16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਰਾਜ ਰਾਣੀ ਨੂੰ ਮਹਿਲਾ ਸੈੱਲ ਦੀ ਜ਼ਿਲ੍ਹਾ ਚੇਅਰਪਰਸਨ ਦੀ ਮਿਲੀ ਜ਼ਿੰਮੇਵਾਰੀ ਮਹਿਲਾਵਾਂ ਨੂੰ ਸੰਗਠਿਤ ਕਰਕੇ ਸਮਾਜ ਭਲਾਈ ਦੇ ਕੰਮਾਂ ਨੂੰ ਹੋਰ ਮਜ਼ਬੂਤ ਕਰਨ ਦਾ ਦਿੱਤਾ ਭਰੋਸਾ

ਸੁਲਤਾਨਵਿੰਡ, 15 ਸਤੰਬਰ ( ਗੁਰਨਾਮ ਸਿੰਘ ਬੁੱਟਰ)-ਵਾਲਮੀਕਿ ਆਸ਼ਰਮ ਨਾਲ ਸੰਬੰਧਿਤ ਵਾਲਮੀਕਿ ਸੁਧਾਰ ਸਭਾ (ਰਜਿ.) ਦੇ ਸਰਪ੍ਰਸਤ ਬਾਬਾ ਪੰਜਕ ਨਾਥ ਸ਼ੇਰ ਗਿੱਲ ਵਲੋਂ ਸਮਾਜਿਕ ਅਤੇ ਸੰਗਠਨਾਤਮਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਰਾਜ ਰਾਣੀ ਨੂੰ ਪਿੰਡ ਸੁਲਤਾਨਵਿੰਡ ਵਿਖੇ ਮਹਿਲਾ ਸੈੱਲ ਦੀ ਜ਼ਿਲ੍ਹਾ ਚੇਅਰਪਰਸਨ ਨਿਯੁੱਕਤ ਕੀਤਾ ਗਿਆ ਹੈ।

ਅਜੀਤ ਡੈਸਕ 16-09-2026
ਸੁਲਤਾਨਵਿੰਡ, 15 ਸਤੰਬਰ ( ਗੁਰਨਾਮ ਸਿੰਘ ਬੁੱਟਰ)-ਵਾਲਮੀਕਿ ਆਸ਼ਰਮ ਨਾਲ ਸੰਬੰਧਿਤ ਵਾਲਮੀਕਿ ਸੁਧਾਰ ਸਭਾ (ਰਜਿ.) ਦੇ ਸਰਪ੍ਰਸਤ ਬਾਬਾ ਪੰਜਕ ਨਾਥ ਸ਼ੇਰ ਗਿੱਲ ਵਲੋਂ ਸਮਾਜਿਕ ਅਤੇ ਸੰਗਠਨਾਤਮਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਰਾਜ ਰਾਣੀ ਨੂੰ ਪਿੰਡ ਸੁਲਤਾਨਵਿੰਡ ਵਿਖੇ ਮਹਿਲਾ ਸੈੱਲ ਦੀ ਜ਼ਿਲ੍ਹਾ ਚੇਅਰਪਰਸਨ ਨਿਯੁੱਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਸਭਾ ਨਾਲ ਜੁੜੇ ਅਹੁਦੇਦਾਰਾਂ, ਮੈਂਬਰਾਂ ਅਤੇ ਮਹਿਲਾ ਵਰਗ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਰਾਜ ਰਾਣੀ ਨੂੰ ਨਵੀਂ ਜ਼ਿੰਮੇਵਾਰੀ ਸੌਂਪੇ ਜਾਣ ’ਤੇ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ । ਇਸ ਮੌਕੇ ਸਭਾ ਨਾਲ ਜੁੜੇ ਮੈਂਬਰਾਂ ਨੇ ਵੀ ਰਾਜ ਰਾਣੀ ਨੂੰ ਆਪਣਾ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਕੁਲਜੀਤ ਸਿੰਘ ਮਾਨ, ਵਿੱਕੀ ਖੋਖਰ, ਜਸਪਾਲ ਸਿੰਘ ਖੋਖਰ, ਬਾਬਾ ਜਸਵੰਤ ਸਿੰਘ ਨਾਨੋਕੇ, ਮਨਦੀਪ ਹੰਸ, ਬਲਦੇਵ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਨੇ ਵਿਰਾਸਤੀ ਮਾਰਗ ’ਚ ‘ਜਮਹੂਰੀਅਤ ਦਿਵਸ’ ਮਨਾਇਆ ਅਗਲੀ ਖ਼ਬਰ ਅੰਮ੍ਰਿਤਸਰ ਦੇ ਉੱਦਮੀ ਯੂਥ ਲੀਡਰ ਜੁਗਰਾਜ ਬੱਲ ਨੂੰ ‘ਆਪ’ ਵਲੋਂ ਵੱਡੀ ਜ਼ਿੰਮੇਵਾਰੀ, ਪੰਜਾਬ ਯੂਥ ਜੁਆਇੰਟ ਸੈਕਟਰੀ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।