25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦਾ ਦੋ ਰੋਜ਼ ਰਿਫਰੈਸ਼ਰ ਕੋਰਸ ਸਮਾਪਤ

ਅੰਮ੍ਰਿਤਸਰ, 24 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਰਹਿਨੁਮਾਈ ਹੇਠ ਸੁਖਮਿੰਦਰ ਸਿੰਘ ਸਕੱਤਰ (ਵਿੱਦਿਆ) ਤੇ ਸਹਾਇਕ ਡਾਇਰੈਕਟਰ (ਸਕੂਲਜ਼) ਸਤਵੰਤ ਕੌਰ ਦੇ ਸਹਿਯੋਗ ਨਾਲ ਸੁਖਦੀਪ ਸਿੰਘ ਗਿੱਲ ਇੰਚਾਰਜ (ਸਪੋਰਟਸ) ਐੱਸ. ਜੀ.

ਅਜੀਤ ਡੈਸਕ 25-09-2026
ਅੰਮ੍ਰਿਤਸਰ, 24 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਰਹਿਨੁਮਾਈ ਹੇਠ ਸੁਖਮਿੰਦਰ ਸਿੰਘ ਸਕੱਤਰ (ਵਿੱਦਿਆ) ਤੇ ਸਹਾਇਕ ਡਾਇਰੈਕਟਰ (ਸਕੂਲਜ਼) ਸਤਵੰਤ ਕੌਰ ਦੇ ਸਹਿਯੋਗ ਨਾਲ ਸੁਖਦੀਪ ਸਿੰਘ ਗਿੱਲ ਇੰਚਾਰਜ (ਸਪੋਰਟਸ) ਐੱਸ. ਜੀ. ਪੀ. ਸੀ. ਦੀ ਅਗਵਾਈ ਹੇਠ ਲਗਾਇਆ ਗਿਆ 2 ਰੋਜਾ ਰਿਫਰੈਸ਼ਰ ਕੋਰਸ ਸਮਾਪਤ ਹੋ ਗਿਆ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸੁਖਦੀਪ ਸਿੰਘ ਗਿੱਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਸਕੂਲਾਂ ਦੇ ਫਿਜ਼ੀਕਲ ਲੈਕਚਰਾਰ, ਡੀਪੀਈ, ਪੀਟੀਆਈ ਦਾ ਦੋ ਰੋਜ਼ਾ ਰਿਫਰੈਸ਼ਰ ਕੋਰਸ ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਫਿਜੀਕਲ ਐਜੂਕੇਸ਼ਨ ਖਾਲਸਾ ਕਾਲਜ ਵਿਖੇ ਲਗਾਇਆ ਗਿਆ ਜਿਸ ’ਚ ਸ਼੍ਰੋਮਣੀ ਕਮੇਟੀ ਦੇ 47 ਸਕੂਲਾਂ ਦੇ ਲੈਕਚਰਾਰ, ਡੀ. ਪੀ. ਈ. ਅਤੇ ਪੀ. ਟੀ. ਆਈ. ਨੂੰ 07 ਸੈਸ਼ਨਾਂ ਰਾਹੀਂ ਵੱਖ-ਵੱਖ ਵਿਸ਼ਿਆਂ ’ਤੇ ਜਾਗਰੂਕ ਕੀਤਾ ਗਿਆ ਜਦਕਿ ਸਵਿਤਾ ਕੁਮਾਰੀ ਜ਼ਿਲ੍ਹਾ ਸਪੋਰਟ ਅਫਸਰ, ਪ੍ਰੋ. ਕੇਸਰ ਸਿੰਘ ਡਾ. ਗੁਰਬੀਰ ਸਿੰਘ ਤੇ ਐਥਲੈਟਿਕ ਕੋਚ ਰਣਕੀਰਤ ਸਿੰਘ ਵਲੋਂ ਟਰੈਕ ਐਂਡ ਫੀਲਡ ਤੇ ਟ੍ਰੇਨਿੰਗ ਦਿੱਤੀ ਗਈ। ਇਸ ਦੌਰਾਨ ਸੁਖਦੀਪ ਸਿੰਘ ਗਿੱਲ ਇੰਚਾਰਜ ਵਲੋਂ ਆਏ ਹੋਏ ਮਹਿਮਾਨਾਂ ਤੇ ਖਾਲਸਾ ਯੂਨੀਵਰਸਿਟੀ ਦੇ ਡਾ. ਕਵਲਜੀਤ ਸਿੰਘ ਤੇ ਪ੍ਰੋ: ਸਾਹਿਬਾਨ ਦਾ ਸਹਿਯੋਗ ਦੇਣ ’ਤੇ ਧੰਨਵਾਦ ਕੀਤਾ। ਇਸ ਦੌਰਾਨ ਸਮਾਪਤੀ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਗੁਰਦਿਆਲ ਸਿੰਘ ਮੀਤ ਸਕੱਤਰ (ਵਿੱਦਿਆ) ਤੇ ਡਾ. ਕਵਲਜੀਤ ਸਿੰਘ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਆਏ ਹੋਏ ਮਹਿਮਾਨਾਂ ਤੇ ਰਿਸੋਰਸ ਪਰਸਨ ਨੂੰ ਸਾਂਝੇ ਤੌਰ ’ਤੇ ਮੋਮੈਂਟੋਸ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇੰਟਰਨਲ ਆਡੀਟਰ ਸ਼ੋ੍ਮਣੀ ਕਮੇਟੀ ਮਨਿੰਦਰ ਮੋਹਨ ਸਿੰਘ, ਗੁਰਜੀਤ ਸਿੰਘ, ਕਰਨਵੀਰ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਚੌਥੇ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ: ਗੁਰਦੁਆਰਾ ਭਾਈ ਲਾਲੋ ਜੀ ਨਗਰ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਕਥਾ... ਅਗਲੀ ਖ਼ਬਰ ਉਦਯੋਗ ਨਾਲ ਰਣਨੀਤਕ ਸਾਂਝ ਰਾਹੀਂ ਵਿਕਾਸ ਅਤੇ ਅਸਲ ਸਮੱਸਿਆਵਾਂ ਦੇ ਹੱਲ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।