02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਝੋਨੇ ਦੀ ਸਰਕਾਰੀ ਖ਼ਰੀਦ ਪਾਰਦਰਸ਼ੀ ਢੰਗ ਨਾਲ ਯਕੀਨੀ ਬਣਾਈ ਜਾਵੇ-ਮਨਜੀਤ ਸਿੰਘ ਬਾਠ

ਅਜਨਾਲਾ, 1 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੰਯੁਕਤ ਕਿਸਾਨ ਭਲਾਈ ਸੰਸਥਾ ਅਜਨਾਲਾ ਦੀ ਅਹਿਮ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸੰਸਥਾ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਤੋਂ ਇਲਾਵਾ ਝੋਨੇ ਦੀ ਖ਼ਰੀਦ ਅਤੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਸੰਬੰਧੀ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਅਜੀਤ ਡੈਸਕ 02-10-2026
ਅਜਨਾਲਾ, 1 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੰਯੁਕਤ ਕਿਸਾਨ ਭਲਾਈ ਸੰਸਥਾ ਅਜਨਾਲਾ ਦੀ ਅਹਿਮ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸੰਸਥਾ ਨਾਲ ਸੰਬੰਧਿਤ ਵੱਖ-ਵੱਖ ਵਿਸ਼ਿਆਂ ਤੋਂ ਇਲਾਵਾ ਝੋਨੇ ਦੀ ਖ਼ਰੀਦ ਅਤੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਸੰਬੰਧੀ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਬਾਠ ਨੇ ਕਿਹਾ ਕਿ ਇਸ ਸਮੇਂ 1509 ਅਤੇ 1692 ਬਾਸਮਤੀ ਦੀ ਫ਼ਸਲ ਲਈ ਕਿਸਾਨਾਂ ਨੂੰ ਵਾਜਬ ਕੀਮਤ ਮਿਲ ਰਹੀ ਹੈ, ਜੋ ਤਸੱਲੀ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਹੁਣ ਆਉਂਦੇ ਕੁਝ ਦਿਨਾਂ ਤੱਕ ਪਰਮਲ ਦੀ ਖ਼ਰੀਦ ਸ਼ੁਰੂ ਹੋਣ ਜਾ ਰਹੀ ਹੈ, ਇਸ ਲਈ ਸਰਕਾਰ ਨੂੰ ਪਹਿਲਾਂ ਹੀ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲੈਣੇ ਚਾਹੀਦੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸ਼ੈਲਰਾਂ ਦੀ ਅਲਾਟਮੈਂਟ ਸਮੇਂ ਸਿਰ ਕੀਤੀ ਜਾਵੇ ਅਤੇ ਬਾਹਰਲੇ ਸ਼ੈਲਰਾਂ ਨੂੰ ਵੀ ਲੋੜੀਂਦੀ ਆਰ.ਓਜ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ, ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਖੱਜਲ-ਖੁਆਰ ਨਾ ਹੋਣਾ ਪਵੇ। ਉਨ੍ਹਾਂ ਕਿਹਾ ਕਿ ਜੇਕਰ ਸ਼ੈਲਰਾਂ ਨੂੰ ਸਰਕਾਰੀ ਨਿਯਮਾਂ ਅਤੇ ਰੇਟ ਅਨੁਸਾਰ ਕਿਸਾਨਾਂ ਦਾ ਝੋਨਾ ਖ਼ਰੀਦਣ ਦੀ ਸੁਚਾਰੂ ਸਹੂਲਤ ਮਿਲੇਗੀ ਤਾਂ ਖ਼ਰੀਦ ਪ੍ਰਕਿਰਿਆ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਚੱਲ ਸਕੇਗੀ। ਇਸ ਮੌਕੇ ਨਰਿੰਦਰਪਾਲ ਸਿੰਘ ਢਿੱਲੋਂ, ਡਾ: ਕੁਲਵੰਤ ਸਿੰਘ ਨਿੱਝਰ, ਨੰਬਰਦਾਰ ਸਾਹਿਬਜੀਤ ਸਿੰਘ ਭੱਖਾ, ਜਸਪਾਲ ਸਿੰਘ ਸੈਂਸਰੀਆ, ਸਰਪੰਚ ਸੁਖਵਿੰਦਰ ਸਿੰਘ ਬਾਜਵਾ, ਬਲਕਾਰ ਸਿੰਘ ਬਾਜਵਾ, ਸੁਰਜੀਤ ਸਿੰਘ ਫ਼ੌਜੀ ਬੋਹਲੀਆਂ, ਪ੍ਰਤਾਪ ਸਿੰਘ ਛੀਨਾ, ਡਾ: ਜਸਬੀਰ ਸਿੰਘ ਭਿੰਡੀਆਂ, ਗੁਰਵਿੰਦਰ ਸਿੰਘ ਭੱਖਾ, ਗੁਰਜੀਤ ਸਿੰਘ ਸਰਾਏ,ਹਰਭਿੰਦਰ ਸਿੰਘ ਬੱਬੂ ਭੱਖਾ, ਗੁਰਦਿਆਲ ਸਿੰਘ ਬੋਹਲੀਆਂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਬਾਬੋਵਾਲ ਤੋਂ ਕਈ ਅਕਾਲੀ ਪਰਿਵਾਰਾਂ ਨੇ ‘ਆਪ’ ਦਾ ਪੱਲਾ ਫੜਿਆ ਅਗਲੀ ਖ਼ਬਰ ਅਕਾਲੀ ਆਗੂ ਅਤੇ ਗੁੱਜਰਾਂ ਦੀ ਲੜਾਈ ਨੇ ਲਿਆ ਨਵਾਂ ਮੋੜ : ਪਿੰਡ ਵਾਸੀ ਗੁੱਜਰਾਂ ਦੇ ਹੱਕ ਵਿਚ ਨਿੱਤਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।