ਸਰਕਾਰ ਹਰ ਫਰੰਟ ’ਤੇ ਫੇਲ ਸਾਬਤ ਹੋਈ- ਅੰਨਗੜ੍ਹ, ਵਡਾਲੀ, ਸੰਧੂ ਵਿਧਾਨ ਸਭਾ ਹਲਕਾ ਪੱਛਮੀ ਸੀਨੀਅਰ ਆਗੂਆ ਨੂੰ ਫਾਰਮ ਵੰਡੇ
ਛੇਹਰਟਾ, 10 ਅਕਤੂਬਰ (ਪੱਤਰ ਪ੍ਰੇਰਕ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿਚ ਚਲਾਈ ਡੋਰ-ਟੂ-ਡੋਰ ਮੁਹਿੰਮ ਦੇ ਤਹਿਤ ਹਲਕਾ ਪੱਛਮੀ ਦੇ ਸੀਨੀਅਰ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਅੱਜ ਛੇਹਰਟਾ ਵਿਖੇ ਫਾਰਮ ਵੰਡੇ ਗਏ ਤਾਂ ਜੋ ਉਹ ਘਰ ਘਰ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਤਿਆਰ ਕੀਤੇ ਜਾਣ ਵਾਲੇ ਚੋਣ ਮੈਨੀਫੈਸਟੋ ਵਿਚ ਲੋਕਾਂ ਦੀ ਰਾਏ ਲੈ ਕੇ ਫਾਰਮ ਭਰ ਸਕਣ ।
ਹਲਕਾ ਪੱਛਮੀ ਦੇ ਆਗੂਆਂ ਨੂੰ ਫਾਰਮ ਵੰਡਦੇ ਸਮੇਂ ਹਲਕਾ ਇੰਚਾਰਜ ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ ਵਡਾਲੀ, ਸਵਿੰਦਰ ਸਿੰਘ ਕੋਟ ਖਾਲਸਾ ਤੇ ਹੋਰ। ਅਜੀਤ ਤਸਵੀਰ
11-10-2026