27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ: ਇਤਿਹਾਸਕ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ (ਸੰਤੋਖਸਰ ਸਾਹਿਬ) ਵਿਖੇ ਸਜਿਆ ਵਿਸ਼ੇਸ਼ ਗੁਰਮਤਿ ਸਮਾਗਮ

ਅੰਮ੍ਰਿਤਸਰ, 26 ਸਤੰਬਰ (ਜਸਵੰਤ ਸਿੰਘ ਜੱਸ)-ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਅਤੇ ਸ਼੍ਰੋਮਣੀ ਕਮੇਟੀ ਵਲੋਂ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿਛਲੇ ਦਿਨੀਂ ਆਰੰਭ ਕੀਤੀ ਗਈ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜ੍ਹੀ ਦੌਰਾਨ ਅੱਜ ਸ਼ਾਮ 14ਵਾਂ ਗੁਰਮਤਿ ਸਮਾਗਮ ਵਿਰਾਸਤੀ ਮਾਰਗ ਵਿਚ ਸਥਿੱਤ ਅਤੇ ਪੰਜਵੇਂ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ (ਸੰਤੋਖਸਰ ਸਾਹਿਬ) ਵਿਖੇ ਸਜਾਇਆ ਗਿਆ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ ਨੇ ਕਥਾ ਵਖਿਆਣਾਂ ਅਤੇ ਭਾਈ ਹਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਪ੍ਰਿੰ: ਬੀਬੀ ਪੁਸ਼ਪਿੰਦਰ ਕੌਰ ਬੇਬੇ ਨਾਨਕੀ ਗੁਰਮਤਿ ਸੰਗੀਤ ਅਕੈਡਮੀ ਦੇ ਜਥਿਆਂ ਵਲੋਂ ਸਰਬ ਸਾਂਝੀ ਗੁਰਬਾਣੀ ਦ ਮਨੋਹਰ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਇਤਿਹਾਸਕ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ (ਸੰਤੋਖਸਰ ਸਾਹਿਬ) ਵਿਖੇ ਸਜੇ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਸ਼ਬਦ ਕੀਰਤਨ ਗਾਇਨ ਕਰਦਾ ਪ੍ਰਿੰ: ਪੁਸ਼ਪਿੰਦਰ ਕੌਰ ਦਾ ਜੱਥਾ । ਤਸਵੀਰਾਂ : ਨਿਰਮਲ ਸਟੂਡੀਓ 27-09-2026
ਅੰਮ੍ਰਿਤਸਰ, 26 ਸਤੰਬਰ (ਜਸਵੰਤ ਸਿੰਘ ਜੱਸ)-ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਅਤੇ ਸ਼੍ਰੋਮਣੀ ਕਮੇਟੀ ਵਲੋਂ ਚੌਥੇ ਪਾਤਿਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿਛਲੇ ਦਿਨੀਂ ਆਰੰਭ ਕੀਤੀ ਗਈ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਲੜ੍ਹੀ ਦੌਰਾਨ ਅੱਜ ਸ਼ਾਮ 14ਵਾਂ ਗੁਰਮਤਿ ਸਮਾਗਮ ਵਿਰਾਸਤੀ ਮਾਰਗ ਵਿਚ ਸਥਿੱਤ ਅਤੇ ਪੰਜਵੇਂ ਪਾਤਿਸ਼ਾਹ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਟਾਹਲੀ ਸਾਹਿਬ (ਸੰਤੋਖਸਰ ਸਾਹਿਬ) ਵਿਖੇ ਸਜਾਇਆ ਗਿਆ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ ਨੇ ਕਥਾ ਵਖਿਆਣਾਂ ਅਤੇ ਭਾਈ ਹਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਪ੍ਰਿੰ: ਬੀਬੀ ਪੁਸ਼ਪਿੰਦਰ ਕੌਰ ਬੇਬੇ ਨਾਨਕੀ ਗੁਰਮਤਿ ਸੰਗੀਤ ਅਕੈਡਮੀ ਦੇ ਜਥਿਆਂ ਵਲੋਂ ਸਰਬ ਸਾਂਝੀ ਗੁਰਬਾਣੀ ਦ ਮਨੋਹਰ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਤਰਸੇਮ ਸਿੰਘ ਨੇ ਸਟੇਜ ਸਕੱਤਰ ਦੇ ਫਰਜ਼ ਅਦਾ ਕਰਦਿਆਂ ਸੰਗਤਾਂ ਨੂੰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਰੋਜ਼ਾਨਾ ਵੱਖ ਵੱਖ ਥਾਵਾਂ ’ਤੇ ਕਰਵਾਏ ਜਾ ਰਹੇ ਲੜੀਵਾਰ ਗੁਰਮਤਿ ਸਮਾਗਮਾਂ ਵਿਚ ਸ਼ਿਰਕਤ ਕਰਨ ਦੀ ਅਪੀਲ ਕੀਤੀ। ਮੈਨੈਜਰ ਲਾਲ ਸਿੰਘ, ਭਾਈ ਤਰਸੇਮ ਸਿੰਘ ਤੇ ਸੇਵਕ ਜਥਾ ਇਸ਼ਨਾਨ ਗੁ: ਸ੍ਰੀ ਸੰਤੋਖਸਰ ਸਾਹਿਬ ਦੇ ਮੁੱਖ ਸੇਵਾਦਾਰ ਤਰਲੋਚਨ ਸਿੰਘ ਬਿੱਟੂ ਆਦਿ ਪ੍ਰਬੰਧਕਾਂ ਵਲੋਂ ਸਿੰਘ ਸਾਹਿਬ ਤੇ ਜਥਿਆਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਨਿਸ਼ਾਨ ਸਿੰਘ, ਭਾਈ ਯਾਦਵਿੰਦਰ ਸਿੰਘ ਗ੍ਰੰਥੀ ਗੁ: ਸ੍ਰੀ ਸੰਤੋਖਸਰ ਸਾਹਿਬ, ਭਾਈ ਬਲਜੀਤ ਸਿੰਘ ਗ੍ਰੰਥੀ ਅਤੇ ਕੁਲਵੰਤ ਸਿੰਘ ਸਮੇਤ ਸੇਵਕ ਜਥਾ ਇਸ਼ਨਾਨ ਦੇ ਮੈਂਬਰਾਂ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਸੰਗਤਾਂ ਨੇ ਸ਼ਰਧਾ ਸਹਿਤ ਸ਼ਿਰਕਤ ਕੀਤੀ। ਅੱਜ ਦਾ ਸਮਾਗਮ : ਮਿਤੀ : 27 ਸਤੰਬਰ, ਐਤਵਾਰ ਸਥਾਨ: ਗੁਰਦੁਆਰਾ ਦਰਸ਼ਨ ਐਵੀਨਿਊ, ਬੀ-ਬਲਾਕ, ਨੇੜੇ ਗੋਲਡਨ ਗੇਟ, ਜੀ. ਟੀ. ਰੋਡ। ਸਮਾਂ: ਸ਼ਾਮ 7 ਤੋਂ ਰਾਤ 9.45 ਵਜੇ ਤੱਕ।
ਪਿਛਲੀ ਖ਼ਬਰ ਸਾਲਾਨਾ ਜੋੜ ਮੇਲੇ ਮੌਕੇ ਲੱਖਾਂ ਦੀ ਗਿਣਤੀ ਦੇ ਵਿਚ ਸੰਗਤਾਂ ਹੋਈਆਂ ਨਤਮਸਤਕ ਅਗਲੀ ਖ਼ਬਰ ‘ ਦੇਸ ਪਰਦੇਸ: ਬੋਲ, ਬੋਲੀ ਅਤੇ ਸੱਭਿਆਚਾਰ-ਪਛਾਣ ਦੀ ਭਾਲ’ ਵਿਸ਼ੇ ’ਤੇ ਆਊਟਰੀਚ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।