06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸਾਹਿਤ ਸਭਾ ਜਲਾਲਾਬਾਦ ਵਲੋਂ ਸੇਵਾ–ਮੁਕਤ ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ‘ਸੁਤੰਤਰ’ ਅਸ਼ੀਰਵਾਦ ਐਵਾਰਡ ਨਾਲ ਸਨਮਾਨਿਤ

ਜਲਾਲਾਬਾਦ, 5 ਅਕਤੂਬਰ (ਕਰਨ ਚੁਚਰਾ)- ਸਾਹਿੱਤ ਸਭਾ ਜਲਾਲਾਬਾਦ (ਪੱਛਮੀ) ਵਲੋਂ ਐਫ਼ੀਸ਼ੈਂਟ ਕਾਲਜ ਬਾਹਮਣੀ ਵਾਲਾ ਰੋਡ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਫ਼ਾਜ਼ਿਲਕਾ ਦੇ ਸੇਵਾਮੁਕਤ ਜ਼ਿਲ੍ਹਾ ਭਾਸ਼ਾ ਅਫ਼ਸਰ ਤੇ ‘ਨਟਰੰਗ’ ਅਬੋਹਰ ਰੰਗਮੰਚ ਦੇ ਡਾਇਰੈਕਟਰ ਭੁਪਿੰਦਰ ਸਿੰਘ ਉਤਰੇਜਾ ਨੂੰ ‘ਸ: ਦਿਆਲ ਸਿੰਘ ਪਿਆਸਾ ਅਸ਼ੀਰਵਾਦ ਐਵਾਰਡ’ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।

ਸਮਾਗਮ ਦੌਰਾਨ ਸੇਵਾ–ਮੁਕਤ ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਸਿੰਘ ਉਤਰੇਜਾ ਨੂੰ ‘ਸ: ਦਿਆਲ ਸਿੰਘ ਪਿਆਸਾ ਅਸ਼ੀਰਵਾਦ ਐਵਾਰਡ’ ਨਾਲ ਸਨਮਾਨਿਤ ਕਰਦੇ ਹੋਏ ਸਾਹਿੱਤ ਸਭਾ ਦੇ ਅਹੁਦੇਦਾਰ ਅਤੇ ਪਿਆਸਾ ਪਰਿਵਾਰ। ਅਜੀਤ ਤਸਵੀਰ 06-10-2026
ਜਲਾਲਾਬਾਦ, 5 ਅਕਤੂਬਰ (ਕਰਨ ਚੁਚਰਾ)- ਸਾਹਿੱਤ ਸਭਾ ਜਲਾਲਾਬਾਦ (ਪੱਛਮੀ) ਵਲੋਂ ਐਫ਼ੀਸ਼ੈਂਟ ਕਾਲਜ ਬਾਹਮਣੀ ਵਾਲਾ ਰੋਡ ਵਿਖੇ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਫ਼ਾਜ਼ਿਲਕਾ ਦੇ ਸੇਵਾਮੁਕਤ ਜ਼ਿਲ੍ਹਾ ਭਾਸ਼ਾ ਅਫ਼ਸਰ ਤੇ ‘ਨਟਰੰਗ’ ਅਬੋਹਰ ਰੰਗਮੰਚ ਦੇ ਡਾਇਰੈਕਟਰ ਭੁਪਿੰਦਰ ਸਿੰਘ ਉਤਰੇਜਾ ਨੂੰ ‘ਸ: ਦਿਆਲ ਸਿੰਘ ਪਿਆਸਾ ਅਸ਼ੀਰਵਾਦ ਐਵਾਰਡ’ ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਸਾਹਿੱਤ ਸਭਾ ਦੇ ਪ੍ਰਧਾਨ ਐਡਵੋਕੇਟ ਸੰਦੀਪ ਝਾਂਬ ਨੇ ਦੱਸਿਆ ਕਿ ਇਹ ਅਵਾਰਡ ਸ਼੍ਰੀ ਉਤਰੇਜਾ ਨੂੰ ਸਰਕਾਰੀ ਸੇਵਾ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਵੀ ਜ਼ਿਲ੍ਹੇ ਭਰ ਵਿਚ ਸਾਹਿੱਤ ਸਭਾਵਾਂ ਤੇ ਉੱਭਰਦੇ ਲੇਖਕਾਂ ਨੂੰ ਲਗਾਤਾਰ ਉਤਸ਼ਾਹਿਤ ਕਰਨ ਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਬਦਲੇ ਦਿੱਤਾ ਗਿਆ ਹੈ। ਸਭਾ ਦੇ ਸਰਪ੍ਰਸਤ ਸਰਦਾਰ ਸੰਤੋਖ ਸਿੰਘ ਬਰਾੜ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਸਮਾਗਮ ਵਿਚ ਉਚੇਚੇ ਤੌਰ ’ਤੇ ਪਹੁੰਚੇ ਸ: ਦਿਆਲ ਸਿੰਘ ਪਿਆਸਾ ਦੇ ਸਪੁੱਤਰ ਪਰਮਿੰਦਰ ਪਾਲ ਸਿੰਘ ਪਿਆਸਾ ਤੇ ਨੂੰਹ ਸੁਰਜੀਤ ਕੌਰ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ। ਸਭਾ ਦੇ ਸਕੱਤਰ ਹਰਸ਼ਦੀਪ ਬੋਪਾਰਾਏ ਤੇ ਕੈਸ਼ੀਅਰ ਦੀਪਕ ਨਾਰੰਗ ਨੇ ਦੱਸਿਆ ਕਿ ਇਸ ਅਵਾਰਡ ਲਈ ਪ੍ਰਧਾਨ ਸੰਦੀਪ ਝਾਂਬ, ਪ੍ਰਵੇਸ਼ ਖੰਨਾ, ਗੋਪਾਲ ਬਜਾਜ, ਪ੍ਰੀਤੀ ਬਬੂਟਾ, ਕੁਲਦੀਪ ਬਰਾੜ ਅਤੇ ਨੀਰਜ ਛਾਬੜਾ ’ਤੇ ਆਧਾਰਿਤ ਕਮੇਟੀ ਵਲੋਂ ਜ਼ਿਲ੍ਹੇ ਭਰ ਵਿਚੋਂ ਆਏ ਵੱਖ-ਵੱਖ ਨਾਵਾਂ ਵਿਚੋਂ ਸ੍ਰੀ ਉਤਰੇਜਾ ਦੀ ਚੋਣ ਕੀਤੀ ਗਈ ਸੀ । ਜ਼ਿਕਰਯੋਗ ਹੈ ਕਿ ਸ: ਦਿਆਲ ਸਿੰਘ ਪਿਆਸਾ ਸਾਹਿੱਤ ਸਭਾ ਦੇ ਮੁੱਢਲੇ ਮੈਂਬਰ ਹਨ, ਜੋ ਅਧਰੰਗ ਦੀ ਬਿਮਾਰੀ ਕਾਰਨ ਅਸਮਰਥ ਹਨ। ਸਮਾਗਮ ਤੋਂ ਬਾਅਦ ਸਾਹਿਤਕਾਰਾਂ ਨੇ ਉਨ੍ਹਾਂ ਦੇ ਘਰ ਪਹੁੰਚ ਕੇ ਅਸ਼ੀਰਵਾਦ ਵੀ ਲਿਆ। ਇਸ ਮੌਕੇ ਸੂਬਾ ਸਿੰਘ ਨੰਬਰਦਾਰ, ਅਮੀਰ ਚੰਦ ਨੰਬਰਦਾਰ, ਤਿਲਕ ਰਾਜ ਕਾਹਲ, ਕੰਵਰ ਜਤਿੰਦਰ ਸਿੰਘ ਬੇਦੀ, ਹਰਸ਼ਦੀਪ ਕੌਰ, ਊਸ਼ਾ ਝਾਂਬ, ਅਮਰੀਕ ਸਿੰਘ, ਸੁਨੀਤਾ ਕੰਬੋਜ ਤੇ ਮਨਜੀਤ ਉਭੀ ਸਮੇਤ ਵੱਡੀ ਗਿਣਤੀ ’ਚ ਸਾਹਿੱਤਕਾਰ ਹਾਜ਼ਰ ਸਨ।
ਪਿਛਲੀ ਖ਼ਬਰ ਖੇਤੀ ਪ੍ਰੋਸੈਸਿੰਗ ਤੇ ਉੱਦਮੀ ਖੇਤਰ ’ਚ ਸ਼ਾਨਦਾਰ ਯੋਗਦਾਨ ਲਈ 6 ਸ਼ਖ਼ਸੀਅਤਾਂ ਦਾ ਸਨਮਾਨ ਅਗਲੀ ਖ਼ਬਰ 40 ਸਾਲਾਂ ਤੋਂ ਬਸਪਾ ਦੀ ਸੇਵਾ ਕਰ ਰਹੇ ਡਾ. ਕੁਲਦੀਪ ਸਿੰਘ ਰੰਗਰੇਟਾ ਨੇ ਦਿੱਤਾ ਅਸਤੀਫ਼ਾ ਕਿਹਾ, ਪਾਰਟੀ ਵਿਚ ਵਰਕਰਾਂ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।