26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਵੰਦੇ ਮਾਤਰਮ ਦੇ ਸਮੂਹਿਕ ਗਾਇਨ ਨਾਲ ਗੂੰਜਿਆ ਸਰਵਹਿੱਤਕਾਰੀ ਵਿੱਦਿਆ ਮੰਦਰ ਰਾਣਾ

ਫ਼ਾਜ਼ਿਲਕਾ, 25 ਸਤੰਬਰ (ਦਵਿੰਦਰ ਪਾਲ ਸਿੰਘ)- ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਦੀ ਦੇਖ-ਰੇਖ ਹੇਠ ‘ਵੰਦੇ ਮਾਤਰਮ’ ਗੀਤ ਦੇ 150 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਸੇਠ ਮੁਨਸ਼ੀ ਰਾਮ ਗਿਲਹੋਤਰਾ ਸਰਵਹਿੱਤਕਾਰੀ ਵਿੱਦਿਆ ਮੰਦਰ ਰਾਣਾ ਵਿਖੇ ਇਕ ਵਿਸ਼ੇਸ਼ ਸਮੂਹਿਕ ‘ਵੰਦੇ ਮਾਤਰਮ’ ਗਾਇਣ ਸਮਾਗਮ ਕਰਵਾਇਆ ਗਿਆ । ਸਮਾਗਮ ਵਿਚ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

ਅਜੀਤ ਡੈਸਕ 26-09-2026
ਫ਼ਾਜ਼ਿਲਕਾ, 25 ਸਤੰਬਰ (ਦਵਿੰਦਰ ਪਾਲ ਸਿੰਘ)- ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਦੀ ਦੇਖ-ਰੇਖ ਹੇਠ ‘ਵੰਦੇ ਮਾਤਰਮ’ ਗੀਤ ਦੇ 150 ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਸੇਠ ਮੁਨਸ਼ੀ ਰਾਮ ਗਿਲਹੋਤਰਾ ਸਰਵਹਿੱਤਕਾਰੀ ਵਿੱਦਿਆ ਮੰਦਰ ਰਾਣਾ ਵਿਖੇ ਇਕ ਵਿਸ਼ੇਸ਼ ਸਮੂਹਿਕ ‘ਵੰਦੇ ਮਾਤਰਮ’ ਗਾਇਣ ਸਮਾਗਮ ਕਰਵਾਇਆ ਗਿਆ । ਸਮਾਗਮ ਵਿਚ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ, ਗਰਾਮ ਪੰਚਾਇਤ ਦੇ ਨੁਮਾਇੰਦੇ, ਸਰਪੰਚ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਈਆਂ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸਮੂਹਿਕ ਤੌਰ ’ਤੇ ‘ਵੰਦੇ ਮਾਤਰਮ’ ਦਾ ਗਾਇਣ ਕਰ ਕੇ ਦੇਸ਼ ਭਗਤੀ ਤੇ ਰਾਸ਼ਟਰੀ ਏਕਤਾ ਦਾ ਸੁਨੇਹਾ ਦਿੱਤਾ। ਸਮਾਗਮ ਵਿਚ ਪ੍ਰਮੁੱਖ ਸਮਾਜ ਸੇਵੀ ਕਰਨ ਗਿਲਹੋਤਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਪ੍ਰਧਾਨ ਕੇਵਲ ਕ੍ਰਿਸ਼ਨ, ਪ੍ਰਿੰਸੀਪਲ ਨਵੀਨ ਕੁਮਾਰ, ਸੰਯੋਜਕ ਸ਼੍ਰੀਮਤੀ ਮਨਜੀਤ ਕੌਰ, ਸੰਜੀਵ ਗਾਂਧੀ ਸੀ . ਐੱਚ.ਟੀ. ਸਰਕਾਰੀ ਪ੍ਰਾਇਮਰੀ ਸਕੂਲ ਰਾਣਾ, ਪਰਵਿੰਦਰ ਕੁਮਾਰ, ਚੇਅਰਮੈਨ ਕੇਵਲ ਕ੍ਰਿਸ਼ਨ, ਸਕੂਲ ਦੇ ਸਮੂਹ ਅਧਿਆਪਕ, ਸਰਪੰਚ ਗੁਰਜੀਤ ਸਿੰਘ, ਸਿਕੰਦਰ, ਹਰਬੰਸ, ਰਾਜਿੰਦਰ ਕੁਮਾਰ, ਸੋਮ ਚੰਦ, ਬਲਜੀਤ ਕੁਮਾਰ, ਲੇਖ ਰਾਜ, ਕਸ਼ਮੀਰ ਸਿੰਘ, ਪੂਰਨ ਚੰਦ, ਮਿਲਖ ਰਾਜ, ਰਾਜ ਕੁਮਾਰ ਤੇ ਰਾਮ ਕ੍ਰਿਸ਼ਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੈਡਮ ਖ਼ੁਸ਼ਬੂ ਸਵਨਾ ਨੇ ਪਿੰਡ ਸਲੇਮਸ਼ਾਹ ਤੇ ਮੌਜਮ ਵਿਖੇ ਵੰਡੇ 10 ਲੱਖ ਰੁਪਏ ਤੱਕ ਦੇ ਸਿਹਤ ਕਾਰਡ ਅਗਲੀ ਖ਼ਬਰ ਜ਼ਿਲ੍ਹਾ ਖੇਡ ਮੁਕਾਬਲੇ ’ਚ ਗੁਰੂ ਨਾਨਕ ਖ਼ਾਲਸਾ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।