ਸਿਹਤ ਵਿਭਾਗ ਦੀ ਟੀਮ ਵਲੋਂ ਜ਼ਿਲ੍ਹੇ ਦੇ 4 ਸਰਕਾਰੀ ਸਕੂਲਾਂ ਦੀ ਕੀਤੀ ਅਚਨਚੇਤੀ ਚੈਕਿੰਗ
ਅੰਮ੍ਰਿਤਸਰ, 13 ਅਕਤੂਬਰ (ਰੇਸ਼ਮ ਸਿੰਘ)-ਜ਼ਿਲ੍ਹੇ ਭਰ ’ਚ ਖਾਣ ਪੀਣ ਦੀਆਂ ਵਸਤੂਆਂ ਦੇ ਗ਼ਰ ਮਿਆਰੀ, ਮਿਲਾਵਟਖੋਰੀ ਤੇ ਘਟੀਆ ਗੁਣਵਤਾਂ ਦੀ ਜਾਂਚ ਕਰ ਰਹੀ ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਜ਼ਿਲ੍ਹੇ ਦੇ 4 ਸਰਕਾਰੀ ਸਕੂਲਾਂ ਦੀ ਵੀ ਅਚਨਚੇਤੀ ਚੈਕਿੰਗ ਕੀਤੀ ਗਈ, ਜਿਥੇ ਵਿਦਿਆਰਥੀਆਂ ਲਈ ਬਣ ਰਹੇ ਦੁਪਹਿਰ ਦੇ ਖਾਣੇ ਦੇ ਵੱਖ ਵੱਖ ਸਕੂਲਾਂ ਤੋਂ ਨਮੂਨੇ ਲਏ ਗਏ। ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਅੱਜ ਫੂਡ ਸੇਫਟੀ ਅਫ਼ਸਰ ਅਮਨਦੀਪ ਸਿੰਘ, ਸਤਨਾਮ ਸਿੰਘ, ਸਿਮਰਨਜੀਤ ਸਿੰਘ ਤੇ ਕਮਲਦੀਪ ਕੌਰ ਆਦਿ ਟੀਮ ਮੈਂਬਰਾਂ ਵਲੋਂ ਵੱਖ-ਵੱਖ ਸਕੂਲਾਂ ਦੀ ਚੈਕਿੰਗ ਕੀਤੀ ਗਈ।
ਅੰਮ੍ਰਿਤਸਰ, 13 ਅਕਤੂਬਰ (ਰੇਸ਼ਮ ਸਿੰਘ)-ਜ਼ਿਲ੍ਹੇ ਭਰ ’ਚ ਖਾਣ ਪੀਣ ਦੀਆਂ ਵਸਤੂਆਂ ਦੇ ਗ਼ਰ ਮਿਆਰੀ, ਮਿਲਾਵਟਖੋਰੀ ਤੇ ਘਟੀਆ ਗੁਣਵਤਾਂ ਦੀ ਜਾਂਚ ਕਰ ਰਹੀ ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਜ਼ਿਲ੍ਹੇ ਦੇ 4 ਸਰਕਾਰੀ ਸਕੂਲਾਂ ਦੀ ਵੀ ਅਚਨਚੇਤੀ ਚੈਕਿੰਗ ਕੀਤੀ ਗਈ, ਜਿਥੇ ਵਿਦਿਆਰਥੀਆਂ ਲਈ ਬਣ ਰਹੇ ਦੁਪਹਿਰ ਦੇ ਖਾਣੇ ਦੇ ਵੱਖ ਵੱਖ ਸਕੂਲਾਂ ਤੋਂ ਨਮੂਨੇ ਲਏ ਗਏ। ਜ਼ਿਲ੍ਹਾ ਸਿਹਤ ਅਧਿਕਾਰੀ ਡਾ: ਮਨਜੀਤ ਸਿੰਘ ਰਟੌਲ ਨੇ ਦੱਸਿਆ ਕਿ ਅੱਜ ਫੂਡ ਸੇਫਟੀ ਅਫ਼ਸਰ ਅਮਨਦੀਪ ਸਿੰਘ, ਸਤਨਾਮ ਸਿੰਘ, ਸਿਮਰਨਜੀਤ ਸਿੰਘ ਤੇ ਕਮਲਦੀਪ ਕੌਰ ਆਦਿ ਟੀਮ ਮੈਂਬਰਾਂ ਵਲੋਂ ਵੱਖ-ਵੱਖ ਸਕੂਲਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਸਕੂਲ ’ਚ ਭੋਜਨ ਬਣਾਉਣ ਤੇ ਪਰੋਸਣ ਵਾਲੇ ਕਰਮਚਾਰੀਆਂ ਤੇ ਕਰਮਚਾਰਨਾ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਾਫ ਸਫਾਈ ਦਾ ਵਿਸੇਸ਼ ਖ਼ਿਆਲ ਰੱਖਣ। ਭੋਜਨ ਤਿਆਰ ਕਰਦੇ ਸਮੇਂ ਉਚ ਗੁਣਵੱਤਾ ਵਾਲੇ ਪਦਾਰਥ ਆਟਾ, ਦਾਲ ਤੇ ਚਾਵਲ ਦੀ ਵਰਤੋਂ ਕਰਨ। ਇਸ ਤੋਂ ਇਲਾਵਾ ਆਸ ਪਾਸ ਦਾ ਮਾਹੌਲ ਵੀ ਸਾਫ ਰੱਖਣ ਤੇ ਬਚਿਆਂ ਨੂੰ ਖਾਣਾ ਪਰੋਸਨ ਲਈ ਦਿੱਤੇ ਗਏ ਬਰਤਣ ਵੀ ਸਾਫ਼ ਸੁਥਰੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਅਤੇ ਸਰਕਾਰੀ ਸਕੂਲਾਂ ’ਚ ਪੜਨ ਵਾਲੇ ਬੱਚੇ ਸਧਾਰਨ ਘਰਾਂ ਦੇ ਬੱਚੇ ਹੁੰਦੇ ਹਨ ਜਿਸ ਕਾਰਨ ਅਜਿਹੇ ਬਚਿਆਂ ਨੂੰ ਵਿਸੇਸ਼ ਸਾਫ ਸਫਾਈ ਦਾ ਖਿਆਲ ਰੱਖਣਾ ਚਾਹੀਦਾ ਹੈ ਤਾਂ ਜੋ ਇਹ ਬੱਚੇ ਬਿਮਾਰੀਆਂ ਤੋਂ ਬਚੇ ਰਹਿਣ ਤੇ ਆਪਣੀ ਪੜਾਈ ਵੱਲ ਧਿਆਨ ਦੇ ਸਕਣ।