24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸਵਦੇਸ਼ੀ ਅਪਣਾਓ-ਦੇਸ਼ ਬਚਾਓ ਦੇ ਨਾਅਰੇ ਹੇਠ ਅੰਮ੍ਰਿਤਸਰ ’ਚ ਲਗਾਇਆ ਜਾਵੇਗਾ ‘ਸਵਦੇਸ਼ੀ ਵਪਾਰ ਮੇਲਾ’

ਅੰਮ੍ਰਿਤਸਰ, 22 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਵਦੇਸ਼ੀ ਅਪਣਾਓ-ਦੇਸ਼ ਬਚਾਓ ਦੇ ਨਾਅਰੇ ਹੇਠ ਅੰਮ੍ਰਿਤਸਰ ’ਚ ‘ਸਵਦੇਸ਼ੀ ਵਪਾਰ ਮੇਲਾ’ ਲਗਾਇਆ ਜਾਵੇਗਾ। ਇਸ ਸੰਬੰਧੀ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤੀਯ ਵਪਾਰੀ ਭਲਾਈ ਬੋਰਡ ਅਤੇ ਸਵਦੇਸ਼ੀ ਵਪਾਰੀ ਮੰਚ ਦੇ ਰਾਸ਼ਟਰੀ ਮੈਂਬਰ ਰਾਜੀਵ ਅਨੇਜਾ ਅਤੇ ਸਵਦੇਸ਼ੀ ਜਾਗਰਣ ਮੰਚ ਪੰਜਾਬ ਦੀ ਕਨਵੀਨਰ ਡਾ.

22ਏਐਸਆਰ98ਗੱਲਬਾਤ ਕਰਦੇ ਹੋਏ ਭਾਰਤੀਯ ਵਪਾਰੀ ਭਲਾਈ ਬੋਰਡ ਤੇ ਸਵਦੇਸ਼ੀ ਵਪਾਰੀ ਮੰਚ ਦੇ ਰਾਸ਼ਟਰੀ ਮੈਂਬਰ ਰਾਜੀਵ ਅਨੇਜਾ ਅਤੇ ਸਵਦੇਸ਼ੀ ਜਾਗਰਣ ਮੰਚ ਪੰਜਾਬ ਦੀ ਕਨਵੀਨਰ ਡਾ. ਨੇਹਾ ਤੇਜਪਾਲ ਤੇ ਹੋਰ। ਤਸਵੀਰ : ਨਿਰਮਲ ਸਟੂਡੀਓ 23-09-2026
ਅੰਮ੍ਰਿਤਸਰ, 22 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸਵਦੇਸ਼ੀ ਅਪਣਾਓ-ਦੇਸ਼ ਬਚਾਓ ਦੇ ਨਾਅਰੇ ਹੇਠ ਅੰਮ੍ਰਿਤਸਰ ’ਚ ‘ਸਵਦੇਸ਼ੀ ਵਪਾਰ ਮੇਲਾ’ ਲਗਾਇਆ ਜਾਵੇਗਾ। ਇਸ ਸੰਬੰਧੀ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤੀਯ ਵਪਾਰੀ ਭਲਾਈ ਬੋਰਡ ਅਤੇ ਸਵਦੇਸ਼ੀ ਵਪਾਰੀ ਮੰਚ ਦੇ ਰਾਸ਼ਟਰੀ ਮੈਂਬਰ ਰਾਜੀਵ ਅਨੇਜਾ ਅਤੇ ਸਵਦੇਸ਼ੀ ਜਾਗਰਣ ਮੰਚ ਪੰਜਾਬ ਦੀ ਕਨਵੀਨਰ ਡਾ. ਨੇਹਾ ਤੇਜਪਾਲ ਨੇ ਦੱਸਿਆ ਕਿ ਸਵਦੇਸ਼ੀ ਵਿਚਾਰਧਾਰਾ ਨੂੰ ਜਨਤਾ ਤੱਕ ਫੈਲਾਉਣ ਲਈ ਅੰਮ੍ਰਿਤਸਰ ’ਚ ਇਕ ਵਿਸ਼ਾਲ ਵਪਾਰੀਆਂ ਦਾ ਇਕੱਠ ਮੇਲੇ ਦੇ ਰੂਪ ’ਚ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਇਹ ਸਵਦੇਸ਼ੀ ਵਪਾਰ ਮੇਲਾ 28 ਅਕਤੂਬਰ ਤੋਂ 7 ਨਵੰਬਰ, 2026 ਤੱਕ ਸ ਵੇਰੇ 9 ਤੋਂ ਰਾਤ 10 ਵਜੇ ਤੱਕ ਲਗਾਇਆ ਜਾਵੇਗਾ। ਇਸ ਮੇਲੇ ’ਚ ਦੇਸ਼ ਭਰ ਤੋਂ ਲਗਭਗ 200 ਤੋਂ 250 ਸਟਾਲ ਲਗਾਏ ਜਾਣਗੇ, ਜੋ ਕਿ ਸਵਦੇਸ਼ੀ ਵਪਾਰ ਨੂੰ ਉਤਸ਼ਾਹਿਤ ਕਰਨ ’ਚ ਮਹੱਤਵਪੂਰਨ ਯੋਗਦਾਨ ਹੋਵੇਗਾ। ਮੇਲੇ ਦਾ ਉਦਘਾਟਨ ਭਾਜਪਾ ਰਾਜ ਸਭਾ ਮੈਂਬਰ ਤਰੁਣ ਚੁੱਘ ਵਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ 28 ਅਕਤੂਬਰ ਨੂੰ ਭਜਨ ਗਾਇਕ ਕਨ੍ਹਈਆ ਮਿੱਤਲ ਆਪਣੇ ਸੁੰਦਰ ਭਜਨਾਂ ਨਾਲ ਸਾਰਿਆਂ ਨੂੰ ਮੰਤਰ ਮੁਗਧ ਕਰਨਗੇ। ਨੇਹਾ ਤੇਜਪਾਲ ਨੇ ਦੱਸਿਆ ਕਿ ਇਸ 10 ਦਿਨਾਂ ਦੇ ਸਮਾਗਮ ’ਚ ਬੱਚਿਆਂ ਲਈ ਝੂਲਿਆਂ ਅਤੇ ਰੰਗੀਨ ਪ੍ਰੋਗਰਾਮਾਂ ਦੇ ਨਾਲ-ਨਾਲ ਕਈ ਤਰ੍ਹਾਂ ਦੇ ਖਾਣੇ ਦੇ ਸਟਾਲ ਵੀ ਲਗਾਏ ਜਾਣਗੇ। ਇਸ ਮੌਕੇ ਰਾਜੀਵ ਅਨੇਜਾ ਨੂੰ ਸਵਦੇਸ਼ੀ ਵਪਾਰ ਮੇਲੇ ਦਾ ਸਰਪ੍ਰਸਤ ਐਲਾਨ ਕੇ ਸਨਮਾਨਿਤ ਕੀਤਾ ਗਿਆ। ਅਨੇਜਾ ਨੇ ਕਿਹਾ ਕਿ ਉਹ ਇਸ ਮੇਲੇ ਦੇ ਸਰਪ੍ਰਸਤ ਵਜੋਂ ਨਿਯੁਕਤ ਹੋਣ ਲਈ ਬਹੁਤ ਖੁਸ਼ਕਿਸਮਤ ਹਨ। ਉਹ ਇਸ ਸ਼ਾਨਦਾਰ ਸਵਦੇਸ਼ੀ ਵਪਾਰ ਮੇਲੇ ਨੂੰ ਸ਼ਾਨਦਾਰ ਬਣਾਉਣ ਲਈ ਯਤਨਸ਼ੀਲ ਰਹਿਣਗੇ ਇਸ ਮੌਕੇ ਸਵਦੇਸ਼ੀ ਜਾਗਰਣ ਮੰਚ ਪੰਜਾਬ ਦੇ ਕਨਵੀਨਰ ਸੀ. ਏ. ਅਮਿਤ ਹਾਂਡਾ, ਸੀ. ਏ. ਭਾਵੇਸ਼ ਮਹਾਜਨ, ਭਾਰਤੀਯ ਵਪਾਰ ਮੰਡਲ ਦੇ ਐਡਵੋਕੇਟ ਪਿਯੂਸ਼ ਭਾਟੀਆ ਅਤੇ ਪੰਡਿਤ ਜਤਿੰਦਰ ਸਵਾਮੀ, ਰਿਸ਼ੀ ਪੋਦਾਰ, ਧਰਮਪਾਲ ਸ਼ਰਮਾ, ਵਿਕਾਸ ਨਾਰੰਗ, ਦੀਪਕ ਸ਼ਰਮਾ ਹਾਜ਼ਰ ਸਨ।
ਪਿਛਲੀ ਖ਼ਬਰ ਗ਼ੈਰ-ਕਾਨੂੰਨੀ ਮਾਈਨਿੰਗ ਤੇ ਪੁਲਿਸ ਤੋਂ ਬਚਣ ਲਈ ਅਪਣਾਇਆ ਜਾ ਰਿਹਾ ਹੱਥਕੰਡਾ ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।