06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਖੇਤੀ ਪ੍ਰੋਸੈਸਿੰਗ ਤੇ ਉੱਦਮੀ ਖੇਤਰ ’ਚ ਸ਼ਾਨਦਾਰ ਯੋਗਦਾਨ ਲਈ 6 ਸ਼ਖ਼ਸੀਅਤਾਂ ਦਾ ਸਨਮਾਨ

ਫ਼ਾਜ਼ਿਲਕਾ, 5 ਅਕਤੂਬਰ (ਦਵਿੰਦਰ ਪਾਲ ਸਿੰਘ)- ਖੇਤੀਬਾੜੀ ਖੇਤਰ ਵਿਚ ਨਵੀਨਤਾ, ਵੈਲਿਊ ਐਡੀਸ਼ਨ ਤੇ ਉਦਮਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਈ. ਸੀ.

ਅਜੀਤ ਡੈਸਕ 06-10-2026
ਫ਼ਾਜ਼ਿਲਕਾ, 5 ਅਕਤੂਬਰ (ਦਵਿੰਦਰ ਪਾਲ ਸਿੰਘ)- ਖੇਤੀਬਾੜੀ ਖੇਤਰ ਵਿਚ ਨਵੀਨਤਾ, ਵੈਲਿਊ ਐਡੀਸ਼ਨ ਤੇ ਉਦਮਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਆਈ.ਸੀ.ਏ.ਆਰ.-ਸੀ.ਆਈ.ਪੀ.ਐੱਚ.ਈ.ਟੀ. ਲੁਧਿਆਣਾ ਵਿਖੇ ਕਰਵਾਏ ਸਥਾਪਨਾ ਦਿਵਸ ਤੇ ‘ਖੇਤੀ-ਪ੍ਰੋਸੈਸਿੰਗ ਉਦਯੋਗ ਸੰਵਾਦ ਮੇਲੇ’ ਦੌਰਾਨ ਖੇਤੀ ਖੇਤਰ ਨਾਲ ਜੁੜੀਆਂ ਛੇ ਪ੍ਰਤਿਭਾਸ਼ਾਲੀ ਸ਼ਖ਼ਸੀਅਤਾਂ ਨੂੰ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਨ੍ਹਾਂ ’ਚ ਦੋ ਅਗਾਂਹਵਧੂ ਕਿਸਾਨ ਵੀ ਸ਼ਾਮਲ ਹਨ। ਸਮਾਗਮ ਦਾ ਮੁੱਖ ਮਨੋਰਥ ਖੇਤੀ-ਪ੍ਰੋਸੈਸਿੰਗ ਤਕਨੀਕਾਂ ਰਾਹੀਂ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨਾ ਤੇ ਸਥਾਈ ਉਦਮਤਾ ਨੂੰ ਹੁਲਾਰਾ ਦੇਣਾ ਸੀ। ਇਸ ਮੌਕੇ ਵਿਕਰਮ ਕੁਮਾਰ, ਸ਼੍ਰੀਮਤੀ ਮਮਤਾ ਰਾਣੀ, ਕੁਲਵਿੰਦਰ ਕੌਰ, ਸ਼੍ਰੀਮਤੀ ਪੂਨਮ, ਬ੍ਰਿਜ ਮੋਹਨ ਤੇ ਕਰਨੈਲ ਸਿੰਘ ਨੂੰ ਖੇਤੀ ਖੇਤਰ ’ਚ ਕੀਤੇ ਬਿਹਤਰੀਨ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ। ਸਨਮਾਨਿਤ ਸ਼ਖ਼ਸੀਅਤਾਂ ਨੇ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ, ਸਥਾਨਕ ਪੱਧਰ ’ਤੇ ਵੈਲਿਊ ਐਡੀਸ਼ਨ, ਮਹਿਲਾ ਸਵੈ-ਸਹਾਇਤਾ ਸਮੂਹਾਂ ਤੇ ਪੇਂਡੂ ਉਦਮਤਾ ਰਾਹੀਂ ਨਵੀਆਂ ਸੰਭਾਵਨਾਵਾਂ ਸਾਹਮਣੇ ਲਿਆਂਦੀਆਂ ਹਨ। ਉਨ੍ਹਾਂ ਸਾਬਤ ਕਰ ਦਿੱਤਾ ਹੈ ਕਿ ਜੇਕਰ ਕਿਸਾਨ ਰਵਾਇਤੀ ਖੇਤੀ ਦੇ ਨਾਲ-ਨਾਲ ਆਧੁਨਿਕ ਤਕਨੀਕ, ਪ੍ਰੋਸੈਸਿੰਗ ਤੇ ਉਦਮਤਾ ਨੂੰ ਅਪਣਾਉਣ ਤਾਂ ਉਹ ਆਪਣੀ ਆਮਦਨ ਵਧਾਉਣ ਦੇ ਨਾਲ-ਨਾਲ ਹੋਰਨਾਂ ਲਈ ਰੋਜ਼ਗਾਰ ਦੇ ਮੁਕਾਮ ਵੀ ਪੈਦਾ ਕਰ ਸਕਦੇ ਹਨ। ਸਮਾਗਮ ਦੌਰਾਨ ਮਾਹਿਰਾਂ ਨੇ ਜ਼ੋਰ ਦਿੱਤਾ ਕਿ ਫ਼ਸਲਾਂ ਨੂੰ ਸਿੱਧਾ ਵੇਚਣ ਦੀ ਬਜਾਏ ਪ੍ਰੋਸੈਸਿੰਗ ਤੇ ਪੈਕੇਜਿੰਗ ਕਰਕੇ ਬਾਜ਼ਾਰ ਤੱਕ ਪਹੁੰਚਾਇਆ ਜਾਵੇ। ਫ਼ਾਜ਼ਿਲਕਾ ਵਰਗੇ ਖੇਤੀ ਪ੍ਰਧਾਨ ਜ਼ਿਲ੍ਹੇ ਲਈ ਇਹ ਸੰਦੇਸ਼ ਬਹੁਤ ਮਹੱਤਵਪੂਰਨ ਹੈ ਜਿੱਥੇ ਕਿਸਾਨ ਇਸ ਮਾਡਲ ਨੂੰ ਅਪਣਾ ਕੇ ਖੇਤੀ ਨੂੰ ਇੱਕ ਲਾਹੇਵੰਦ ਧੰਦਾ ਬਣਾ ਸਕਦੇ ਹਨ।
ਪਿਛਲੀ ਖ਼ਬਰ ਬੰਬੇ ਇੰਸਟੀਚਿਊਟ ਨੇ ਅੰਤਰਰਾਸ਼ਟਰੀ ਅਧਿਆਪਕ ਦਿਵਸ ’ਤੇ ਗੁਰੂ ਨਾਨਕ ਸਕੂਲ ਦੇ ਅਧਿਆਪਕਾਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਸਾਹਿਤ ਸਭਾ ਜਲਾਲਾਬਾਦ ਵਲੋਂ ਸੇਵਾ–ਮੁਕਤ ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ‘ਸੁਤੰਤਰ’ ਅਸ਼ੀਰਵਾਦ ਐਵਾਰਡ ਨਾਲ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।