ਗੁਰਦੁਆਰਾ ਅਟਾਰੀ ਸਾਹਿਬ ਪਿੰਡ ਸੁਲਤਾਨਵਿੰਡ ਦੀ ਨਵੀਂ ਇਮਾਰਤ ਮੁਕੰਮਲ ਹੋਣ ਉਪਰੰਤ ਸੰਗਤਾਂ ਦੀ ਸਹੂਲਤ
ਸੁਲਤਾਨਵਿੰਡ, 26 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਗੁਰੂ ਘਰਾਂ ਤੇ ਸਿੱਖ ਵਿਰਾਸਤ ਦੀ ਸਾਂਭ-ਸੰਭਾਲ ਅਤੇ ਸਮੇਂ ਅਨੁਸਾਰ ਸੰਗਤਾਂ ਦੀ ਵੱਧ ਦੀ ਆਮਦ ਨੂੰ ਮੁੱਖ ਰੱਖਦਿਆਂ ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਇਤਿਹਾਸਕ ਗੁਰਦੁਆਰਾ ਅਟਾਰੀ ਪਿੰਡ ਸੁਲਤਾਨਵਿੰਡ ਵਿਖੇ ਕੀਤੀ ਜਾ ਰਹੀ ਸੇਵਾ ਦਾ ਦੂਜਾ ਪੜਾਅ ਸ਼ੁਰੂ ਕੀਤਾ ਗਿਆ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਨਵੀਂ ਇਮਾਰਤ ਦਾ ਨਿਰਮਾਣ ਮੁਕੰਮਲ ਹੋਣ ਉਪਰੰਤ ਸੰਗਤਾਂ ਦੀ ਸਹੂਲਤ ਲਈ ਜ਼ਮੀਨਦੋਜ਼ ਪਾਰਕਿੰਗ ਅਤੇ ਇਸ ਦੇ ਉੱਪਰ ਆਧੁਨਿਕ ਲੰਗਰ ਹਾਲ ਦੀ ਉਸਾਰੀ ਦਾ ਕਾਰਜ ਅਰਦਾਸ ਉਪਰੰਤ ਟੱਪ ਲਾ ਕੇ ਆਰੰਭ ਕੀਤਾ ਗਿਆ।
ਸੁਲਤਾਨਵਿੰਡ, 26 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਗੁਰੂ ਘਰਾਂ ਤੇ ਸਿੱਖ ਵਿਰਾਸਤ ਦੀ ਸਾਂਭ-ਸੰਭਾਲ ਅਤੇ ਸਮੇਂ ਅਨੁਸਾਰ ਸੰਗਤਾਂ ਦੀ ਵੱਧ ਦੀ ਆਮਦ ਨੂੰ ਮੁੱਖ ਰੱਖਦਿਆਂ ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਇਤਿਹਾਸਕ ਗੁਰਦੁਆਰਾ ਅਟਾਰੀ ਪਿੰਡ ਸੁਲਤਾਨਵਿੰਡ ਵਿਖੇ ਕੀਤੀ ਜਾ ਰਹੀ ਸੇਵਾ ਦਾ ਦੂਜਾ ਪੜਾਅ ਸ਼ੁਰੂ ਕੀਤਾ ਗਿਆ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਨਵੀਂ ਇਮਾਰਤ ਦਾ ਨਿਰਮਾਣ ਮੁਕੰਮਲ ਹੋਣ ਉਪਰੰਤ ਸੰਗਤਾਂ ਦੀ ਸਹੂਲਤ ਲਈ ਜ਼ਮੀਨਦੋਜ਼ ਪਾਰਕਿੰਗ ਅਤੇ ਇਸ ਦੇ ਉੱਪਰ ਆਧੁਨਿਕ ਲੰਗਰ ਹਾਲ ਦੀ ਉਸਾਰੀ ਦਾ ਕਾਰਜ ਅਰਦਾਸ ਉਪਰੰਤ ਟੱਪ ਲਾ ਕੇ ਆਰੰਭ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਰਣਜੋਧ ਸਿੰਘ ਵਲੋਂ ਸੇਵਾ ਕਾਰਜਾਂ ਦੀ ਨਿਰਵਿਘਨ ਸੰਪੂਰਨਤਾ ਲਈ ਅਰਦਾਸ ਕੀਤੀ । ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਕੀਤੀ ਜਾ ਰਹੀ ਇਹ ਸੇਵਾ ਕੇਵਲ ਇਮਾਰਤਾਂ ਦੀ ਉਸਾਰੀ ਤੱਕ ਸੀਮਤ ਨਹੀਂ ਬਲਕਿ ਮਰਯਾਦਾ ਅਨੁਸਾਰ ਸੰਗਤਾਂ ਨੂੰ ਸਮੇਂ ਅਨੁਸਾਰ ਲੋੜੀਂਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਨਾਲ ਜੁੜੀ ਵੀ ਹੋਈ ਹੈ। ਜ਼ਮੀਨਦੋਜ਼ ਪਾਰਕਿੰਗ ਅਤੇ ਆਧੁਨਿਕ ਲੰਗਰ ਹਾਲ ਦਾ ਨਿਰਮਾਣ ਵੀ ਇਸੇ ਸੇਵਾ - ਭਾਵਨਾ ਦਾ ਅਗਲਾ ਪੜਾਅ ਹੈ, ਜਿਸ ਨਾਲ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਨੂੰ ਲੰਗਰ ਦੀ ਅਸੀਂ ਆਧੁਨਿਕ ਇਮਾਰਤ ਦੇ ਨਾਲ ਪਾਰਕਿੰਗ ਦੀ ਸੁਵਿਧਾ ਵੀ ਮਿਲ ਸਕੇਗੀ। ਇਸ ਮੌਕੇ ਬਾਬਾ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਗੁਰਦੁਆਰਾ ਸਾਹਿਬ ਦੇਖ ਕੰਪਲੈਕਸ ਦੀ ਜਗ੍ਹਾ ਦੀ ਸੁਚੱਜੀ ਵਰਤੋਂ ਲਈ ਤਿਆਰ ਕੀਤੇ ਨਕਸ਼ੇ ਅਨੁਸਾਰ ਨਿਸ਼ਾਨ ਸਾਹਿਬ ਸਥਾਪਿਤ ਕਰਨ , ਜੋੜਾ ਘਰ, ਆਧੁਨਿਕ ਪ੍ਰਬੰਧਕੀ ਬਲਾਕ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਵਿਕਸਿਤ ਕਰਨ ਦੀ ਯੋਜਨਾ ਹੈ। ਜ਼ਮੀਨਦੋਜ਼ ਪਾਰਕਿੰਗ ਦੇ ਨਿਰਮਾਣ ਨਾਲ ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਵਾਹਨਾਂ ਲਈ ਢੁਕਵੀਂ ਥਾਂ ਉਪਲਬਧ ਹੋਵੇਗੀ, ਜਦਕਿ ਇਸ ਦੇ ਉੱਪਰ ਬਣਨ ਵਾਲਾ ਆਧੁਨਿਕ ਲੰਗਰ ਹਾਲ ਗੁਰੂ ਕੇ ਲੰਗਰ ਦੀ ਮਹਾਨ ਪਰੰਪਰਾ ਨੂੰ ਹੋਰ ਸੁਚੱਜੇ ਢੰਗ ਨਾਲ ਨਿਭਾਉਣ ਵਿਚ ਸਹਾਈ ਹੋਵੇਗਾ। ਗੁਰਦੁਆਰਾ ਅਟਾਰੀ ਸਾਹਿਬ ਦੇ ਮੈਨੇਜਰ ਰਸ਼ਪਾਲ ਸਿੰਘ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਸਮੂਹ ਗੁਰੂ ਨਾਨਕ ਸੰਗਤਾਂ ਨੂੰ ਸੰਗਤਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਮੌਕੇ ਮੀਤ ਮੈਨੇਜਰ ਜੁਗਰਾਜ ਸਿੰਘ ਤੇ ਸ਼ਮਸ਼ੇਰ ਸਿੰਘ ਰਣਜੋਧ ਸਿੰਘ, ਰਵਿੰਦਰ ਸਿੰਘ, ਰੋਬਨਜੀਤ ਸਿੰਘ , ਮਲਕੀਤ ਸਿੰਘ, ਬਾਬਾ ਹਰੀ ਸਿੰਘ ,ਬਾਬਾ ਕਰਨਬੀਰ ਸਿੰਘ, ਬਾਬਾ ਪ੍ਰਦੀਪ ਸਿੰਘ ਬਾਬਾ ਗੁਰਪ੍ਰੀਤ ਸਿੰਘ ਤੇ ਬਾਬਾ ਹਰਵਿੰਦਰ ਸਿੰਘ , ਅਮਰੀਕ ਸਿੰਘ, ਗੋਬਿੰਦ ਸਿੰਘ, ਮਨਬੀਰ ਸਿੰਘ ਚੌਹਾਨ ਵੀ ਹਾਜ਼ਰ ਸਨ।