23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਦਸ ਦਿਨਾਂ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਸਮਾਪਤ

ਅਬੋਹਰ, 23 (ਸੁਖਜੀਤ ਸਿੰਘ ਬਰਾੜ)-ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਭਾ. ਕ੍ਰਿ.

ਸਿਖਲਾਈ ਕੈਂਪ ਦੌਰਾਨ ਸਨਮਾਨਿਤ ਕਰਦੇ ਹੋਏ। ਤਸਵੀਰ-ਸੁਖਜੀਤ ਸਿੰਘ ਬਰਾੜ 24-11-2026
ਅਬੋਹਰ, 23 (ਸੁਖਜੀਤ ਸਿੰਘ ਬਰਾੜ)-ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਭਾ.ਕ੍ਰਿ.ਅਨੁ.ਪ.-ਸੀਫੈਟ ਖੇਤਰੀ ਕੇਂਦਰ ਅਬੋਹਰ ਦੇ ਸਾਂਝੇ ਉੱਦਮ ਹੇਠ ਦਸ ਦਿਨਾਂ ਸਿਖਲਾਈ ਪ੍ਰੋਗਰਾਮ ਦਾ ਸਮਾਪਨ ਸਮਾਰੋਹ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਰੇਖਾ ਸੂਦ ਹਾਂਡਾ, ਪ੍ਰਿੰਸੀਪਲ, ਗੋਪੀਚੰਦ ਆਰੀਆ ਮਹਿਲਾ ਮਹਾਂਵਿਦਿਆਲਿਆ ਅਬੋਹਰ ਰਹੇ। ਇਸ ਮੌਕੇ ਡਾ. ਅਮਿੱਤ ਨਾਥ, ਮੁਖੀ, ਭਾ.ਕ੍ਰਿ.ਅਨੁ.ਪ.-ਸੀਫੈਟ, ਖੇਤਰੀ ਕੇਂਦਰ ਅਬੋਹਰ ਅਤੇ ਡਾ. ਅਰਵਿੰਦ ਕੁਮਾਰ ਅਹਲਾਵਤ ਮੁਖੀ ਕ੍ਰਿਸ਼ੀ ਵਿਗਿਆਨ ਕੇਂਦਰ ਫ਼ਾਜ਼ਿਲਕਾ ਵੀ ਹਾਜ਼ਰ ਰਹੇ। ਸਿਖਲਾਈ ਪ੍ਰੋਗਰਾਮ ਦਾ ਤਾਲਮੇਲ ਅਤੇ ਸੰਚਾਲਨ ਡਾ.ਰੁਪਿੰਦਰ ਕੌਰ ਵਲੋਂ ਕੀਤਾ ਗਿਆ। ਇਸ ਦਸ ਦਿਨਾਂ ਸਿਖਲਾਈ ਪ੍ਰੋਗਰਾਮ ਵਿਚ ਫ਼ਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਆਏ 25 ਮਹਿਲਾ ਅਤੇ ਪੁਰਸ਼ ਭਾਗੀਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਿਖਲਾਈ ਦੌਰਾਨ ਵੱਖ-ਵੱਖ ਵਿਸ਼ਾ ਮਾਹਿਰਾਂ ਅਤੇ ਰਿਸੋਰਸ ਪਰਸਨਾਂ ਵਲੋਂ ਮੁੱਲ ਵਾਧੇ ਅਤੇ ਖ਼ੁਰਾਕ ਪ੍ਰੋਸੈਸਿੰਗ ਦੀਆਂ ਆਧੁਨਿਕ ਤਕਨੀਕਾਂ, ਵੱਖ-ਵੱਖ ਖ਼ੁਰਾਕ ਉਤਪਾਦਾਂ ਦੇ ਨਿਰਮਾਣ, ਪ੍ਰੋਸੈਸਿੰਗ, ਪੈਕੇਜਿੰਗ, ਖ਼ੁਰਾਕ ਸੁਰੱਖਿਆ ਅਤੇ ਗੁਣਵੱਤਾ, ਲਾਗਤ ਨਿਰਧਾਰਨ, ਮਾਰਕੀਟਿੰਗ ਅਤੇ ਉਦਮਤਾ ਵਿਕਾਸ ਬਾਰੇ ਵਿਸਤਰਿਤ ਤਕਨੀਕੀ ਅਤੇ ਵਿਹਾਰਕ ਜਾਣਕਾਰੀ ਦਿੱਤੀ ਗਈ। ਮਾਹਿਰਾਂ ਨੇ ਵਿਸ਼ੇਸ਼ ਤੌਰ ’ਤੇ ਖ਼ੁਰਾਕ ਪ੍ਰੋਸੈਸਿੰਗ ਆਧਾਰਤ ਲਘੂ ਉੱਦਮ ਅਤੇ ਸਟਾਰਟ ਅੱਪ ਇਕਾਈਆਂ ਸਥਾਪਤ ਕਰਨ ਲਈ ਲੋੜੀਂਦੇ ਸਰੋਤਾਂ, ਮਸ਼ੀਨਰੀ, ਨਿਵੇਸ਼, ਉਤਪਾਦਨ ਪ੍ਰਕਿਰਿਆ, ਬਾਜ਼ਾਰ ਦੀਆਂ ਸੰਭਾਵਨਾਵਾਂ ਅਤੇ ਸਰਕਾਰੀ ਯੋਜਨਾਵਾਂ ਬਾਰੇ ਭਾਗੀਦਾਰਾਂ ਦਾ ਮਾਰਗਦਰਸ਼ਨ ਕੀਤਾ। ਸਮਾਪਨ ਸਮਾਰੋਹ ਦੀ ਮੁੱਖ ਮਹਿਮਾਨ ਡਾ. ਰੇਖਾ ਸੂਦ ਹਾਂਡਾ ਨੇ ਭਾਗੀਦਾਰਾਂ ਨੂੰ ਸਿਖਲਾਈ ਦੌਰਾਨ ਹਾਸਲ ਕੀਤੇ ਗਿਆਨ ਅਤੇ ਹੁਨਰ ਦੀ ਵਰਤੋਂ ਸਵੈ-ਰੋਜ਼ਗਾਰ ਅਤੇ ਆਮਦਨ ਵਧਾਉਣ ਲਈ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਪੇਂਡੂ ਔਰਤਾਂ ਅਤੇ ਨੌਜਵਾਨਾਂ ਨੂੰ ਆਤਮ-ਨਿਰਭਰ ਬਣਨ ਅਤੇ ਖ਼ੁਰਾਕ ਪ੍ਰੋਸੈਸਿੰਗ ਦੇ ਖੇਤਰ ਵਿਚ ਉੱਦਮ ਸਥਾਪਤ ਕਰਨ ਲਈ ਪ੍ਰੇਰਿਤ ਕੀਤਾ। ਡਾ. ਅਮਿੱਤ ਨਾਥ ਅਤੇ ਡਾ.ਅਰਵਿੰਦ ਕੁਮਾਰ ਅਹਲਾਵਤ ਨੇ ਵੀ ਸਿਖਲਾਈ ਦੀ ਉਪਯੋਗਤਾ ’ਤੇ ਚਾਨਣਾ ਪਾਉਂਦਿਆਂ ਭਾਗੀਦਾਰਾਂ ਨੂੰ ਸਥਾਨਕ ਖੇਤੀ ਉਤਪਾਦਾਂ ਦੇ ਮੁੱਲ ਵਾਧੇ ਰਾਹੀਂ ਰੋਜ਼ਗਾਰ ਅਤੇ ਉਦਮਤਾ ਦੇ ਨਵੇਂ ਮੌਕੇ ਵਿਕਸਤ ਕਰਨ ਲਈ ਉਤਸ਼ਾਹਿਤ ਕੀਤਾ।ਪ੍ਰੋਗਰਾਮ ਦੌਰਾਨ ਸਾਰੇ ਭਾਗੀਦਾਰਾਂ ਨੂੰ ਸਿਖਲਾਈ ਨਾਲ ਸਬੰਧਿਤ ਵਿਸਤਰਿਤ ਜਾਣਕਾਰੀ ਅਤੇ ਵਿਹਾਰਕ ਵਿਧੀਆਂ ’ਤੇ ਆਧਾਰਤ ਸਿਖਲਾਈ ਪੁਸਤਿਕਾ ਵੀ ਵੰਡੀ ਗਈ, ਤਾਂ ਜੋ ਉਹ ਸਿਖਲਾਈ ਵਿਚ ਸਿੱਖੇ ਹੁਨਰ ਅਤੇ ਤਕਨੀਕਾਂ ਨੂੰ ਭਵਿੱਖ ਵਿਚ ਆਪਣੇ ਕੰਮ ਵਿਚ ਅਪਣਾ ਸਕਣ। ਸਮਾਪਨ ਮੌਕੇ ਸਾਰੇ 25 ਭਾਗੀਦਾਰਾਂ ਨੂੰ ਸਿਖਲਾਈ ਸਰਟੀਫਿਕੇਟ ਪ੍ਰਦਾਨ ਕੀਤੇ ਗਏ।ਪ੍ਰੋਗਰਾਮ ਦਾ ਮੁੱਖ ਉਦੇਸ਼ ਪੇਂਡੂ ਖੇਤਰ ਦੇ ਮਹਿਲਾ ਅਤੇ ਪੁਰਸ਼ ਭਾਗੀਦਾਰਾਂ ਨੂੰ ਖ਼ੁਰਾਕ ਪ੍ਰੋਸੈਸਿੰਗ ਅਤੇ ਮੁੱਲ ਵਾਧੇ ਦੇ ਖੇਤਰ ਵਿਚ ਤਕਨੀਕੀ ਹੁਨਰ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਵੈ-ਰੋਜ਼ਗਾਰ, ਉਦਮਤਾ ਅਤੇ ਆਤਮ-ਨਿਰਭਰਤਾ ਵੱਲ ਪ੍ਰੇਰਿਤ ਕਰਨਾ ਰਿਹਾ।
ਪਿਛਲੀ ਖ਼ਬਰ ਦਰਸ਼ਨ ਸਿੰਘ ਮੋਠਾਂ ਵਾਲਾ ਦੇ ਐਗਜ਼ੀਕਿਊਟਿਵ ਮੈਂਬਰ ਚੁਣੇ ਜਾਣ ’ਤੇ ਬੱਬੂ ਜੈਮਲ ਵਾਲਾ ਨੇ ਵਧਾਈ ਦਿੱਤੀ ਅਗਲੀ ਖ਼ਬਰ ਸ਼ਿਵਾਲਿਕ ਸਕੂਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।