੁ ਪਾਲਣਾ ਕੀਤੀ ਜਾਂਦੀ ਹੈ।
ਪਿਛਲੀ ਖ਼ਬਰ ਪੈਸਟੀਸਾਈਡ ਐਂਡ ਸ਼ੀਡ ਐਸੋਸੀਏਸ਼ਨ ਵੱਲ੍ਹਾ ਅਤੇ ਅੰਮ੍ਰਿਤਸਰ ਫਰੂਟ ਐਂਡ ਵੇਜੀਟੇਬਲ ਮਰਚੈਂਟ ਯੂਨੀਅਨ ਸਬਜ਼ੀ ਮੰਡੀ ਵੱਲ੍ਹਾ ਵਲੋ... ਅਗਲੀ ਖ਼ਬਰ ਵਿਧਵਾ ਮਾਂ ਨੇ ਲਾਏ ਪੁੱਤਰ ’ਤੇ ਕੁੱਟਮਾਰ ਕਰਨ ਦੇ ਦੋਸ਼ ਪੁਲਿਸ ਤੋਂ ਲਾਈ ਇਨਸਾਫ ਦੀ ਗੁਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।