18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਫ਼ਾਜ਼ਿਲਕਾ ’ਚ ਗੱਡੀਆਂ ਦੀ ਪਾਸਿੰਗ ਸ਼ੁਰੂ, ਪਹਿਲੇ ਦਿਨ 25 ’ਚੋਂ 18 ਵਾਹਨ ਪਾਸ

ਫ਼ਾਜ਼ਿਲਕਾ, 17 ਅਕਤੂਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਜ਼ਿਲ੍ਹੇ ਦੇ ਵਾਹਨ ਚਾਲਕਾਂ ਤੇ ਟਰਾਂਸਪੋਰਟਰਾਂ ਲਈ ਇਕ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਫ਼ਾਜ਼ਿਲਕਾ ਦੇ ਆਰ.

ਫ਼ਾਜ਼ਿਲਕਾ ਦੇ ਆਰ.ਟੀ.ਓ. ਦਫ਼ਤਰ ਵਿਖੇ ਗੱਡੀਆਂ ਦੀ ਪਾਸਿੰਗ ਪ੍ਰਕਿਰਿਆ ਦੌਰਾਨ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕਰਦੇ ਹੋਏ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ। ਅਜੀਤ ਤਸਵੀਰ 18-10-2026
ਫ਼ਾਜ਼ਿਲਕਾ, 17 ਅਕਤੂਬਰ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਜ਼ਿਲ੍ਹੇ ਦੇ ਵਾਹਨ ਚਾਲਕਾਂ ਤੇ ਟਰਾਂਸਪੋਰਟਰਾਂ ਲਈ ਇਕ ਵੱਡੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਫ਼ਾਜ਼ਿਲਕਾ ਦੇ ਆਰ.ਟੀ.ਓ. ਦਫ਼ਤਰ ਵਿਖੇ ਵੀਰਵਾਰ ਤੋਂ ਕਮਰਸ਼ੀਅਲ ਤੇ ਨਾਨ-ਕਮਰਸ਼ੀਅਲ (ਵਪਾਰਕ ਤੇ ਨਿੱਜੀ) ਗੱਡੀਆਂ ਦੀ ਪਾਸਿੰਗ ਦਾ ਕੰਮ ਰਸਮੀ ਤੌਰ ’ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਸਥਾਨਕ ਲੋਕਾਂ ਨੂੰ ਵਾਹਨਾਂ ਦੀ ਪਾਸਿੰਗ ਤੇ ਹੋਰ ਸਬੰਧਿਤ ਪ੍ਰਸ਼ਾਸਨਿਕ ਕੰਮਾਂ ਲਈ ਦੂਜੇ ਜ਼ਿਲ੍ਹਿਆਂ ਜਾਂ ਦੂਰ-ਦੁਰਾਡੇ ਦੇ ਸ਼ਹਿਰਾਂ ’ਚ ਨਹੀਂ ਜਾਣਾ ਪਵੇਗਾ। ਵਿਭਾਗ ਵਲੋਂ ਹੁਣ ਹਰ ਹਫ਼ਤੇ ਵੀਰਵਾਰ ਨੂੰ ਇਹ ਸਹੂਲਤ ਫ਼ਾਜ਼ਿਲਕਾ ਵਿਖੇ ਹੀ ਉਪਲਬਧ ਕਰਵਾਈ ਜਾਵੇਗੀ। ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਜੱਸੀ ਚਾਵਲਾ ਨੇ ਦੱਸਿਆ ਕਿ ਪਾਸਿੰਗ ਪ੍ਰਕਿਰਿਆ ਦੇ ਪਹਿਲੇ ਹੀ ਦਿਨ ਕੁੱਲ 25 ਗੱਡੀਆਂ ਜਾਂਚ ਲਈ ਪਹੁੰਚੀਆਂ। ਵਿਭਾਗੀ ਨਿਯਮਾਂ ਤੇ ਸੁਰੱਖਿਆ ਮਾਪਦੰਡਾਂ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ 18 ਗੱਡੀਆਂ ਨੂੰ ਫਿੱਟ ਐਲਾਨਦਿਆਂ ਪਾਸ ਕਰ ਦਿੱਤਾ ਗਿਆ ਜਦਕਿ 7 ਗੱਡੀਆਂ ਨਿਰਧਾਰਿਤ ਮਾਪਦੰਡਾਂ ’ਤੇ ਖਰੀਆਂ ਨਹੀਂ ਉਤਰ ਸਕੀਆਂ ਜਿਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ। ਰੱਦ ਹੋਏ ਵਾਹਨਾਂ ਦੇ ਮਾਲਕਾਂ ਨੂੰ ਕਮੀਆਂ ਠੀਕ ਕਰਵਾ ਕੇ ਅਗਲੇ ਹਫ਼ਤੇ ਦੁਬਾਰਾ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਸਥਾਨਕ ਨਿਵਾਸੀ ਗੋਪਾਲ ਅਗਰਵਾਲ ਤੇ ਕੈਪਟਨ ਨੇ ਇਸ ਪਹਿਲਕਦਮੀ ਦਾ ਸਵਾਗਤ ਕਰਦਿਆਂ ਕਿਹਾ ਕਿ ਪਹਿਲਾਂ ਵਾਹਨ ਚਾਲਕਾਂ ਨੂੰ ਪਾਸਿੰਗ ਤੇ ਭਾਰੀ ਵਾਹਨ ਲਾਇਸੈਂਸ ਬਣਾਉਣ ਵਰਗੇ ਕੰਮਾਂ ਲਈ ਜਲਾਲਾਬਾਦ, ਫ਼ਿਰੋਜ਼ਪੁਰ ਜਾਂ ਮੋਗਾ ਜਾਣਾ ਪੈਂਦਾ ਸੀ। ਕਈ ਵਾਰ ਚਾਲਕਾਂ ਨੂੰ 140 ਕਿੱਲੋਮੀਟਰ ਤੱਕ ਦਾ ਚੱਕਰ ਲਗਾਉਣਾ ਪੈਂਦਾ ਸੀ। ਹੁਣ ਫ਼ਾਜ਼ਿਲਕਾ ਵਿਚ ਹੀ ਪਾਸਿੰਗ ਦੀ ਸਹੂਲਤ ਸ਼ੁਰੂ ਹੋਣ ਨਾਲ ਲੋਕਾਂ ਦੇ ਸਮੇਂ ਤੇ ਪੈਸੇ ਦੋਵਾਂ ਦੀ ਭਾਰੀ ਬੱਚਤ ਹੋਵੇਗੀ। ਪੰਜਾਬ ਟੈਕਸੀ ਆਪ੍ਰੇਟਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਲਾਲ ਗਰਗ ਨੇ ਦੱਸਿਆ ਕਿ ਯੂਨੀਅਨ ਨਾਲ ਜੁੜੇ ਚਾਲਕਾਂ ਨੂੰ ਪਹਿਲਾਂ ਅਬੋਹਰ, ਬੱਲੂਆਣਾ, ਮਲੋਟ ਤੇ ਜਲਾਲਾਬਾਦ ਦੇ ਚੱਕਰ ਕੱਟਣੇ ਪੈਂਦੇ ਸਨ, ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਤੇ ਵਾਧੂ ਮਾਲੀ ਬੋਝ ਝੱਲਣਾ ਪੈਂਦਾ ਸੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਫ਼ਾਜ਼ਿਲਕਾ ਵਿਚ ਇਹ ਸਹੂਲਤ ਸ਼ੁਰੂ ਹੋਣ ਨਾਲ ਖੇਤਰ ਦੇ ਲਗਭਗ 2,000 ਟੈਕਸੀ ਚਾਲਕਾਂ ਤੇ ਵਾਹਨ ਮਾਲਕਾਂ ਨੂੰ ਸਿੱਧਾ ਫ਼ਾਇਦਾ ਪਹੁੰਚੇਗਾ।
ਪਿਛਲੀ ਖ਼ਬਰ ਅਬੋਹਰ ਦੇ ਨਸ਼ਾ ਪ੍ਰਭਾਵਿਤ ਰਾਜੀਵ ਨਗਰ ਵਿਖੇ ਪੁਲਿਸ ਦੀ ਵੱਡੀ ਪਹਿਲ, ਮੁਫ਼ਤ ਟਿਊਸ਼ਨ ਸੈਂਟਰ ਸ਼ੁਰੂ ਅਗਲੀ ਖ਼ਬਰ ਵਿਧਾਇਕ ਜਾਖੜ ਨੇ 7ਵੀਂ ਅਬੋਹਰ ਮੈਰਾਥਨ ਦੀ ਟੀ-ਸ਼ਰਟ ਤੇ ਮੈਡਲ ਕੀਤਾ ਲਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।