28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਗੀਤਾ ਭਵਨ ਮੰਦਰ ’ਚ ਲਗਾਇਆ ਗਿਆ ਮੁਫ਼ਤ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਜਾਂਚ ਕੈਂਪ

ਫ਼ਾਜ਼ਿਲਕਾ, 27 ਸਤੰਬਰ(ਦਵਿੰਦਰ ਪਾਲ ਸਿੰਘ)-ਸ਼੍ਰੀ ਸਨਾਤਨ ਧਰਮ ਅਰੋੜਾ ਵੰਸ਼ ਗੀਤਾ ਭਵਨ ਮੰਦਰ ਵਿਖੇ ਮੁਫ਼ਤ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਸ਼ਹਿਰ ਦੇ ਵੱਡੀ ਗਿਣਤੀ ਲੋਕਾਂ ਨੇ ਪਹੁੰਚ ਕੇ ਇਸ ਮੁਫ਼ਤ ਸਿਹਤ ਸੇਵਾ ਦਾ ਲਾਭ ਉਠਾਇਆ।

ਅਜੀਤ ਡੈਸਕ 28-09-2026
ਫ਼ਾਜ਼ਿਲਕਾ, 27 ਸਤੰਬਰ(ਦਵਿੰਦਰ ਪਾਲ ਸਿੰਘ)-ਸ਼੍ਰੀ ਸਨਾਤਨ ਧਰਮ ਅਰੋੜਾ ਵੰਸ਼ ਗੀਤਾ ਭਵਨ ਮੰਦਰ ਵਿਖੇ ਮੁਫ਼ਤ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿਚ ਸ਼ਹਿਰ ਦੇ ਵੱਡੀ ਗਿਣਤੀ ਲੋਕਾਂ ਨੇ ਪਹੁੰਚ ਕੇ ਇਸ ਮੁਫ਼ਤ ਸਿਹਤ ਸੇਵਾ ਦਾ ਲਾਭ ਉਠਾਇਆ। ਕੈਂਪ ਦੌਰਾਨ ਡਾ. ਅਸ਼ੋਕ ਸ਼ਰਮਾ, ਡਾ.ਵਰਿੰਦਰ ਜੁਨੇਜਾ ਅਤੇ ਡਾ.ਕਪਿਲ ਠੱਕਰ ਨੇ ਆਪਣੀਆਂ ਡਾਕਟਰੀ ਸੇਵਾਵਾਂ ਦਿੱਤੀਆਂ। ਇਸ ਮੌਕੇ ਡਾ. ਵਰਿੰਦਰ ਜੁਨੇਜਾ ਨੇ ਆਏ ਹੋਏ ਲੋਕਾਂ ਨੂੰ ਅਰੋਗ ਜੀਵਨ ਸ਼ੈਲੀ ਅਪਣਾਉਣ ਦੇ ਜ਼ਰੂਰੀ ਨਿਯਮਾਂ ਬਾਰੇ ਜਾਗਰੂਕ ਕੀਤਾ। ਮੰਦਰ ਦੇ ਉਪ-ਪ੍ਰਧਾਨ ਅਸ਼ਵਨੀ ਕੁਮਾਰ ਕੁੱਕੜ ਨੇ ਦੱਸਿਆ ਕਿ ਮੰਦਰ ਪ੍ਰਬੰਧਕ ਕਮੇਟੀ ਵਲੋਂ ਸਮਾਜ ਸੇਵਾ ਦੇ ਮਨੋਰਥ ਨਾਲ ਸਮੇਂ-ਸਮੇਂ ’ਤੇ ਅਜਿਹੇ ਮੁਫ਼ਤ ਸਿਹਤ ਕੈਂਪ ਅਤੇ ਹੋਰ ਸਮਾਜ ਭਲਾਈ ਦੇ ਕਾਰਜ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਸ਼ਹਿਰ ਵਾਸੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਕੈਂਪ ਵਿਚ ਆਉਣ ਵਾਲੇ ਸਾਰੇ ਸ਼ਰਧਾਲੂਆਂ ਅਤੇ ਮਰੀਜ਼ਾਂ ਲਈ ਮੰਦਰ ਵੱਲੋਂ ਚਾਹ ਅਤੇ ਬਿਸਕੁਟਾਂ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਕੈਂਪ ਨੂੰ ਸਫਲ ਬਣਾਉਣ ਵਿਚ ਮੰਦਰ ਦੇ ਮਹਾ ਮੰਤਰੀ ਅਸ਼ਵਨੀ ਕੁਮਾਰ ਗਰੋਵਰ, ਅਸ਼ੋਕ ਸੁਖੀਜਾ, ਵਿਜੇ ਵਡੇਰਾ, ਪ੍ਰਵੇਸ਼ ਵਡੇਰਾ, ਸਤੀਸ਼ ਧੂੜੀਆ, ਭਾਰਤ ਭੂਸ਼ਨ ਮਹਿੰਦੀਰੱਤਾ, ਸੁਰਿੰਦਰ ਛਾਬੜਾ, ਹਰੀ ਓਮ ਕੁੱਕੜ ਸਮੇਤ ਹੋਰ ਮੈਂਬਰਾਂ ਨੇ ਪੂਰਨ ਸਹਿਯੋਗ ਦਿੱਤਾ। ਅਖੀਰ ਵਿਚ ਮੰਦਰ ਕਮੇਟੀ ਦੇ ਉਪ-ਪ੍ਰਧਾਨ ਵਲੋਂ ਆਏ ਹੋਏ ਡਾਕਟਰਾਂ ਅਤੇ ਸਹਿਯੋਗੀ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਇਸ ਪੂਰੇ ਸਮਾਗਮ ਦੌਰਾਨ ਸੇਵਾ, ਸਿਹਤ ਅਤੇ ਮਾਨਵ ਕਲਿਆਣ ਦੀ ਭਾਵਨਾ ਸਾਫ਼ ਨਜ਼ਰ ਆਈ।
ਪਿਛਲੀ ਖ਼ਬਰ ਭਾਰਤ-ਪਾਕਿ ਸਰਹੱਦ ਵੰਦੇ ਮਾਤਰਮ ਨਾਲ ਗੂੰਜੀ ਅਗਲੀ ਖ਼ਬਰ ਮਹਾਰਾਜਾ ਅਗਰਸੈਨ ਜੈਅੰਤੀ 11 ਅਕਤੂਬਰ ਨੂੰ ਮਨਾਉਣ ਦਾ ਲਿਆ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।