25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਰਾਜਾਸਾਂਸੀ ਵਿਚ ਕਾਂਗਰਸ ਦੇ ਕਈ ਆਗੂ ਤੇ ਵਰਕਰ ਅਕਾਲੀ ਦਲ ਵਿਚ ਸ਼ਾਮਿਲ

ਰਾਜਾਸਾਂਸੀ, 25 ਨਵੰਬਰ (ਹਰਦੀਪ ਸਿੰਘ ਖੀਵਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹਲਕਾ ਰਾਜਾਸਾਂਸੀ ਵਿਚ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਰਾਜਾਸਾਂਸੀ ਸ਼ਹਿਰ ਦੀ ਵਾਰਡ ਨੰਬਰ-12 ਵਿਖੇ ਅਕਾਲੀ ਦਲ ਹਲਕਾ ਰਾਜਾਸਾਂਸੀ ਦੇ ਯੂਥ ਪ੍ਰਧਾਨ ਅਮਨਦੀਪ ਸਿੰਘ ਦੀ ਪ੍ਰੇਰਣਾ ਸਦਕਾ ਕਾਂਗਰਸ ਪਾਰਟੀ ਨਾਲ ਸੰਬੰਧਿਤ ਨੇਹਾ ਪ੍ਰਧਾਨ ਦੀ ਟੀਮ ’ਚ ਤਰਲੋਕ ਪ੍ਰਧਾਨ, ਧਰਮਾ, ਦਲਬੀਰ ਸਿੰਘ, ਹੀਰਾ ਸਿੰਘ, ਰਾਣਾ, ਬਿਕਰਮ, ਸੁਨੀਤਾ, ਰਾਜਵਿੰਦਰ ਕੌਰ, ਬਲਵਿੰਦਰ ਕੌਰ, ਬਾਬਾ ਕਾਲਾ, ਕੁਲਵੰਤ ਕੌਰ, ਪਲਵਿੰਦਰ ਸਿੰਘ, ਉਪਮਰਪਾਲ ਸਿੰਘ, ਰੋਹਿਤ ਸਿੰਘ, ਜੋਬਨ ਸਿੰਘ, ਵਿਸ਼ਾਲ, ਸ਼ਮਸ਼ੇਰ ਸਿੰਘ, ਵਿੱਕ, ਅਜਾਦ, ਗੁੱਲੂ, ਰਾਣੀ, ਸਨੀ ਸਿੰਘ, ਗੋਲਡੀ ਰਾਜਾਸਾਂਸੀ ਆਦਿ ਵਰਕਰਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰ ਲਈ। ਇਹ ਸ਼ਮੂਲੀਅਤ ਹਲਕਾ ਰਾਜਾਸਾਂਸੀ ਤੋਂ ਪਾਰਟੀ ਦੇ ਇੰਚਾਰਜ ਅਤੇ ਐਲਾਨੇ ਉਮੀਦਵਾਰ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਦੀ ਅਗਵਾਈ ਹੇਠ ਹੋਈ ਅਤੇ ਇਸ ਮੌਕੇ ਕੌਮੀ ਸੀਨੀਅਰ ਮੀਤ ਪ੍ਰਧਾਨ ਰਾਣਾ ਰਣਬੀਰ ਸਿੰਘ ਲੋਪੋਕੇ ਤੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਤੇ ਯੂਥ ਸਰਕਲ ਪ੍ਰਧਾਨ ਗੁਰਮੁੱਖ ਸਿੰਘ ਲੱਲਾ ਅਫ਼ਗ਼ਾਨਾਂ ਵੀ ਮੌਜੂਦ ਸਨ ।

ਅਜੀਤ ਡੈਸਕ 26-11-2026
ਰਾਜਾਸਾਂਸੀ, 25 ਨਵੰਬਰ (ਹਰਦੀਪ ਸਿੰਘ ਖੀਵਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਹਲਕਾ ਰਾਜਾਸਾਂਸੀ ਵਿਚ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਰਾਜਾਸਾਂਸੀ ਸ਼ਹਿਰ ਦੀ ਵਾਰਡ ਨੰਬਰ-12 ਵਿਖੇ ਅਕਾਲੀ ਦਲ ਹਲਕਾ ਰਾਜਾਸਾਂਸੀ ਦੇ ਯੂਥ ਪ੍ਰਧਾਨ ਅਮਨਦੀਪ ਸਿੰਘ ਦੀ ਪ੍ਰੇਰਣਾ ਸਦਕਾ ਕਾਂਗਰਸ ਪਾਰਟੀ ਨਾਲ ਸੰਬੰਧਿਤ ਨੇਹਾ ਪ੍ਰਧਾਨ ਦੀ ਟੀਮ ’ਚ ਤਰਲੋਕ ਪ੍ਰਧਾਨ, ਧਰਮਾ, ਦਲਬੀਰ ਸਿੰਘ, ਹੀਰਾ ਸਿੰਘ, ਰਾਣਾ, ਬਿਕਰਮ, ਸੁਨੀਤਾ, ਰਾਜਵਿੰਦਰ ਕੌਰ, ਬਲਵਿੰਦਰ ਕੌਰ, ਬਾਬਾ ਕਾਲਾ, ਕੁਲਵੰਤ ਕੌਰ, ਪਲਵਿੰਦਰ ਸਿੰਘ, ਉਪਮਰਪਾਲ ਸਿੰਘ, ਰੋਹਿਤ ਸਿੰਘ, ਜੋਬਨ ਸਿੰਘ, ਵਿਸ਼ਾਲ, ਸ਼ਮਸ਼ੇਰ ਸਿੰਘ, ਵਿੱਕ, ਅਜਾਦ, ਗੁੱਲੂ, ਰਾਣੀ, ਸਨੀ ਸਿੰਘ, ਗੋਲਡੀ ਰਾਜਾਸਾਂਸੀ ਆਦਿ ਵਰਕਰਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕਰ ਲਈ। ਇਹ ਸ਼ਮੂਲੀਅਤ ਹਲਕਾ ਰਾਜਾਸਾਂਸੀ ਤੋਂ ਪਾਰਟੀ ਦੇ ਇੰਚਾਰਜ ਅਤੇ ਐਲਾਨੇ ਉਮੀਦਵਾਰ ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ ਦੀ ਅਗਵਾਈ ਹੇਠ ਹੋਈ ਅਤੇ ਇਸ ਮੌਕੇ ਕੌਮੀ ਸੀਨੀਅਰ ਮੀਤ ਪ੍ਰਧਾਨ ਰਾਣਾ ਰਣਬੀਰ ਸਿੰਘ ਲੋਪੋਕੇ ਤੇ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਤੇ ਯੂਥ ਸਰਕਲ ਪ੍ਰਧਾਨ ਗੁਰਮੁੱਖ ਸਿੰਘ ਲੱਲਾ ਅਫ਼ਗ਼ਾਨਾਂ ਵੀ ਮੌਜੂਦ ਸਨ । ਜਿਸ ਦੌਰਾਨ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਆਗੂਆਂ ਤੇ ਵਰਕਰਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ ਤੇ ਹਲਕਾ ਪ੍ਰਧਾਨ ਅਮਨਦੀਪ ਸਿੰਘ ਲਾਰਾ ਦੀ ਪ੍ਰਸ਼ੰਸਾ ਵੀ ਕੀਤੀ। ਨਵੇਂ ਸ਼ਾਮਿਲ ਹੋਏ ਆਗੂਆਂ ਤੇ ਵਰਕਰਾਂ ਨੇ ਕਿਹਾ ਕਿ ਉਹ ਵੀਰ ਸਿੰਘ ਲੋਪੋਕੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ-ਰਾਤ ਇਕ ਕਰ ਦੇਣਗੇ। ਇਸ ਦੌਰਾਨ ਵੀਰ ਸਿੰਘ ਲੋਪੋਕੇ, ਰਾਣਾ ਰਣਬੀਰ ਸਿੰਘ ਲੋਪੋਕੇ, ਰਾਜਵਿੰਦਰ ਸਿੰਘ ਸਿੰਘ ਰਾਜਾ ਲਦੇਹ ਨੇ ਪਾਰਟੀ ਵਿਚ ਸ਼ਾਮਿਲ ਹੋਏ ਸਾਥੀਆਂ ਦਾ ਸਵਾਗਤ ਕੀਤਾ । ਇਸ ਮੌਕੇ, ਕੌਂਸਲਰ ਸੁਖਦਿਆਲ ਸਿੰਘ ਸੋਢੀ, ਸਾਬਕਾ ਕੌਂਸਲਰ ਸਤਨਾਮ ਸਿੰਘ, ਸਾਬਕਾ ਕੌਂਸਲਰ ਰਾਜੂ, ਹਰਦੀਪ ਸਿੰਘ ਰਾਜੂ, ਸੁਖਚੈਨ ਸਿੰਘ ਵੜੈਚ, ਸ਼ੀਲੂ ਕਨਵਰਸ਼ੇਰ ਸਿੰਘ, ਰਾਜਾਸਾਂਸੀ, ਹਨੀ ਭਲਵਾਨ, ਰੂੜ ਸਿੰਘ, ਰਮਨਦੀਪ ਸਿੰਘ ਸਿੱਧੂ, ਪ੍ਰਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਰਯਾਨ ਇੰਟਰਨੈਸ਼ਨਲ ਸਕੂਲ ਵਿਖੇ ਸਾਲਾਨਾ ਸਮਾਗਮ ‘ਰਾਯਨ ਫੈਸਟੀਵਲ 2026’ ਕਰਵਾਇਆ ਅਗਲੀ ਖ਼ਬਰ ਸੀ. ਏ. ਵਿਦਿਆਰਥੀਆਂ ਲਈ ਆਊਟਡੋਰ ਖੇਡ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।