02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਟਰੈਫਿਕ ਨਿਯਮਾਂ ਦੀਆਂ ਧੱਜੀਆਂ ਅਤੇ ਧੂੜ ਮਿੱਟੀਆਂ ਉਡਾਉਂਦੀਆਂ ਹਨ ਰੇਤਾਂ ਵਾਲੀਆਂ ਟਰਾਲੀਆਂ

ਅੰਮ੍ਰਿਤਸਰ, 1 ਨਵੰਬਰ (ਹਰਮਿੰਦਰ ਸਿੰਘ)-ਟਰੈਕਟ ਟਰਾਲੀਆਂ ਦੀ ਬਣਤ ਹੀ ਖੇਤੀਬਾੜੀ ਦੇ ਸੰਦ ਵਜੋਂ ਹੋਈ ਹੈ। ਪਰ ਕੁਝ ਲੋਕਾਂ ਵਲੋਂ ਇਸ ਨੂੰ ਹੋਰ ਵਸਤਾਂ ਦੀ ਢੋਆ ਢੁਆਈ ਲਈ ਵਰਤਿਆ ਜਾਂਦਾ ਹੈ।

ਅਜੀਤ ਡੈਸਕ 02-11-2026
ਅੰਮ੍ਰਿਤਸਰ, 1 ਨਵੰਬਰ (ਹਰਮਿੰਦਰ ਸਿੰਘ)-ਟਰੈਕਟ ਟਰਾਲੀਆਂ ਦੀ ਬਣਤ ਹੀ ਖੇਤੀਬਾੜੀ ਦੇ ਸੰਦ ਵਜੋਂ ਹੋਈ ਹੈ। ਪਰ ਕੁਝ ਲੋਕਾਂ ਵਲੋਂ ਇਸ ਨੂੰ ਹੋਰ ਵਸਤਾਂ ਦੀ ਢੋਆ ਢੁਆਈ ਲਈ ਵਰਤਿਆ ਜਾਂਦਾ ਹੈ। ਸਥਾਨਕ ਜਹਾਜਗੜ੍ਹ ਇਲਾਕੇ ਵਿਚ ਰੇਤਾ ਵਾਲੀਆਂ ਟਰਾਲੀਆਂ ਆਮ ਹੀ ਲੱਗੀਆਂ ਰਹਿੰਦੀਆਂ ਹਨ। ਕਈ ਦੁਕਾਨਦਾਰਾਂ ਵਲੋਂ ਵੱਡੇ ਟਿੱਪਰਾਂ ਵਿਚੋਂ ਰੇਤਾ ਉਤਰਵਾਕੇ ਟਰਾਲੀਆਂ ਵਿਚ ਭਰੀ ਜਾਂਦੀ ਹੈ ਅਤੇ ਇਹ ਟਰਾਲੀਆਂ ਸੜਕ ਦੇ ਕਿਨਾਰੇ ਖੜੀਆਂ ਕੀਤੀਆਂ ਜਾਂਦੀਆਂ। ਜਿਸ ਕਾਰਨ ਟਰਾਲੀਆਂ ਤੋਂ ਰੇਤ ਕਿਰ ਕੇ ਸੜਕ ’ਤੇ ਜਮਾਂ ਹੁੰਦੀ ਹੈ ਅਤੇ ਧੂੜ ਮਿਟੀ ਵਿਚ ਮਿਲ ਕੇ ਲੋਕਾਂ ਦੀਆਂ ਅੱਖਾਂ ਵਿਚ ਪੈਂਦੀ ਹੈ। ਜਿਸ ਕਾਰਨ ਦੋ ਪਹੀਆ ਰਾਹਗੀਰਾਂ ਦਾ ਇਸ ਇਲਾਕੇ ਵਿਚੋਂ ਲੰਘਣਾ ਵੀ ਮੁਸ਼ਕਲ ਹੁੰਦਾ ਹੈ। ਆਮ ਤੌਰ ’ਤੇ ਇਹ ਵੀ ਦੇਖਣ ਵਿਚ ਆਇਆ ਹੈ ਕਿ ਕਈ ਟਰਾਲੀਆਂ ਵਾਲਿਆਂ ਕੋਲ ਟਰੈਕਟਰਾਂ ਦੇ ਦਸਤਾਵੇਜ ਵੀ ਨਹੀਂ ਹਨ । ਟਰਾਲੀਆਂ ਦੇ ਪਿਛਲੇ ਪਾਸੇ ਕੋਈ ਰਿਫਲੈਕਟਰ ਵੀ ਨਹੀਂ ਲਗਾਏ ਗਏ। ਜਿਸ ਕਾਰਨ ਇਹ ਟਰਾਲੀਆਂ ਟਰੈਕਟਰ ਰਾਤ ਦੇ ਸਮੇਂ ਸੜਕ ’ਤੇ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਕਾਨੂੰਨੀ ਤੌਰ ’ਤੇ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ’ਤੇ ਰੇਤ, ਬਜਰੀ, ਸੀਮੈਂਟ, ਮਿੱਟੀ ਨੂੰ ਢੱਕਣਾ ਲਾਜ਼ਮੀ ਹੈ ਪਰ ਆਮ ਤੌਰ ’ਤੇ ਦੇਖਣ ਵਿਚ ਆਉਂਦਾ ਹੈ ਕਿ ਟਰੈਕਟਰ ਟਰਾਲੀਆਂ ਵਾਲੇ ਖੁਲ੍ਹੇ ’ਚ ਰੇਤਾ, ਬਜਰੀ ਅਤੇ ਸੀਮੈਂਟ ਭਰ ਕੇ ਇਕ ਤੋਂ ਦੂਸਰੀ ਜਗ੍ਹਾ ’ਤੇ ਲੈ ਕੇ ਜਾਂਦੇ ਹਨ। ਸੜਕਾਂ ’ਤੇ ਹੁਲਾਰੇ ਖਾਣ ਨਾਲ ਟਰਾਲੀਆਂ ਦੇ ਡਾਲੇ ਵਿਚੋਂ ਰੇਤ ਕਿਰ ਕੇ ਸੜਕ ’ਤੇ ਡਿਗਦੀ ਹੈ ਅਤੇ ਉਡ ਕੇ ਰਾਹਗੀਰਾਂ ਦੇ ਅੱਖਾਂ ਵਿਚ ਪੈਂਦੀ ਹੈ। ਜਿਸ ਨਾਲ ਅਕਸਰ ਹੀ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਥੇ ਹੀ ਬਸ ਨਹੀਂ ਬਹੁਤ ਸਾਰੇ ਟਰੈਕਟ ਟਰਾਲੀਆਂ ਵਾਲਿਆਂ ਵਲੋਂ ਸਰਕਾਰੀ ਜਗ੍ਹਾ ’ਤੇ ਆਪਣੀਆਂ ਟਰਾਲੀਆਂ ਖੜ੍ਹੀਆਂ ਕਰ ਸੜਕੀ ਆਵਾਜਾਈ ਵਿਚ ਵੀ ਵਿਘਣ ਪਾਇਆ ਜਾਂਦਾ ਹੈ। ਕਈ ਵਾਰ ਨਗਰ ਨਿਗਮ ਅਤੇ ਟਰੈਫਿਕ ਪੁਲਿਸ ਵਲੋਂ ਇਨ੍ਹਾਂ ਨੂੰ ਚੇਤਵਾਨੀਆਂ ਵੀ ਦਿੱਤੀਆਂ ਜਾਂਦੀਆਂ ਹਨ ਪਰ ਕੁਝ ਸਮੇਂ ਬਾਅਦ ਪਰਨਾਲਾ ਮੁੜ ਪਹਿਲੀ ਜਗ੍ਹਾ ’ਤੇ ਆ ਜਾਂਦਾ ਹੈ।
ਪਿਛਲੀ ਖ਼ਬਰ ਸਰਪੰਚ ਗੌਤਮ ਮਹਿਤਾ ਨੇ 300 ਲੋੜਵੰਦ ਪਰਿਵਾਰਾਂ ਨੂੰ ਵੰਡੇ ਕੰਬਲ ਅਗਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਵਲੋਂ ਸੰਸਥਾ ਦਾ 124ਵਾਂ ਸਥਾਪਨਾ ਦਿਵਸ ਸ਼ਰਧਾ ਸਤਿਕਾਰ ਸਹਿਤ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।