20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਨਸ਼ਿਆਂ ਦੀ ਅੱਗ ’ਚ ਪੂਰਾ ਪੰਜਾਬ ਸੜ ਰਿਹਾ ਤੇ ਮੁੱਖ ਮੰਤਰੀ ਵਿਦੇਸ਼ ਦੇ ਦੌਰੇ ਕਰ ਰਿਹਾ- ਅੰਨਗੜ੍ਹ, ਵਡਾਲੀ, ਸੰਧੂ

ਛੇਹਰਟਾ, 19 ਅਕਤੂਬਰ (ਪੱਤਰ ਪ੍ਰੇਰਕ)- ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਸ਼ਹੀਦ ਸੰਭਾਲੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ’ਚ ਇਨਸਾਫ਼ ਕਮੇਟੀ ਮਾਨਸਾ ਉਸਦੇ ਪਿਤਾ ਜੀ ਵਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪੱਛਮੀ ਤੋਂ ਇੰਚਾਰਜ ਸ. ਦਿਲਬਾਗ ਸਿੰਘ ਅੰਨਗੜ ਅਤੇ ਯੂਥ ਅਕਾਲੀ ਦਲ ਦੇ ਕੌਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਵਡਾਲੀ ਪ੍ਰਧਾਨ ਸਵਿੰਦਰ ਸਿੰਘ ਕੋਟ ਖ਼ਾਲਸਾ ਦੀ ਅਗਵਾਈ ਹੇਠ ਅਕਾਲੀ ਆਗੂਆਂ, ਵਰਕਰਾਂ ਨੇ ‘ਆਪ’ ਦੇ ਪੱਛਮੀ ਤੋਂ ਵਿਧਾਇਕ ਜਸਬੀਰ ਸਿੰਘ ਸੰਧੂ ਘਰ ਦੇ ਬਹਾਰ ਜੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਵਿਧਾਇਕ ਦੇ ਘਰੋਂ ਇਕ ਪਰਿਵਾਰਕ ਵਿਅਕਤੀ ਨੂੰ ਲਾਹਣਤ ਪੱਤਰ ਸੌਂਪਿਆ ।

ਹਲਕਾ ਪੱਛਮੀ ਦੇ ਵਿਧਾਇਕ ਜਸਬੀਰ ਸਿੰਘ ਨੂੰ ਰੋਸ ਪੱਤਰ ਸੌਂਪਣ ਜਾਣ ਸਮੇਂ ਦਿਲਬਾਗ ਸਿੰਘ ਅੰਨਗੜ, ਗੁਰਪ੍ਰੀਤ ਸਿੰਘ ਵਡਾਲੀ,ਸਵਿੰਦਰ ਸਿੰਘ ਕੋਟ ਖਾਲਸਾ, ਤਰਸੇਮ ਸਿੰਘ ਚੰਗਿਆੜਾ ਤੇ ਹੋਰ। ਅਜੀਤ ਤਸਵੀਰ 20-10-2026
ਛੇਹਰਟਾ, 19 ਅਕਤੂਬਰ (ਪੱਤਰ ਪ੍ਰੇਰਕ)- ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਸ਼ਹੀਦ ਸੰਭਾਲੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ’ਚ ਇਨਸਾਫ਼ ਕਮੇਟੀ ਮਾਨਸਾ ਉਸਦੇ ਪਿਤਾ ਜੀ ਵਲੋਂ ਉਲੀਕੇ ਗਏ ਪ੍ਰੋਗਰਾਮ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪੱਛਮੀ ਤੋਂ ਇੰਚਾਰਜ ਸ. ਦਿਲਬਾਗ ਸਿੰਘ ਅੰਨਗੜ ਅਤੇ ਯੂਥ ਅਕਾਲੀ ਦਲ ਦੇ ਕੌਰ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਵਡਾਲੀ ਪ੍ਰਧਾਨ ਸਵਿੰਦਰ ਸਿੰਘ ਕੋਟ ਖ਼ਾਲਸਾ ਦੀ ਅਗਵਾਈ ਹੇਠ ਅਕਾਲੀ ਆਗੂਆਂ, ਵਰਕਰਾਂ ਨੇ ‘ਆਪ’ ਦੇ ਪੱਛਮੀ ਤੋਂ ਵਿਧਾਇਕ ਜਸਬੀਰ ਸਿੰਘ ਸੰਧੂ ਘਰ ਦੇ ਬਹਾਰ ਜੋਰਦਾਰ ਰੋਸ ਪ੍ਰਦਰਸ਼ਨ ਕਰਦਿਆਂ ਵਿਧਾਇਕ ਦੇ ਘਰੋਂ ਇਕ ਪਰਿਵਾਰਕ ਵਿਅਕਤੀ ਨੂੰ ਲਾਹਣਤ ਪੱਤਰ ਸੌਂਪਿਆ । ਇਸ ਮੌਕੇ ’ਤੇ ਸੰਬੋਧਨ ਕਰਦਿਆਂ ਇੰਚਾਰਜ ਦਿਲਬਾਗ ਸਿੰਘ ਅੰਨਗੜ ਤੇ ਗੁਰਪ੍ਰੀਤ ਸਿੰਘ ਵਡਾਲੀ ਨੇ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਜੰਗ ਲੜਦਿਆਂ ਕੁਰਬਾਨ ਹੋਣ ਵਾਲਾ ਪਰਵਿੰਦਰ ਸਿੰਘ ਝੋਟਾ ਪੰਜਾਬ ਦਾ ਯੋਧਾ ਸੀ ਜਿਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਨਾਲ ਹੈ ਅਤੇ ਹਰ ਸੰਭਵ ਸੰਘਰਸ਼ ਕਰੇਗਾ। ਇਸ ਰੋਸ ਪ੍ਰਦਰਸ਼ਨ ’ਚ ਪ੍ਰਧਾਨ ਸਵਿੰਦਰ ਸਿੰਘ ਕੋਟ ਖਾਲਸਾ, ਤਰਸੇਮ ਸਿੰਘ ਚੰਗਿਆੜਾ, ਸਵਿੰਦਰ ਸਿੰਘ ਚੀਮਾ, ਲਖਵਿੰਦਰ ਸਿੰਘ ਬਚਨ, ਮਲਕੀਤ ਸਿੰਘ ਖਾਲਸਾ, ਪਰਮਜੀਤ ਸਿੰਘ ਵਡਾਲੀ, ਦਰਸ਼ਨ ਸਿੰਘ ਵਡਾਲੀ, ਰਣਧੀਰ ਸਿੰਘ ਗੋਰਾ, ਜਸਪਾਲ ਸਿੰਘ ਕੋਟ ਖਾਲਸਾ, ਕੁਲਦੀਪ ਸਿੰਘ ਢਪੱਈ, ਜਸਬੀਰ ਸਿੰਘ, ਵਿਕਰਮ ਸਿੰਘ ਢਪੱਈ, ਵਿਸਾਖਾ ਸਿੰਘ, ਦਲਜੀਤ ਸਿੰਘ ਫ਼ੌਜੀ ਦੇ ਹੋਰ ਵੀ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਪ੍ਰਕਾਸ਼ ਪੁਰਬ ਮੌਕੇ ਗੁਰੂ ਨਗਰੀ ਵਿਚ ਸ਼ਰਾਬ ਦੇ ਠੇਕੇ ਅਤੇ ਮੀਟ ਦੀਆਂ ਦੁਕ... ਅਗਲੀ ਖ਼ਬਰ ਅਧਿਆਪਕ ਜਥੇਬੰਦੀਆਂ ਵਲੋਂ 21 ਦੀ ਸਮੂਹਿਕ ਛੁੱਟੀ ਦਾ ਨੋਟਿਸ ਡੀ.ਐਸ.ਈ. ਪੰਜਾਬ ਨੂੰ ਭੇਜਿਆ ਭਲਕੇ ਸਮੂਹਿਕ ਤੌਰ ’ਤੇ ਕਰਨਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।