29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਬ੍ਰਹਮਲੀਨ ਭਗਤ ਕੁਲਦੀਪ ਸਾਹੂ ਦੀ ਬਰਸੀ 3 ਨਵੰਬਰ ਨੂੰ

ਫ਼ਾਜ਼ਿਲਕਾ, 28 ਅਕਤੂਬਰ (ਦਵਿੰਦਰ ਪਾਲ ਸਿੰਘ)- ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਧਾਰਮਿਕ ਕਾਰਜਾਂ ’ਚ ਮੋਹਰੀ ਰਹਿ ਕੇ ਕਥਾ ਸੁਣਾਉਣ ਵਾਲੇ ਤੇ ਸੈਂਕੜੇ ਲੋੜਵੰਦ ਧੀਆਂ ਦੇ ਵਿਆਹਾਂ ਵਿਚ ਯੋਗਦਾਨ ਪਾਉਣ ਵਾਲੇ ਬ੍ਰਹਮਲੀਨ ਭਗਤ ਕੁਲਦੀਪ ਸਾਹੂ ਦੀ ਬਰਸੀ 3 ਨਵੰਬਰ ਨੂੰ ਸ਼ਰਧਾ-ਭਾਵਨਾ ਨਾਲ ਮਨਾਈ ਜਾਵੇਗੀ। ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਇਕ ਵਿਸ਼ੇਸ਼ ਬੈਠਕ ਬਾਬਾ ਰਾਮਦੇਵ ਮੰਦਿਰ ਬੋਦੀਵਾਲਾ ਪੀਥਾ ਵਿਖੇ ਕੀਤੀ ਗਈ।

ਅਜੀਤ ਡੈਸਕ 29-10-2026
ਫ਼ਾਜ਼ਿਲਕਾ, 28 ਅਕਤੂਬਰ (ਦਵਿੰਦਰ ਪਾਲ ਸਿੰਘ)- ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਧਾਰਮਿਕ ਕਾਰਜਾਂ ’ਚ ਮੋਹਰੀ ਰਹਿ ਕੇ ਕਥਾ ਸੁਣਾਉਣ ਵਾਲੇ ਤੇ ਸੈਂਕੜੇ ਲੋੜਵੰਦ ਧੀਆਂ ਦੇ ਵਿਆਹਾਂ ਵਿਚ ਯੋਗਦਾਨ ਪਾਉਣ ਵਾਲੇ ਬ੍ਰਹਮਲੀਨ ਭਗਤ ਕੁਲਦੀਪ ਸਾਹੂ ਦੀ ਬਰਸੀ 3 ਨਵੰਬਰ ਨੂੰ ਸ਼ਰਧਾ-ਭਾਵਨਾ ਨਾਲ ਮਨਾਈ ਜਾਵੇਗੀ। ਸਮਾਗਮ ਦੀਆਂ ਤਿਆਰੀਆਂ ਨੂੰ ਲੈ ਕੇ ਇਕ ਵਿਸ਼ੇਸ਼ ਬੈਠਕ ਬਾਬਾ ਰਾਮਦੇਵ ਮੰਦਿਰ ਬੋਦੀਵਾਲਾ ਪੀਥਾ ਵਿਖੇ ਕੀਤੀ ਗਈ। ਬੈਠਕ ਵਿਚ ਮੰਦਿਰ ਦੇ ਗੱਦੀਨਸ਼ੀਨ ਭਗਤ ਕੇਸ਼ਵ ਸਾਹੂ ਤੋਂ ਇਲਾਵਾ ਰਾਕੇਸ਼ ਨਾਗਪਾਲ, ਲੀਲਾਧਰ ਸ਼ਰਮਾ, ਨਰਿੰਦਰ ਜੈਨ ‘ਕੋਕਨ’, ਵਿਜੇ ਗੁਪਤਾ, ਪਰਮਹੰਸ ਅਗਰਵਾਲ, ਪ੍ਰਿਥਵੀਰਾਜ ਭਗਤ, ਬਨ੍ਹਵਾਰੀ ਲਾਲ ਸਾਹੂ ਤੇ ਸੰਜੇ ਜੈਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਜਾਣਕਾਰੀ ਦਿੰਦਿਆਂ ਭਗਤ ਕੇਸ਼ਵ ਸਾਹੂ ਨੇ ਦੱਸਿਆ ਕਿ 2 ਨਵੰਬਰ ਨੂੰ ਸਵੇਰੇ ਪੂਜਾ-ਅਰਚਨਾ ਤੋਂ ਬਾਅਦ ਸ਼੍ਰੀ ਰਾਮਚਰਿਤ ਮਾਨਸ ਦਾ ਪਾਠ ਪ੍ਰਕਾਸ਼ ਕੀਤਾ ਜਾਵੇਗਾ। 3 ਨਵੰਬਰ ਨੂੰ ਸਵੇਰੇ ਪਾਠ ਦੇ ਭੋਗ ਤੋਂ ਬਾਅਦ ਬ੍ਰਹਮਲੀਨ ਭਗਤ ਕੁਲਦੀਪ ਸਾਹੂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਤੋਂ ਬਾਅਦ ਰਾਤ 8 ਵਜੇ ਤੋਂ ਪ੍ਰਭੂ ਇੱਛਾ ਤੱਕ ਭਜਨ ਜਾਗਰਨ ਕਰਵਾਇਆ ਜਾਵੇਗਾ।
ਪਿਛਲੀ ਖ਼ਬਰ ਰਾਜਸਥਾਨ ਤੋਂ ਤੂੜੀ ਲੈ ਕੇ ਜਾ ਰਹੇ ਟਰਾਲੇ ਨੂੰ ਲੱਗੀ ਅੱਗ ਅਗਲੀ ਖ਼ਬਰ ਕਾਸ਼ਵੀ ਕੰਬੋਜ ਨੇ ਰਾਸ਼ਟਰੀ ਤੀਰ-ਅੰਦਾਜ਼ੀ ਚੈਂਪੀਅਨਸ਼ਿਪ ’ਚ ਜਿੱਤਿਆ ਸੋਨ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।