28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਰਾਮ ਸ਼ਰਨਮ ਮੰਦਰ ਵਿਖੇ ਫਿਜ਼ੀਓਥੈਰੇਪੀ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ

ਜਲਾਲਾਬਾਦ, 27 ਸਤੰਬਰ (ਜਸਕਰਨ ਸਿੰਘ ਤਨੇਜਾ)-ਸਥਾਨਕ ਰਾਮ ਸ਼ਰਨਮ ਮੰਦਰ ਵਿਖੇ ਫਿਜ਼ੀਓਥੈਰੇਪੀ ਟੈੱਸਟ ਅਤੇ ਟਰੀਟਮੈਂਟ ਲਈ ਇਕ ਰੋਜ਼ਾ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਡਾ.

ਅਜੀਤ ਡੈਸਕ 28-09-2026
ਜਲਾਲਾਬਾਦ, 27 ਸਤੰਬਰ (ਜਸਕਰਨ ਸਿੰਘ ਤਨੇਜਾ)-ਸਥਾਨਕ ਰਾਮ ਸ਼ਰਨਮ ਮੰਦਰ ਵਿਖੇ ਫਿਜ਼ੀਓਥੈਰੇਪੀ ਟੈੱਸਟ ਅਤੇ ਟਰੀਟਮੈਂਟ ਲਈ ਇਕ ਰੋਜ਼ਾ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੌਰਾਨ ਡਾ.ਯੋਗਨਿਧੀ ਵਲੋਂ ਮਰੀਜ਼ਾਂ ਦੀ ਮੁਆਇਨਾ ਕਰਕੇ ਉਨ੍ਹਾਂ ਨੂੰ ਲੋੜ ਅਨੁਸਾਰ ਫਿਜ਼ੀਓਥੈਰੇਪੀ ਸਬੰਧੀ ਬਹੁਮੁੱਲੀ ਸਲਾਹ ਦਿੱਤੀ ਗਈ। ਜ਼ਿਕਰਯੋਗ ਹੈ ਕਿ ਰਾਮ ਸ਼ਰਨਮ ਮੰਦਰ ਵਿਖੇ ਹਰ ਹਫ਼ਤੇ ਹੋਮਿਓਪੈਥਿਕ ਮੈਡੀਕਲ ਕੈਂਪ ਵੀ ਲਗਾਇਆ ਜਾਂਦਾ ਹੈ, ਜਿਸ ਵਿਚ ਡਾ.ਆਕਾਸ਼ ਵਰਮਾ ਵਲੋਂ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ, ਲੋੜੀਂਦੀਆਂ ਹੋਮਿਓਪੈਥਿਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਅੱਜ ਦੇ ਕੈਂਪ ਦੌਰਾਨ ਵੀ ਡਾ.ਆਕਾਸ਼ ਵਰਮਾ ਨੇ ਵੱਡੀ ਗਿਣਤੀ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਦਵਾਈਆਂ ਪ੍ਰਦਾਨ ਕੀਤੀਆਂ। ਇਸ ਮੈਡੀਕਲ ਕੈਂਪ ਦਾ ਉਦਘਾਟਨ ਕੌਂਸਲਰ ਸ਼ਸ਼ੀ ਅਨੇਜਾ ਵਲੋਂ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਅਤੇ ਹਾਜ਼ਰ ਸੰਗਤ ਨੇ ਡਾ.ਯੋਗਨਿਧੀ ਅਤੇ ਡਾ.ਆਕਾਸ਼ ਵਰਮਾ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਅਸ਼ੋਕ ਅਨੇਜਾ, ਕੈਂਡੀ ਨਾਗਪਾਲ, ਅਸ਼ੋਕ ਗਗਨੇਜਾ, ਤਾਰਾ ਚੰਦ ਗੁਗਲਾਨੀ, ਸੁਰੇਸ਼ ਗਾਬਾ, ਅਰਚਨਾ ਗਾਬਾ, ਮਦਨ ਲਾਲ ਚੁੱਘ, ਰੌਸ਼ਨ ਅਸੀਜਾ, ਵੈਦ ਪ੍ਰਕਾਸ਼ ਗਾਬਾ, ਰਵੀ ਮੁੰਜਾਲ, ਗੋਕਲ ਚੰਦ, ਜੋਗਿੰਦਰ ਕੰਬੋਜ, ਕਪਿਲ ਵਾਟਸ, ਵਿਰਾਟ ਵਾਟਸ ਤੋਂ ਇਲਾਵਾ ਆਸ਼ਰਮ ਦੀ ਵੱਡੀ ਗਿਣਤੀ ਸੰਗਤ ਹਾਜ਼ਰ ਸੀ।
ਪਿਛਲੀ ਖ਼ਬਰ ਮਹਾਰਾਜਾ ਅਗਰਸੈਨ ਜੈਅੰਤੀ 11 ਅਕਤੂਬਰ ਨੂੰ ਮਨਾਉਣ ਦਾ ਲਿਆ ਫ਼ੈਸਲਾ ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ 1 ਅਕਤੂਬਰ ਨੂੰ ਸੰਗਰੂਰ ’ਚ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।