30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਆਰਚਰੀ ਨੈਸ਼ਨਲ ਟੀਮ ਦੀ ਚੋਣ ਲਈ ਬੱਲੂਆਣਾ ਵਿਖੇ ਟਰਾਇਲ, 157 ਖਿਡਾਰੀਆਂ ਨੇ ਲਿਆ ਭਾਗ

ਫ਼ਾਜ਼ਿਲਕਾ, 29 ਸਤੰਬਰ(ਦਵਿੰਦਰ ਪਾਲ ਸਿੰਘ)-ਪੰਜਾਬ ਆਰਚਰੀ ਐਸੋਸੀਏਸ਼ਨ ਵਲੋਂ ਬੱਲੂਆਣਾ, ਫ਼ਾਜ਼ਿਲਕਾ ਦੇ ਆਰਚਰੀ ਗਰਾਊਂਡ ਵਿਖੇ ਦੋ ਰੋਜ਼ਾ 46ਵੀਂ ਜੂਨੀਅਰ ਨੈਸ਼ਨਲ ਆਰਚਰੀ ਚੈਂਪੀਅਨਸ਼ਿਪ (ਜੈਪੁਰ, ਰਾਜਸਥਾਨ) ਅਤੇ 33ਵੀਂ ਸੀਨੀਅਰ ਨੈਸ਼ਨਲ ਆਰਚਰੀ ਚੈਂਪੀਅਨਸ਼ਿਪ (ਸ਼ਿਲਾਂਗ, ਮੇਘਾਲਿਆ) ਲਈ ਇੰਡੀਅਨ ਰਾਊਂਡ ਦੇ ਨੈਸ਼ਨਲ ਟੀਮ ਚੋਣ ਟਰਾਇਲ ਕਰਵਾਏ ਗਏ। ਇਨ੍ਹਾਂ ਟਰਾਇਲਾਂ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 157 ਖਿਡਾਰੀਆਂ ਅਤੇ ਖਿਡਾਰਨਾਂ ਨੇ ਭਾਗ ਲਿਆ।

ਅਜੀਤ ਡੈਸਕ 30-09-2026
ਫ਼ਾਜ਼ਿਲਕਾ, 29 ਸਤੰਬਰ(ਦਵਿੰਦਰ ਪਾਲ ਸਿੰਘ)-ਪੰਜਾਬ ਆਰਚਰੀ ਐਸੋਸੀਏਸ਼ਨ ਵਲੋਂ ਬੱਲੂਆਣਾ, ਫ਼ਾਜ਼ਿਲਕਾ ਦੇ ਆਰਚਰੀ ਗਰਾਊਂਡ ਵਿਖੇ ਦੋ ਰੋਜ਼ਾ 46ਵੀਂ ਜੂਨੀਅਰ ਨੈਸ਼ਨਲ ਆਰਚਰੀ ਚੈਂਪੀਅਨਸ਼ਿਪ (ਜੈਪੁਰ, ਰਾਜਸਥਾਨ) ਅਤੇ 33ਵੀਂ ਸੀਨੀਅਰ ਨੈਸ਼ਨਲ ਆਰਚਰੀ ਚੈਂਪੀਅਨਸ਼ਿਪ (ਸ਼ਿਲਾਂਗ, ਮੇਘਾਲਿਆ) ਲਈ ਇੰਡੀਅਨ ਰਾਊਂਡ ਦੇ ਨੈਸ਼ਨਲ ਟੀਮ ਚੋਣ ਟਰਾਇਲ ਕਰਵਾਏ ਗਏ। ਇਨ੍ਹਾਂ ਟਰਾਇਲਾਂ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 157 ਖਿਡਾਰੀਆਂ ਅਤੇ ਖਿਡਾਰਨਾਂ ਨੇ ਭਾਗ ਲਿਆ। ਟਰਾਇਲ ਪੰਜਾਬ ਆਰਚਰੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਕੁਮਾਰ ਬਾਲੀ ਅਤੇ ਸਕੱਤਰ ਨਵਜੋਤ ਸਿੰਘ ਦੀ ਰਹਿਨੁਮਾਈ ਹੇਠ ਕਰਵਾਏ ਗਏ। ਇਸ ਮੌਕੇ ਪ੍ਰੇਰਨਾ ਸਰੋਤ ਅਤੇ ਰਣਜੀਤ ਸਿੰਘ ਐਵਾਰਡੀ ਆਰਚਰੀ ਕੋਚ ਅਮਰਿੰਦਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਟਰਾਇਲਾਂ ਦੇ ਨਤੀਜੇ ਵਜੋਂ ਸੀਨੀਅਰ ਅਤੇ ਜੂਨੀਅਰ ਵਰਗ ਵਿਚੋਂ 8-8 ਖਿਡਾਰੀਆਂ ਦੀ ਨੈਸ਼ਨਲ ਟੀਮ ਲਈ ਚੋਣ ਕੀਤੀ ਗਈ। ਸੀਨੀਅਰ ਲੜਕਿਆਂ ਵਿਚ ਰਿਛਵ ਕੰਬੋਜ, ਗੁਰਸਹਿਜ ਸਿੰਘ ਸੰਧੂ, ਦਿਲਪ੍ਰੀਤ ਸਿੰਘ ਅਤੇ ਅਮਿੱਤ ਕੁਮਾਰ (ਸਾਰੇ ਫ਼ਾਜ਼ਿਲਕਾ), ਜਦਕਿ ਸੀਨੀਅਰ ਲੜਕੀਆਂ ਵਿਚ ਭਾਵਨਾ ਰਾਣੀ ਅਤੇ ਹਰਪ੍ਰੀਤ ਕੌਰ (ਫ਼ਾਜ਼ਿਲਕਾ), ਮਨਮੀਤ ਕੌਰ ਅਤੇ ਦਿਸ਼ਾ ਰਾਣੀ (ਪਟਿਆਲਾ) ਦੀ ਚੋਣ ਹੋਈ। ਇਸੇ ਤਰ੍ਹਾਂ ਜੂਨੀਅਰ ਲੜਕਿਆਂ ਵਿਚ ਰਿਛਵ ਕੰਬੋਜ, ਗੁਰਸਹਿਜ ਸਿੰਘ ਸੰਧੂ, ਅਮਿੱਤ ਕੁਮਾਰ ਅਤੇ ਦਿਲਪ੍ਰੀਤ ਸਿੰਘ (ਫ਼ਾਜ਼ਿਲਕਾ), ਜਦਕਿ ਜੂਨੀਅਰ ਲੜਕੀਆਂ ਵਿਚ ਭਾਵਨਾ ਰਾਣੀ, ਕਾਸ਼ਵੀ ਕੰਬੋਜ ਅਤੇ ਸਾਨੀਆ (ਫ਼ਾਜ਼ਿਲਕਾ) ਅਤੇ ਮਨਜੀਤ ਕੌਰ (ਪਟਿਆਲਾ) ਦੀ ਚੋਣ ਕੀਤੀ ਗਈ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਚੁਣੇ ਗਏ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕੌਮੀ ਪੱਧਰ ’ਤੇ ਵਧੀਆ ਪ੍ਰਦਰਸ਼ਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਗਤਕਾ ਅਤੇ ਪੰਜਾਬੀ ਲੋਕ ਨਾਚਾਂ ਨੂੰ ਸਕੂਲੀ ਗਤੀਵਿਧੀਆਂ ’ਚ ਸ਼ਾਮਿਲ ਕਰਨ ਦੀ ਮੰਗ ਅਗਲੀ ਖ਼ਬਰ ਅਫ਼ੀਮ ਅਤੇ ਮੋਟਰਸਾਈਕਲ ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।